Ludhiana News: ਪ੍ਰੇਮਿਕਾ ਨੇ ਵਿਆਹ ਦਾ ਪਾਇਆ ਦਬਾਅ; ਪ੍ਰੇਮੀ ਨੇ ਕਤਲ ਨੂੰ ਦਿੱਤਾ ਐਕਸੀਡੈਂਟ ਦਾ ਰੂਪ
Advertisement
Article Detail0/zeephh/zeephh2257785

Ludhiana News: ਪ੍ਰੇਮਿਕਾ ਨੇ ਵਿਆਹ ਦਾ ਪਾਇਆ ਦਬਾਅ; ਪ੍ਰੇਮੀ ਨੇ ਕਤਲ ਨੂੰ ਦਿੱਤਾ ਐਕਸੀਡੈਂਟ ਦਾ ਰੂਪ

Ludhiana News: ਲੁਧਿਆਣਾ ਵਿੱਚ ਜਿਮ ਜਾ ਰਹੀ ਔਰਤ ਨੂੰ ਕਾਰ ਵੱਲੋਂ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿੱਚ ਸਨਸਨੀਖੇਜ ਖੁਲਾਸਾ ਹੋਇਆ ਹੈ। 

Ludhiana News: ਪ੍ਰੇਮਿਕਾ ਨੇ ਵਿਆਹ ਦਾ ਪਾਇਆ ਦਬਾਅ; ਪ੍ਰੇਮੀ ਨੇ ਕਤਲ ਨੂੰ ਦਿੱਤਾ ਐਕਸੀਡੈਂਟ ਦਾ ਰੂਪ

Ludhiana News: ਲੁਧਿਆਣਾ ਵਿੱਚ ਜਿਮ ਜਾ ਰਹੀ ਔਰਤ ਨੂੰ ਕਾਰ ਵੱਲੋਂ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿੱਚ ਸਨਸਨੀਖੇਜ ਖੁਲਾਸਾ ਹੋਇਆ ਹੈ। ਲੁਧਿਆਣਾ ਵਿੱਚ ਨਾਜਾਇਜ਼ ਸਬੰਧਾਂ ਦੇ ਚੱਲਦੇ ਹੋਏ ਔਰਤ ਨੇ ਵਿਆਹ ਕਰਨ ਦਾ ਦਬਾਅ ਪਾਇਆ।

ਆਸ਼ਕ ਨੇ ਐਕਸੀਡੈਂਟ ਕਰਕੇ ਔਰਤ ਨੂੰ ਉਤਾਰਿਆ ਮੌਤ ਦੇ ਘਾਟ ਪੁਲਿਸ ਨੇ ਹਾਦਸੇ ਦਾ ਮਾਮਲਾ ਦਰਜ ਕਰ ਲਿਆ ਪਰ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਕਿ ਪ੍ਰੇਮੀ ਨੇ ਕਤਲ ਨੂੰ ਹਾਦਸੇ ਦਾ ਰੂਪ ਦਿੱਤਾ ਸੀ। ਲੁਧਿਆਣਾ ਦੇ ਡਿਵੀਜ਼ਨ ਨੰਬਰ ਤਿੰਨ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਜਿਮ ਤੋਂ ਘਰ ਆ ਰਹੀ ਇਹ ਔਰਤ ਨੂੰ ਪਿੱਛੋਂ ਯੈਲੋ ਕਾਰ ਟੱਕਰ ਮਾਰ ਦਿੱਤੀ ਸੀ ਤੇ ਉਸਦੀ ਹਸਪਤਾਲ ਜਾਂਦੇ ਹੋਏ ਰਸਤੇ ਵਿੱਚ ਮੌਤ ਹੋ ਗਈ ਸੀ।

ਇਸ ਮਾਮਲੇ ਵਿੱਚ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਐਕਸੀਡੈਂਟ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਪੁਲਿਸ ਨੂੰ ਮੌਤ ਦੀ ਘਟਨਾ ਵਿੱਚ ਸ਼ੱਕ ਹੋਇਆ ਤੇ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ।

ਜਾਂਚ ਤੋਂ ਬਾਅਦ ਜਦ ਸੱਚ ਸਾਹਮਣੇ ਆਇਆ ਤਾਂ ਸਭ ਦੇ ਹੋਸ਼ ਉਡਾ ਦਿੱਤੇ ਜਿਸ ਸਬੰਧੀ ਪੁਲਿਸ  ਏਡੀਸੀਪੀ ਨੇ ਪੱਤਰਕਾਰ ਵਾਰਤਾ ਕਰਕੇ ਦੱਸਿਆ ਕਿ ਸਵੀਟੀ ਅਰੋੜਾ ਅਰੋੜਾ ਦੀ ਐਕਸੀਡੈਂਟ ਵਿੱਚ ਮੌਤ ਕੋਈ ਅਚਾਨਕ ਹਾਦਸਾ ਨਹੀਂ ਸੀ ਕਤਲ ਨੂੰ ਐਕਸੀਡੈਂਟ ਬਣਾ ਕੇ ਪੇਸ਼ ਕੀਤਾ ਗਿਆ ਸੀ ਪਰ ਜਦ ਉਨ੍ਹਾਂ ਵੱਲੋਂ ਟੈਕਨੀਕਲ ਢੰਗ ਨਾਲ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਸਵੀਟੀ ਅਰੋੜਾ ਦੇ ਲਖਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨਾਲ ਨਾਜਾਇਜ਼ ਸਬੰਧ ਸੀ ਅਤੇ ਉਹ ਲਖਵਿੰਦਰ ਸਿੰਘ ਉੱਪਰ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ ਜਦਕਿ ਲਖਵਿੰਦਰ ਸਿੰਘ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ।

ਲਖਵਿੰਦਰ ਸਿੰਘ ਨੇ ਆਪਣੇ ਸਾਥੀ ਕੁਲਵਿੰਦਰ ਅਤੇ ਅਜਮੇਰ ਨਾਲ ਸਵੀਟੀ ਅਰੋੜਾ ਦੀ ਵੱਖ-ਵੱਖ ਗੱਡੀਆਂ ਵਿੱਚ ਰੇਕੀ ਕੀਤੀ ਅਤੇ ਉਸ ਤੋਂ ਬਾਅਦ 11 ਮਈ ਨੂੰ ਸਵੇਰ ਮੌਕੇ ਯੈਲੋ ਕਾਰ ਨਾਲ ਉਸਨੂੰ ਟੱਕਰ ਮਾਰੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : Khanna News: ਬੇਟੀ ਦਾ ਨਹੀਂ ਲੱਗਿਆ ਸਟੱਡੀ ਵੀਜ਼ਾ, ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੀ ਗੱਡੀ ਨੂੰ ਲਗਾਈ ਅੱਗ

ਮੁਲਜ਼ਮ ਸ਼ਾਂਤ ਹੋ ਕੇ ਬੈਠ ਗਏ ਕਿ ਪੁਲਿਸ ਨੇ ਐਕਸੀਡੈਂਟ ਦਾ ਮਾਮਲਾ ਦਰਜ ਕਰ ਲਿਆ ਪਰ ਜਦ ਪੁਲਿਸ ਨੇ ਲਖਵਿੰਦਰ ਸਿੰਘ ਨੂੰ ਬੁਲਾਇਆ ਤਾਂ ਸਾਰਾ ਖੁਲਾਸਾ ਹੋਇਆ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਰਿਹਾ ਹੈ ਤੇ ਅਗਲੇ ਦੀ ਕਾਰਵਾਈ ਕੀਤੀ ਜਾ ਰਹੀ।

ਇਹ ਵੀ ਪੜ੍ਹੋ : Farmers Mahapanchayat: ਮਹਾਪੰਚਾਇਤ ਦੌਰਾਨ ਕਿਸਾਨਾਂ ਨੇ ਪੀਐਮ ਮੋਦੀ ਦੇ ਪੰਜਾਬ ਦੌਰੇ ਦਾ ਵਿਰੋਧ ਕਰਨ ਦਾ ਕੀਤਾ ਐਲਾਨ

 

Trending news