Zirakpur News: ਢਕੋਲੀ ਸੀਐਸਸੀ ਤੋਂ ਮਹਿਲਾ ਡਾਕਟਰ ਦੇ ਉੱਤੇ ਹੋਏ ਹਮਲੇ ਦੇ ਵਿੱਚ ਜ਼ੀਰਕਪੁਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।
Trending Photos
Zirakpur News: (ਕੁਲਦੀਪ ਸਿੰਘ): ਜ਼ੀਰਕਪੁਰ ਖੇਤਰ ਦੇ ਢਕੋਲੀ ਸੀਐਸਸੀ ਤੋਂ ਮਹਿਲਾ ਡਾਕਟਰ ਦੇ ਉੱਤੇ ਹੋਏ ਹਮਲੇ ਦੇ ਵਿੱਚ ਜ਼ੀਰਕਪੁਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਦੋਨੋਂ ਹਮਲਾਵਰਾਂ ਨੂੰ 12 ਘੰਟੇ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਹੈ। ਡੀਐਸਪੀ ਜ਼ਿਰਕਪੁਰ ਜਸਪਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰ ਪੰਚਕੂਲਾ ਦੇ ਆਸ਼ਿਆਨਾ ਦੇ ਰਹਿਣ ਵਾਲੇ ਹਨ ਤੇ ਜ਼ੀਰਕਪੁਰ ਵਿੱਚ ਕਿਰਾਏ ਉਤੇ ਰਹਿ ਰਹੇ ਸਨ।
ਫੜੇ ਗਏ ਦੋਵੇਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਜਾਪਦੇ ਹਨ। ਪੁਲਿਸ ਨੇ ਦੱਸਿਆ ਕਿ ਡਾਕਟਰ ਉੱਤੇ ਹੋਏ ਹਮਲੇ ਨੂੰ ਲੈ ਕੇ ਜ਼ੀਰਕਪੁਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੀਤੀ ਰਾਤ ਹੀ ਮੁਲਜ਼ਮ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਸੀ। ਡੀਐਸਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਪਿਛੋਕੜ ਕ੍ਰਿਮੀਨਲ ਹੈ। ਇੱਕ ਮੁਲਜ਼ਮ ਖਿਲਾਫ ਢਕੋਲੀ ਥਾਣੇ ਅਤੇ ਦੂਜੇ ਦੇ ਖਿਲਾਫ ਚੰਡੀ ਮੰਦਰ ਵਿੱਚ ਪਰਚਾ ਦਰਜ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਡੀਐਸਪੀ ਨੇ ਦੱਸਿਆ ਕਿ ਇੱਕ ਮੁਲਜ਼ਮ ਦਾ ਨਾਮ ਦੀਪਕ ਹੈ ਅਤੇ ਦੂਜੇ ਦਾ ਨਾਮ ਅਰੁਣ ਨਾਗਰਾ ਹੈ। ਜਿਹੜੇ ਕਿ ਸੀਐਸਸੀ ਢਕੋਲੀ ਵਿਖੇ ਤੈਨਾਤ ਡਾਕਟਰ ਪਰਬਜੀਤ ਕੌਰ ਨੂੰ ਧੱਕਾ ਮਾਰ ਕੇ ਇੰਜੈਕਸ਼ਨ ਲੁੱਟ ਕੇ ਫਰਾਰ ਹੋ ਗਏ ਸਨ।
ਹਸਪਤਾਲ ਵਿੱਚ ਮੌਜੂਦ ਡਾਕਟਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਕੋਈ ਸੁਰੱਖਿਆ ਅਮਲਾ ਨਹੀਂ ਹੈ। ਇਸੇ ਗੱਲ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਆ ਗਏ ਸਨ। ਮੁਲਜ਼ਮ ਸਿੱਧੇ ਟੀਕੇ ਦੇ ਫਾਰਮ ਵਿੱਚ ਦਾਖਲ ਹੋ ਗਏ ਅਤੇ ਉਥੋਂ ਸਰਿੰਜ ਚੋਰੀ ਕਰਕੇ ਭੱਜ ਰਹੇ ਸਨ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਨਸ਼ੇੜੀ ਲੱਗ ਰਿਹਾ ਸੀ। ਅਜਿਹੇ ਲੋਕਾਂ ਕੋਲ ਹਥਿਆਰ ਹਨ। ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ? ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸ ਪਰਸਨਜ਼ ਐਂਡ ਮੈਡੀਕੇਅਰ ਸਰਵਿਸ ਇੰਸਟੀਚਿਊਸ਼ਨ (ਪ੍ਰੀਵੈਂਸ਼ਨ ਆਫ ਵਾਇਲੈਂਸ ਐਂਡ ਡੈਮੇਜ ਟੂ ਪ੍ਰਾਪਰਟੀ) ਐਕਟ, 2008 ਦਾ ਹਵਾਲਾ ਦਿੰਦੇ ਹੋਏ ਡਾ. ਕੌਰ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਨੇ ਮੋਦੀ ਸਰਕਾਰ ਨੂੰ ਲਿਖਿਆ ਪੱਤਰ, ਕਰਜ਼ਾ ਹੱਦ ਵਧਾਉਣ ਦੀ ਕੀਤੀ ਮੰਗ