Nawanshahr News: ਪੈਟਰੋਲ ਪੰਪ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼; ਪੁਲਿਸ ਨੇ ਕਾਰਵਾਈ ਆਰੰਭੀ
Advertisement
Article Detail0/zeephh/zeephh1950355

Nawanshahr News: ਪੈਟਰੋਲ ਪੰਪ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼; ਪੁਲਿਸ ਨੇ ਕਾਰਵਾਈ ਆਰੰਭੀ

Nawanshahr News: ਜ਼ਿਲ੍ਹਾ ਨਵਾਂਸ਼ਹਿਰ ਦੇ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਗੁਣਾਚੌਰ ਦੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਸੁੰਨਸਾਨ ਥਾਂ ਉੱਤੇ ਇੱਕ ਸਾਹਿਲ ਨਾਂ ਦੇ 20 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ।

Nawanshahr News: ਪੈਟਰੋਲ ਪੰਪ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼; ਪੁਲਿਸ ਨੇ ਕਾਰਵਾਈ ਆਰੰਭੀ

Nawanshahr News: ਜ਼ਿਲ੍ਹਾ ਨਵਾਂਸ਼ਹਿਰ ਦੇ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਗੁਣਾਚੌਰ ਦੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਸੁੰਨਸਾਨ ਥਾਂ ਉੱਤੇ ਇੱਕ ਸਾਹਿਲ ਨਾਂ ਦੇ 20 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕੋਟ ਰਾਣੀਕੇ ਨਜ਼ਦੀਕ ਫਗਵਾੜਾ ਦਾ ਰਹਿਣ ਵਾਲਾ ਹੈ।

ਮੌਕੇ ਉਪਰ ਪਹੁੰਚੇ ਮ੍ਰਿਤਕ ਸਾਹਿਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਰਾਣੀ ਰੰਜਿਸ਼ ਰਾਮ ਮੂਰਤੀ ਜੋ ਵਾਸੀ ਭਾਣੋਕੀ ਜ਼ਿਲ੍ਹਾ ਕਪੂਰਥਲਾ ਨੇੜੇ ਫਗਵਾੜਾ ਨਾਲ ਪੁਰਾਣੇ ਸਮੇਂ ਤੋਂ ਚਲ ਰਹੀ ਹੈ। ਇਸ ਤੋਂ ਪਹਿਲਾਂ ਵੀ ਰਾਮ ਮੂਰਤੀ ਨੇ ਉਸਦੇ ਇੱਕ ਬੇਟੇ ਦੀ ਵੀ ਹੱਤਿਆ ਕਰਵਾਈ ਸੀ ਤੇ ਹੁਣ ਵੀ ਉਸਨੂੰ ਸ਼ੱਕ ਹੈ ਕਿ ਉਸਦੇ ਦੂਸਰੇ ਬੇਟੇ ਦੀ ਹੱਤਿਆ ਵੀ ਰਾਮ ਮੂਰਤੀ ਨੇ ਹੀ ਕਰਵਾਈ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਸਾਹਿਲ ਨਸ਼ੇ ਦਾ ਵੀ ਆਦੀ ਸੀ ਤੇ ਉਸਦੀ ਦਵਾਈ ਹਸਪਤਾਲ ਤੋਂ ਚੱਲਦੀ ਸੀ। ਦੂਜੇ ਪਾਸੇ ਥਾਣਾ ਮੁਕੰਦਪੁਰ ਦੇ ਐਸਐਚਓ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੁਣਾਚੌਰ ਦੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਸੁੰਨਸਾਨ ਥਾਂ ਉੱਤੇ ਇੱਕ ਸਾਹਿਲ ਨਾਂ ਦੇ ਵਿਅਕਤੀ ਦੀ ਲਾਸ਼ ਪਈ ਹੈ ਜਿਸ ਦੀ ਜੇਬ ਵਿੱਚੋਂ ਇੱਕ ਦਵਾਈ ਦੀ ਪਰਚੀ ਵੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : Amritsar Firing News: ਅੰਮ੍ਰਿਤਸਰ 'ਚ ਇੰਸਪੈਕਟਰ 'ਤੇ ਫਾਇਰਿੰਗ; ਬੁਲਟ ਪਰੂਫ ਜੈਕੇਟ ਪਹਿਨਣ ਕਾਰਨ ਜਾਨ ਬਚੀ

ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਪੁਲਿਸ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Batala Stubble Burning: ਬਟਾਲਾ 'ਚ ਕਿਸਾਨ ਨੇ ਪਰਾਲੀ ਨੂੰ ਲਗਾਈ ਅੱਗ, ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਖੇਤੀਬਾੜੀ ਅਧਿਕਾਰੀ

Trending news