BJP 2nd List: ਬੀਜੇਪੀ ਨੇ 72 ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕੀਤਾ ਹੈ। ਹਿਮਾਚਲ ਤੋਂ ਦੋ ਸੀਟਾਂ ਅਤੇ ਹਰਿਆਣਾ ਦੀਆਂ 6 ਸੀਟਾਂ 'ਤੇ ਉਮੀਦਵਾਰ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ।
Trending Photos
BJP 2nd List: ਬੀਜੇਪੀ ਨੇ ਲੋਕਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ। ਇਸ ਲਿਸਟ ਵਿੱਚ ਬੀਜੇਪੀ ਨੇ 72 ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕੀਤਾ ਹੈ। ਹਿਮਾਚਲ ਤੋਂ ਦੋ ਸੀਟਾਂ ਅਤੇ ਹਰਿਆਣਾ ਦੀਆਂ 6 ਸੀਟਾਂ 'ਤੇ ਉਮੀਦਵਾਰ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੂੰ ਬੀਜੇਪੀ ਨੇ ਕਰਨਾਲ ਤੋਂ ਉਮੀਦਵਾਰ ਬਣਾਇਆ ਹੈ। ਜਦੋਂ ਕਿ ਹਿਮਾਚਲ ਦੇ ਹਮੀਰਪੁਰ ਤੋਂ ਅਨੁਰਾਗ ਠਾਕੁਰ ਅਤੇ ਸ਼ਿਮਲਾ ਤੋਂ ਸੁਰੇਸ਼ ਕੁਮਾਰ ਕਸ਼ਯਪ ਨੂੰ ਮੁੜ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
BJP releases its second list of candidates for the upcoming Lok Sabha elections pic.twitter.com/bpTvxfMkDr
— ANI (@ANI) March 13, 2024
ਹਰਿਆਣਾ ਤੋਂ ਛੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਰਨਾਲ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਭਾਜਪਾ ਨੇ ਸੂਬੇ ਦੀ ਕਮਾਨ ਨਾਇਬ ਸਿੰਘ ਸੈਣੀ ਨੂੰ ਸੌਂਪ ਦਿੱਤੀ ਸੀ। ਇਸ ਦੇ ਨਾਲ ਹੀ ਪਾਰਟੀ ਨੇ ਜੇਜੇਪੀ ਨਾਲੋਂ ਆਪਣਾ ਗਠਜੋੜ ਵੀ ਤੋੜ ਲਿਆ। ਦੂਜੇ ਪਾਸੇ ਸਿਰਸਾ ਤੋਂ ਅਸ਼ੋਕ ਤੰਵਰ ਨੂੰ ਟਿਕਟ ਦਿੱਤੀ ਗਈ ਹੈ। ਅਸ਼ੋਕ ਤੰਵਰ ਨੇ 2009 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਟਿਕਟ 'ਤੇ ਇਹ ਸੀਟ ਜਿੱਤੀ ਸੀ। ਬਾਅਦ ਵਿੱਚ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਫਿਰ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ।
ਬੰਤੋ ਕਟਾਰੀਆ ਨੂੰ ਅੰਬਾਲਾ (SC) ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਬੰਤੋ 2019 ਦੀਆਂ ਚੋਣਾਂ ਜਿੱਤਣ ਵਾਲੇ ਰਤਨ ਲਾਲ ਕਟਾਰੀਆ ਦੀ ਪਤਨੀ ਹੈ, ਜਿਸ ਦੀ ਸਾਲ 2023 ਵਿੱਚ ਮੌਤ ਹੋ ਗਈ ਸੀ। ਭਿਵਾਨੀ-ਮਹੇਂਦਰਗੜ੍ਹ (ਚੌਧਰੀ ਧਰਮਬੀਰ ਸਿੰਘ), ਗੁੜਗਾਓਂ (ਚੌਧਰੀ ਇੰਦਰਜੀਤ ਸਿੰਘ ਯਾਦਵ) ਅਤੇ ਫਰੀਦਾਬਾਦ (ਕ੍ਰਿਸ਼ਨਾ ਪਾਲ ਗੁਰਜਰ) ਤੋਂ ਮੌਜੂਦਾ ਸੰਸਦ ਮੈਂਬਰ ਹੀ ਉਮੀਦਵਾਰ ਬਣਾਏ ਗਏ ਹਨ।
ਹਿਮਾਚਲ ਪ੍ਰਦੇਸ਼ ਤੋਂ ਦੋ ਟਿਕਟਾਂ ਦੀ ਵੰਡ
ਬੀਜੇਪੀ ਨੇ ਦੂਜੀ ਲਿਸਟ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਦੇ ਦੋ ਸੀਟਾਂ ਤੇ ਨਾਂ ਦਾ ਐਲਾਨ ਕੀਤਾ ਹੈ। ਬੀਜੇਪੀ ਨੇ ਹਮੀਰਪੁਰ ਤੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਮੁੜ ਤੋਂ ਦਾਅ ਖੇਡਿਆ ਹੈ ਅਤੇ ਸ਼ਿਮਲਾ ਤੋਂ ਸੁਰੇਸ਼ ਕੁਮਾਰ ਕਸ਼ਯਪ ਵੀ ਨੂੰ ਮੁੜ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।