ਸੰਸਦ ਮੈਂਬਰ ਜਨਾਰਦਨ ਮਿਸ਼ਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਪਖ਼ਾਨਾ ਸਾਫ਼ ਕਰਦੇ ਨਜ਼ਰ ਆ ਰਹੇ ਹਨ।
Trending Photos
ਚੰਡੀਗੜ੍ਹ: ਮੱਧ ਪ੍ਰਦੇਸ਼ ਤੇ ਰੀਵਾ ਤੋਂ MP ਜਨਾਰਦਨ ਮਿਸ਼ਰਾ ਇਸ ਵਾਰ ਆਪਣੇ 'ਸਵੱਛ ਭਾਰਤ' ਅਭਿਆਨ ਨੂੰ ਲੈਕੇ ਸੁਰਖੀਆਂ ’ਚ ਹਨ। ਇਸ ਵੇਲੇ ਸੰਸਦ ਮੈਂਬਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਪਖ਼ਾਨਾ (Toilet) ਸਾਫ਼ ਕਰਦੇ ਨਜ਼ਰ ਆ ਰਹੇ ਹਨ।
ਦਰਅਸਲ ਸੰਸਦ ਮੈਂਬਰ ਮਿਸ਼ਰਾ ਜ਼ਿਲ੍ਹਾ ਰੀਵਾ ਦੇ ਪਿੰਡ ਖਟਖਰੀ ਵਿਖੇ ਕੁੜੀਆਂ ਦੇ ਸਕੂਲ ’ਚ ਆਯੋਜਿਤ ਪ੍ਰੋਗਰਾਮ ਮੌਕੇ ਪੌਦੇ ਲਗਾਉਣ ਲਈ ਪਹੁੰਚੇ ਸਨ।
ਸਵੱਛ ਭਾਰਤ ਅਭਿਆਨ ’ਤੇ ਦਿੰਦੇ ਹਨ ਧਿਆਨ
ਇਸ ਦੌਰਾਨ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਕਿ ਸਕੂਲ ਦਾ ਪਖ਼ਾਨਾ (Girl's Toilet) ਕਾਫ਼ੀ ਗੰਦਾ ਹੈ, ਜਿਸ ਕਾਰਨ ਸਕੂਲ ਦੀਆਂ ਬੱਚੀਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ MP ਜਨਾਰਦਨ ਮਿਸ਼ਰਾ (Janardan Mishra) ਨੇ ਖ਼ੁਦ ਪਾਣੀ ਦੀ ਬਾਲਟੀ ਲਈ ਅਤੇ ਬਿਨਾਂ ਬ੍ਰਸ਼ (Toilet Brush) ਦੀ ਮਦਦ ਦੇ ਹੱਥਾਂ ਨਾਲ ਹੀ ਪਖ਼ਾਨਾ ਸਾਫ਼ ਕਰ ਦਿੱਤਾ। ਇਸ ਸੰਸਦ ਮੈਂਬਰ ਨੇ ਸਵੱਛ ਭਾਰਤ (Swachhata Pakhwada) ਦਾ ਸੁਨੇਹਾ ਦਿੰਦਿਆਂ ਲੋਕਾਂ ਨੂੰ ਸਫ਼ਾਈ ਰੱਖਣ ਦੀ ਨਸੀਹਤ ਵੀ ਦਿੱਤੀ।
ਕੋਰੋਨਾ ਮਹਾਮਾਂਰੀ ਦੌਰਾਨ ਨਿਰੀਖਣ ਮੌਕੇ ਪਖ਼ਾਨਾ ਕੀਤਾ ਸੀ ਸਾਫ਼
ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ (Swacch Bharat Mission) ਨੂੰ MP ਮਿਸ਼ਰਾ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ। ਇਸ ਘਟਨਾ ਤੋਂ ਪਹਿਲਾਂ ਵੀ ਉਨ੍ਹਾਂ ਨੇ ਰੀਵਾ ਜਿਲ੍ਹਾ ਦੇ ਪਿੰਡ ਖਜੁਹਾ ’ਚ ਗੰਦੇ ਪਏ ਪਖ਼ਾਨੇ (Toilet) ਨੂੰ ਹੱਥਾਂ ਨਾਲ ਸਾਫ਼ ਕੀਤਾ ਸੀ। ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਮਊਗੰਜ ਜਨਪਦ ਦੇ ਸੇਮਰੀਆ ਪੰਚਾਇਤ ਦੇ ਕੁੰਜ ਬਿਹਾਰੀ ਕੁਆਰਨਟਾਈਨ ਕੇਂਦਰ ਦਾ ਨਿਰੀਖਣ ਕਰਨ ਮੌਕੇ ਗੰਦੇ ਟੁਆਇਲੇਟ (Toilet) ਨੂੰ ਸਾਫ਼ ਕਰਨ ਤੋਂ ਬਾਅਦ ਸੁਰਖੀਆਂ ’ਚ ਆਏ ਸਨ।