ਕੰਬਾਈਨ ਮਸ਼ੀਨ ’ਤੇ ਲਾੜੀ ਵਿਆਹੁਣ ਪੁੱਜਾ ਲਾੜਾ
Advertisement

ਕੰਬਾਈਨ ਮਸ਼ੀਨ ’ਤੇ ਲਾੜੀ ਵਿਆਹੁਣ ਪੁੱਜਾ ਲਾੜਾ

ਅਪਣੇ ਵਿਆਹ ਦਾ ਹਰ ਇੱਕ ਨੂੰ ਚਾਅ ਹੁੰਦਾ ਹੈ ਤੇ ਵਿਆਹ ਦੀਆਂ ਤਿਆਰੀਆਂ ਵੀ ਖੂਬ-ਰੀਝਾਂ ਨਾਲ ਕੀਤੀਆਂ ਜਾਂਦੀਆ ਹਨ| ਪੈਲਸ ਤੋਂ ਲੈ ਕੇ ਸਰਬਾਲੇ ਦੀ ਜੁੱਤੀ ਤੱਕ ਹਰ ਚੀਜ਼ ਖਾਸਮ-ਖਾਸ ਹੁੰਦੀ ਹੈ। 

ਕੰਬਾਈਨ ਮਸ਼ੀਨ ’ਤੇ ਲਾੜੀ ਵਿਆਹੁਣ ਪੁੱਜਾ ਲਾੜਾ

ਚੰਡੀਗੜ੍ਹ: ਅਪਣੇ ਵਿਆਹ ਦਾ ਹਰ ਇੱਕ ਨੂੰ ਚਾਅ ਹੁੰਦਾ ਹੈ ਤੇ ਵਿਆਹ ਦੀਆਂ ਤਿਆਰੀਆਂ ਵੀ ਖੂਬ-ਰੀਝਾਂ ਨਾਲ ਕੀਤੀਆਂ ਜਾਂਦੀਆ ਹਨ| ਪੈਲਸ ਤੋਂ ਲੈ ਕੇ ਸਰਬਾਲੇ ਦੀ ਜੁੱਤੀ ਤੱਕ ਹਰ ਚੀਜ਼ ਖਾਸਮ-ਖਾਸ ਹੁੰਦੀ ਹੈ। ਡੋਲੀ ਵਾਲੀ ਕਾਰ ਵੀ ਨਵੀਂ ਵਿਆਹੀ ਲਾੜੀ ਵਾਂਗ ਸਜਾਵਟ ਕਰਕੇ ਬੜੇ ਹੀ ਚਾਅ ਨਾਲ ਲਾੜਾ ਆਪਣੀ ਵਾਹੁਟੀ ਨੂੰ ਘਰ ਲੈ ਕੇ ਆਉਂਦਾ ਹੈ। ਲੋਕ ਸੋਚ ਵਿਚਾਰ ਕਰਦੇ ਹਨ ਕਿ ਕਿਸੇ ਬਹਿਤਰੀਨ ਅਤੇ ਸ਼ਾਨਦਾਰ ਗੱਡੀ ਵਿੱਚ ਨਵੀ ਵਿਆਹੀ ਜੋੜੀ ਨੂੰ ਘਰ ਲੈ ਕੇ ਆਇਆ ਜਾਵੇ। ਪਰ ਫ਼ਤੇਹਾਬਾਦ ਇਲਾਕੇ ਵਿੱਚ ਸਾਨੂੰ ਕੁੱਝ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ।

 

 

ਪਿੰਡ ਭੜੌਲਾਂਵਾਲੀ ਦੀ ਜਿੱਥੇ ਕਾਲੂ ਰਾਮ ਬੈਨੀਵਾਲ ਦੇ ਪੋਤੇ ਸੰਦੀਪ ਬੈਨੀਵਾਲ ਦੀ ਬਰਾਤ ਪਿੰਡ ਸੋਤਰ ਭੱਟੂ ਦੇ ਰਜੇਂਦਰ ਕਾਸਨੀਆ ਦੀ ਧੀ ਪੂਜਾ ਕਾਸਨੀਆ ਦੇ ਘਰ ਪਹੁੰਚੀ। ਸੰਦੀਪ ਕੰਬਾਈਨ ਨੂੰ ਨਵੀ ਵਿਆਹੀ ਲਾੜੀ ਵਾਂਗ ਸਜਾ ਕੇ ਬਰਾਤ ਲੈ ਕੇ ਪਹੁੰਚੇ। ਕੰਬਾਈਨ ਦਾ ਅਲੱਗ ਨਜ਼ਾਰਾ ਦੇਖਣ ਲਈ ਪਿੰਡਾ ਦੇ ਪਿੰਡ ਇਕੱਠੇ ਹੋ ਗਏ। 

 

 

ਕਾਲੂ ਰਾਮ ਨੇ ਦੱਸਿਆ ਕੇ ਉਨ੍ਹਾਂ ਦਾ ਸਾਰਾ ਪਰਿਵਾਰ ਖੇਤੀ ਕਰਦਾ ਹੈ। ਜਦੋਂ ਸਦੀਪ ਦਾ ਵਿਆਹ ਤੈਅ ਹੋਇਆ ਤਾਂ ਪਰਿਵਾਰ ਨੇ ਸਲਾਹ ਕਰਨੀ ਸ਼ੁਰੂ ਕੀਤੀ ਕਿ ਡੋਲੀ ਕਿਸ ਗੱਡੀ ਵਿੱਚ ਲਿਆਈ ਜਾਵੇ, ਘਰ ਦੇ ਇੱਕ ਮੈਂਬਰ ਨੇ ਕਿਹਾ ਕੇ ਉਹ 25 ਲੱਖ ਦੀ ਇੱਕ ਕੰਬਾਈਨ ਲੈਕੇ ਆਏ ਹਨ, ਕਿਉਂ ਨਾ ਬਾਰਾਤ ਇਸ ਤੇ ਹੀ ਲਿਆਈ ਜਾਵੇ| ਇਸ ਉੱਤੇ ਸਾਰੇ ਪਰਿਵਾਰ ਨੇ ਹਾਮੀ ਭਰੀ ਅਤੇ ਫੇਰ ਇੰਝ ਹੀ ਹੋਇਆ। ਬੈਨਿਵਾਲ ਪਰਿਵਾਰ ਤਿਆਰ ਹੋ ਕੇ ਕੰਬਾਈਨ ਉੱਤੇ ਬਰਾਤ ਲੈ ਕੇ ਪਿੰਡ ਸੋਤਰ ਭੱਟੂ ਪਹੁੰਚ ਗਿਆ। ਬਰਾਤ ਦੇ ਸਵਾਗਤ ਲਈ ਰਜੇਂਦਰ ਕਾਸਨੀਆ ਅਤੇ ਪਿੰਡ ਦੇ ਹੋਰ ਵੀ ਕਈ ਮੋਹਤਵਰ ਲੋਕ ਮੌਜ਼ੂਦ ਸਨ। ਸਾਰੇ ਪਿੰਡ ਵਾਲੇ ਸੰਦੀਪ ਦੇ ਇਸ ਫੈਸਲੇ ਤੋਂ ਬਹੁਤ ਪ੍ਰਭਾਵਿਤ ਹੋਏ, ਕਿਸਾਨਾਂ ਨੇ ਕਿਹਾ ਕਿ ਜੇਕਰ 10 ਕਿਲੋਮੀਟਰ ਦੇ ਘੇਰੇ ਵਿੱਚ ਬਰਾਤ ਜਾਂਦੀ ਹੈ ਤਾਂ ਸਾਨੂੰ ਆਪਣੇ ਸੁੱਖ-ਸੁਵਿਧਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਵਿਆਹ ਵਿੱਚ ਹੋਣ ਵਾਲੇ ਫਜ਼ੂਲ ਖਰਚੇ ਤੋਂ ਬਚਿਆ ਜਾ ਸਕਦਾ ਹੈ। ਕਿਸਾਨ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਭਰਪੂਰ ਸ਼ਰਾਘਾ ਕੀਤੀ ਜਾ ਰਹੀ ਹੈ।

 

 

Trending news