ਅੰਮ੍ਰਿਤਸਰ ਬਾਰਡਰ 'ਤੇ BSF ਨੇ ਬਰਾਮਦ ਕੀਤਾ ਡਰੋਨ, ਇਕ ਕਿਲੋ ਹੈਰੋਇਨ ਦੀ ਖੇਪ ਬਰਾਮਦ
Advertisement
Article Detail0/zeephh/zeephh1512296

ਅੰਮ੍ਰਿਤਸਰ ਬਾਰਡਰ 'ਤੇ BSF ਨੇ ਬਰਾਮਦ ਕੀਤਾ ਡਰੋਨ, ਇਕ ਕਿਲੋ ਹੈਰੋਇਨ ਦੀ ਖੇਪ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਡਰੋਨ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਤਾਜਾਂ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ 2023 ਦੇ ਪਹਿਲੇ ਪਾਕਿਸਤਾਨੀ ਡਰੋਨ ਨੂੰ ਜ਼ਬਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਡਰ

ਅੰਮ੍ਰਿਤਸਰ ਬਾਰਡਰ 'ਤੇ BSF ਨੇ ਬਰਾਮਦ ਕੀਤਾ ਡਰੋਨ, ਇਕ ਕਿਲੋ ਹੈਰੋਇਨ ਦੀ ਖੇਪ ਬਰਾਮਦ

BSF recovered drone at Amritsar border: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਡਰੋਨ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਤਾਜਾਂ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ 2023 ਦੇ ਪਹਿਲੇ ਪਾਕਿਸਤਾਨੀ ਡਰੋਨ ਨੂੰ ਜ਼ਬਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਡਰੋਨ ਦੇ ਨਾਲ ਹੀ ਜਵਾਨਾਂ ਨੇ 1 ਕਿਲੋ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਹੈ। ਬੀਐਸਐਫ ਦੇ ਜਵਾਨਾਂ ਨੇ ਕਿਸਾਨ ਦੇ ਕਹਿਣ ’ਤੇ ਖੇਤਾਂ ਵਿੱਚੋਂ ਇਸ ਡਰੋਨ ਨੂੰ ਖਰਾਬ ਹਾਲਤ ਵਿੱਚ ਕਬਜ਼ੇ ਵਿੱਚ ਲੈ ਲਿਆ।

ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਪੁਰਾਣਾ ਟੁੱਟਿਆ ਹੋਇਆ ਹੈਕਸਾਕਾਪਟਰ ਡਰੋਨ ਹੈ। ਜਿਸ ਨੂੰ ਜਵਾਨਾਂ ਨੇ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਪਿੰਡ ਕੱਸੋਵਾਲ 'ਚ ਅੰਤਰਰਾਸ਼ਟਰੀ ਸਰਹੱਦ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਡਿੱਗਿਆ ਮਿਲਿਆ। ਇਸ ਡਰੋਨ ਨਾਲ 1 ਕਿਲੋ ਹੈਰੋਇਨ ਦੀ ਖੇਪ ਵੀ ਬੰਨ੍ਹੀ ਗਈ ਸੀ। ਜਿਸ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਰੋਨ ਨੂੰ (drone at Amritsar border)ਵੀ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਨੋਟਬੰਦੀ 'ਤੇ ਕੇਂਦਰ ਸਰਕਾਰ ਦਾ ਫੈਸਲਾ ਬਿਲਕੁੱਲ ਸਹੀ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਕਿਸਾਨ ਨੇ ਡਰੋਨ ਨੂੰ ਆਪਣੇ ਖੇਤ ਵਿੱਚ ਡਿੱਗਦੇ ਦੇਖਿਆ। ਡਰੋਨ (drone at Amritsar border)ਬੁਰੀ ਤਰ੍ਹਾਂ ਟੁੱਟਿਆ ਹੋਇਆ ਸੀ ਅਤੇ ਚਿੱਕੜ ਨਾਲ ਢੱਕਿਆ ਹੋਇਆ ਸੀ। ਜਿਸ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬੀਐਸਐਫ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇਹ ਉਹੀ ਡਰੋਨ ਹੈ ਜੋ ਬੀਓਪੀ ਕੱਸੋਵਾਲ ਵਿਖੇ 31 ਦਸੰਬਰ ਦੀ ਰਾਤ ਨੂੰ ਲੱਭਿਆ ਗਿਆ ਸੀ।

ਇਹ ਡਰੋਨ ਰਾਤ 10 ਵਜੇ ਭਾਰਤੀ ਸਰਹੱਦ 'ਚ ਦਾਖਲ ਹੋਇਆ ਸੀ ਅਤੇ ਜਵਾਨਾਂ ਨੇ (drone at Amritsar border)ਇਸ 'ਤੇ ਗੋਲੀਬਾਰੀ ਵੀ ਕੀਤੀ ਸੀ। ਜਿਸ ਤੋਂ ਬਾਅਦ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਨੀ ਬੰਦ ਕਰ ਦਿੱਤੀ। ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਫਿਰ ਵੀ ਕੋਈ ਸਫਲਤਾ ਨਹੀਂ ਮਿਲੀ।

 

Trending news