Chandrayaan-3 Mission: ਚੰਦਰਯਾਨ-3 ਦੀ ਸਫ਼ਲਤਾ 'ਚ ਪੰਜਾਬੀ ਨੌਜਵਾਨ ਦਾ ਯੋਗਦਾਨ, ਪਰਿਵਾਰ 'ਚ ਖੁਸ਼ੀ ਦਾ ਮਾਹੌਲ
Advertisement
Article Detail0/zeephh/zeephh1841717

Chandrayaan-3 Mission: ਚੰਦਰਯਾਨ-3 ਦੀ ਸਫ਼ਲਤਾ 'ਚ ਪੰਜਾਬੀ ਨੌਜਵਾਨ ਦਾ ਯੋਗਦਾਨ, ਪਰਿਵਾਰ 'ਚ ਖੁਸ਼ੀ ਦਾ ਮਾਹੌਲ

Chandrayaan-3 Mission News: ਮੋਹਿਤ ਦੇ ਪਿੰਡ ਪਹੁੰਚਣ 'ਤੇ ਉਨ੍ਹਾਂ ਦੇ ਸਵਾਗਤ ਦਾ ਪ੍ਰੋਗਰਾਮ ਵੀ ਤੈਅ ਕੀਤਾ ਜਾ ਰਿਹਾ ਹੈ। ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਚੰਦਰਯਾਨ 3 ਪ੍ਰੋਜੈਕਟ ਅਹਿਮਦਾਬਾਦ ਤੋਂ ਸ਼ੁਰੂ ਹੋਇਆ ਸੀ। ਜਿਸ 'ਚ ਉਨ੍ਹਾਂ ਦਾ ਬੇਟਾ ਮੋਹਿਤ ਵੀ ਇਸ ਦਾ ਹਿੱਸਾ ਸੀ। 

 

Chandrayaan-3 Mission: ਚੰਦਰਯਾਨ-3 ਦੀ ਸਫ਼ਲਤਾ 'ਚ ਪੰਜਾਬੀ ਨੌਜਵਾਨ ਦਾ ਯੋਗਦਾਨ,  ਪਰਿਵਾਰ 'ਚ ਖੁਸ਼ੀ ਦਾ ਮਾਹੌਲ

Chandrayaan-3 Mission News: ਬਚਪਨ ਵਿੱਚ ਵੀਡੀਓ ਗੇਮਾਂ ਜਾਂ ਕੋਈ ਇਲੈਕਟ੍ਰਾਨਿਕ ਚੀਜ਼ ਖੋਲ੍ਹ ਕੇ ਪ੍ਰਯੋਗ ਕਰਨ ਦਾ ਸ਼ੌਕ ਸੀ। ਇਹ ਸ਼ੌਕ ਉਸ ਨੂੰ ਉਸ ਮੁਕਾਮ ਤੱਕ ਲੈ ਗਿਆ ਜਿੱਥੇ ਅੱਜ ਹਰ ਕੋਈ ਉਸ ਦੀ ਮਿਹਨਤ ਨੂੰ ਸਲਾਮ ਕਰ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਚੰਦਰਯਾਨ 3 ਦੀ। ਚੰਦਰਯਾਨ 3 ਟੀਮ ਵਿੱਚ ਖੰਨਾ ਦੇ ਪਿੰਡ ਧਮੋਟ ਦਾ ਰਹਿਣ ਵਾਲਾ ਮੋਹਿਤ ਸ਼ਰਮਾ ਵੀ ਸ਼ਾਮਲ ਸੀ। ਸਫਲ ਲੈਂਡਿੰਗ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਪਿੰਡਾਂ ਦੇ ਲੋਕ ਅਤੇ ਰਿਸ਼ਤੇਦਾਰ ਵਧਾਈ ਦੇ ਰਹੇ ਹਨ। 

ਮੋਹਿਤ ਦੇ ਪਿੰਡ ਪਹੁੰਚਣ 'ਤੇ ਉਨ੍ਹਾਂ ਦੇ ਸਵਾਗਤ ਦਾ ਪ੍ਰੋਗਰਾਮ ਵੀ ਤੈਅ ਕੀਤਾ ਜਾ ਰਿਹਾ ਹੈ। ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਚੰਦਰਯਾਨ 3 ਪ੍ਰੋਜੈਕਟ ਅਹਿਮਦਾਬਾਦ ਤੋਂ ਸ਼ੁਰੂ ਹੋਇਆ ਸੀ। ਜਿਸ 'ਚ ਉਨ੍ਹਾਂ ਦਾ ਬੇਟਾ ਮੋਹਿਤ ਵੀ ਇਸ ਦਾ ਹਿੱਸਾ ਸੀ। ਦੋਵਾਂ ਨੇ ਮਿਲ ਕੇ ਚੰਦਰਯਾਨ ਦੇ ਲੈਂਡਿੰਗ ਸੈਂਸਰ 'ਤੇ ਕੰਮ ਕੀਤਾ। ਸਭ ਨੂੰ ਪਤਾ ਸੀ ਕਿ ਪੁੱਤਰ ਇਸਰੋ ਵਿੱਚ ਹੈ। ਇਸਰੋ ਦੇ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਹਰ ਕਿਸੇ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਉਹ ਵੀ ਬਹੁਤ ਸਤਿਕਾਰ ਮਹਿਸੂਸ ਕਰਦੇ ਹਨ। 

ਇਹ ਵੀ ਪੜ੍ਹੋ: Chandrayaan-3 Moon Landing: ਭਾਰਤ ਨੇ ਰਚਿਆ ਇਤਿਹਾਸ; ਚੰਦਰਯਾਨ-3 ਦੀ ਲੈਂਡਿੰਗ ਨਾਲ ਦੁਨੀਆ ਦੇ ਨਕਸ਼ੇ 'ਤੇ ਚਮਕਿਆ ਇੰਡੀਆ

ਰਜਿੰਦਰ ਕੁਮਾਰ ਨੇ ਦੱਸਿਆ ਕਿ ਮੋਹਿਤ ਸ਼ਰਮਾ 2019 ਵਿੱਚ ਇਸਰੋ ਵਿੱਚ ਚੁਣੇ ਗਏ ਸਨ ਅਤੇ 2020 ਵਿੱਚ ਜੁਆਇਨ ਹੋਏ ਸਨ। ਮੋਹਿਤ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਰਾੜਾ ਸਾਹਿਬ ਸਕੂਲ ਤੋਂ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਜਮਾਤ ਵਿੱਚ ਟਾਪਰ ਹੁੰਦਾ ਸੀ। 2016 ਵਿੱਚ ਥਾਪਰ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਦਾਦੀ ਪੁਸ਼ਪਿੰਦਰਾ ਰਾਣੀ ਨੇ ਕਿਹਾ ਕਿ ਇੰਨੀ ਖੁਸ਼ੀ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ।

ਪੋਤਾ ਬਚਪਨ ਤੋਂ ਹੀ ਇਨ੍ਹਾਂ ਕੰਮਾਂ ਵੱਲ ਧਿਆਨ ਦਿੰਦਾ ਸੀ। ਉਦੋਂ ਹੀ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਹ ਭਾਰਤ ਦੀ ਸ਼ਾਨ ਹੈ। ਅੱਜ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਿਆ ਹੈ। ਭੈਣ ਮੁਸਕਾਨ ਸ਼ਰਮਾ ਨੇ ਕਿਹਾ ਕਿ ਉਸ ਨੂੰ ਬਹੁਤ ਮਾਣ ਹੈ ਕਿ ਉਸ ਦੇ ਭਰਾ ਨੇ ਇੰਨਾ ਵਧੀਆ ਕੰਮ ਕੀਤਾ ਹੈ। ਇਸ ਨਾਲ ਦੇਸ਼ ਦਾ ਨਾਂ ਰੌਸ਼ਨ ਹੋਇਆ ਹੈ।

ਇਹ ਵੀ ਪੜ੍ਹੋ: Chandrayaan-3 Moon Landing: ਭਾਰਤ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ ਸਫ਼ਲਤਾ ਪੂਰਵਕ ਚੰਦ 'ਤੇ ਹੋਈ ਲੈਂਡਿੰਗ
 

Trending news