Tarn Taran Murder News: ਬੀੜੀ ਪੀਣ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Advertisement
Article Detail0/zeephh/zeephh2110660

Tarn Taran Murder News: ਬੀੜੀ ਪੀਣ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Tarn Taran Murder News: ਪਿੰਡ ਸਭਰਾ ਵਿੱਚ ਇੱਕ ਨੌਜਵਾਨ ਦਾ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Tarn Taran Murder News: ਬੀੜੀ ਪੀਣ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Tarn Taran Murder News: ਤਰਨਤਾਰਨ ਦੇ ਪਿੰਡ ਸਭਰਾ ਵਿੱਚ ਇੱਕ ਨੌਜਵਾਨ ਦਾ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀੜੀ ਪੀਣ ਨੂੰ ਲੈ ਕੇ ਹੋਏ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਮਿਲੀ ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਪੁੱਤਰ ਮਹਿੰਦਰ ਸਿੰਘ ਉਮਰ 65 ਸਾਲ ਨੇ ਪਿੰਡ ਸਭਰਾ ਦੇ ਭਰੇ ਬਜ਼ਾਰ ਅੰਦਰ ਸੁਖਰਾਜ ਸਿੰਘ (38 ਸਾਲ) ਪੁੱਤਰ ਅਮਰੀਕ ਸਿੰਘ ਦਾ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ ਹੈ।

ਪ੍ਰਤੱਖਦਰਸ਼ੀਆਂ ਮੁਤਾਬਕ ਸੁਖਰਾਜ ਸਿੰਘ ਬਜ਼ਾਰ ਵਿੱਚ ਬੀੜੀ ਪੀ ਰਿਹਾ ਸੀ,ਜਿਸ ਨੂੰ ਸੁਖਚੈਨ ਸਿੰਘ ਨੇ ਬੀੜੀ ਪੀਣ ਤੋਂ ਵਰਜਿਆ। ਇਸ ਦੌਰਾਨ ਦੋਹਾਂ ਵਿੱਚ ਤਕਰਾਰ ਹੋ ਗਈ। ਸੁਖਚੈਨ ਸਿੰਘ ਨੇ ਕਿਰਪਾਨ ਨਾਲ ਸੁਖਰਾਜ ਸਿੰਘ ਦੇ ਢਿੱਡ ਵਿੱਚ ਤਿੰਨ ਵਾਰੀ ਵਾਰ ਕੀਤੇ। ਜਿਸ ਕਾਰਨ ਸੁਖਰਾਜ ਸਿੰਘ ਦੀ ਮੌਕੇ ਉਪਰ ਹੀ ਮੌਤ ਹੋ ਗਈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਹਾਊਸ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀੜੀ ਪੀਣ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਬੀੜੀ ਪੀ ਰਹੇ ਵਿਅਕਤੀ ਨਾਲ ਗਾਲੀ-ਗਲੋਚ ਕੀਤਾ ਗਿਆ ਅਤੇ ਜਦੋਂ ਦੂਜੇ ਵਿਅਕਤੀ ਨੂੰ ਗੁੱਸਾ ਆਇਆ ਤਾਂ ਉਸ ਨੇ ਉਸ ਦਾ ਕਤਲ ਕਰ ਦਿੱਤਾ।

ਕਤਲ ਕਰਨ ਵਾਲੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ ਤੇ ਉਹ ਵੀ ਪਿੰਡ ਸਭਰਾਂ ਦਾ ਰਹਿਣ ਵਾਲਾ ਹੈ। ਜਿਸ ਨੇ ਮੀਡੀਆ ਦੇ ਸਾਹਮਣੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : Punjab Kisan Andolan Live Update: ਮੀਟਿੰਗ ਮਗਰੋਂ ਕਿਸਾਨ ਉਲੀਕਣਗੇ ਅਗਲੀ ਰੂਪਰੇਖਾ, ਹੋਰ ਜਥੇਬੰਦੀਆਂ ਵੀ ਹਮਾਇਤ 'ਚ ਨਿੱਤਰੀਆਂ

ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮੁਲਜ਼ਮ ਸੁਖਚੈਨ ਸਿੰਘ ਨੂੰ ਮੌਕੇ ਉਤੇ ਕਿਰਪਾਨ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦੇ ਭਰਾ ਹਰਜੀਤ ਸਿੰਘ ਦੇ ਬਿਆਨਾਂ ਉਤੇ ਸੁਖਚੈਨ ਸਿੰਘ ਉੱਪਰ 302 ਦਾ ਪਰਚਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਸਪੁਰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Farmers Protest: ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਵੱਡਾ ਬਿਆਨ- 'ਅਸੀਂ ਅਗਲੀ ਗੱਲਬਾਤ ਰਾਹੀਂ ਲੱਭਾਂਗੇ ਹੱਲ'

Trending news