Arvind Khanna Summoned News: ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ ਭਾਜਪਾ ਆਗੂ ਅਰਵਿੰਦ ਖੰਨਾ ਨੂੰ ਕੀਤਾ ਤਲਬ
Advertisement
Article Detail0/zeephh/zeephh2084093

Arvind Khanna Summoned News: ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ ਭਾਜਪਾ ਆਗੂ ਅਰਵਿੰਦ ਖੰਨਾ ਨੂੰ ਕੀਤਾ ਤਲਬ

Arvind Khanna Summoned News: ਭਾਜਪਾ ਨੇਤਾ ਅਤੇ ਦੋ ਵਾਰ ਵਿਧਾਇਕ ਰਹੇ ਅਰਵਿੰਦ ਖੰਨਾ ਮੁਸ਼ਕਲਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ।

Arvind Khanna Summoned News: ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ ਭਾਜਪਾ ਆਗੂ ਅਰਵਿੰਦ ਖੰਨਾ ਨੂੰ ਕੀਤਾ ਤਲਬ

Arvind Khanna Summoned News: ਭਾਜਪਾ ਨੇਤਾ ਅਤੇ ਦੋ ਵਾਰ ਵਿਧਾਇਕ ਰਹੇ ਅਰਵਿੰਦ ਖੰਨਾ ਮੁਸ਼ਕਲਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਭਾਜਪਾ ਨੇਤਾ ਅਰਵਿੰਦ ਖੰਨਾ ਨੂੰ ਤਲਬ ਕੀਤਾ ਹੈ। ਖੰਨਾ ਨੂੰ 30 ਜਨਵਰੀ ਨੂੰ ਈਡੀ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। 

ਅਰਵਿੰਦ ਖੰਨਾ ਨੂੰ ਕਥਿਤ ਐਮਬਰੇਅਰ ਭ੍ਰਿਸ਼ਟਾਚਾਰ ਮਾਮਲੇ ਨਾਲ ਸਬੰਧਤ ਜਾਂਚ ਵਿੱਚ ਸੰਮਨ ਕੀਤਾ ਗਿਆ ਹੈ, ਜਿਸ ਵਿੱਚ ਡੀਆਰਡੀਓ ਨਾਲ ਤਿੰਨ ਜਹਾਜ਼ਾਂ ਦਾ ਸੌਦਾ ਕਰਨ ਲਈ 2008 ਵਿੱਚ ਬ੍ਰਾਜ਼ੀਲ ਦੀ ਫਰਮ ਦੇ ਹੱਕ ਵਿੱਚ ਕਥਿਤ ਤੌਰ 'ਤੇ 5.76 ਮਿਲੀਅਨ ਅਮਰੀਕੀ ਡਾਲਰ ਦਿੱਤੇ ਗਏ ਸਨ। ਈਡੀ ਨੇ 2020 ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਸੀ।

ਜੂਨ 2023 ਵਿੱਚ ਸੀਬੀਆਈ ਨੇ ਹਥਿਆਰਾਂ ਦੇ ਡੀਲਰ ਅਰਵਿੰਦ ਖੰਨਾ, ਵਕੀਲ ਗੌਤਮ ਖੇਤਾਨ ਅਤੇ ਵਪਾਰੀ ਅਨੂਪ ਗੁਪਤਾ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਹਾਲ ਹੀ ਵਿੱਚ ਦਾਇਰ ਇੱਕ ਚਾਰਜਸ਼ੀਟ ਵਿੱਚ ਏਜੰਸੀ ਨੇ ਆਈਪੀਸੀ ਦੀ ਧਾਰਾ 120-ਬੀ ਦੀ ਵਰਤੋਂ ਕੀਤੀ ਹੈ, ਜੋ ਅਪਰਾਧਿਕ ਸਾਜ਼ਿਸ਼ ਨਾਲ ਸੰਬੰਧਿਤ ਹੈ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵਿਵਸਥਾਵਾਂ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ : Tarn Taran Clash News: ਸਿੱਖ ਜਥੇਬੰਦੀਆਂ ਤੇ ਮੇਲਾ ਪ੍ਰਬੰਧਕਾਂ ਵਿਚਾਲੇ ਹੋਈ ਝੜਪ; ਇੰਸਪੈਕਟਰ ਸਮੇਤ 10 ਜ਼ਖ਼ਮੀ

ਅਰਵਿੰਦ ਖੰਨਾ 2 ਵਾਰ ਵਿਧਾਇਕ ਰਹਿ ਚੁੱਕੇ ਹਨ। ਐਫਆਈਆਰ ਵਿੱਚ ਨਾਮਜ਼ਦ ਮੁਲਜ਼ਮਾਂ ਵਿੱਚ ਰੱਖਿਆ ਸਲਾਹਕਾਰ ਅਤੇ ਅਰਵਿੰਦ ਖੰਨਾ ਦੇ ਪਿਤਾ ਵਿਪਿਨ ਖੰਨਾ ਵੀ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਉਨ੍ਹਾਂ ਦੀ ਮੌਤ ਤੋਂ ਬਾਅਦ ਕਾਰਵਾਈ ਰੋਕ ਦਿੱਤੀ ਗਈ ਸੀ। ਦੋਸ਼ ਹੈ ਕਿ 2009 'ਚ ਉਸ ਨੂੰ ਸਿੰਗਾਪੁਰ ਸਥਿਤ ਕੰਪਨੀ ਇੰਟਰਦੇਵ ਰਾਹੀਂ ਕਮਿਸ਼ਨ ਦਿੱਤਾ ਗਿਆ ਸੀ। ਅਰਵਿੰਦ ਖੰਨਾ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਹਨ ਅਤੇ ਦੋ ਵਾਰ ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਹਨ। ਪਹਿਲੀ ਵਾਰ ਉਹ 2002 ਤੋਂ 2007 ਤੱਕ ਸੰਗਰੂਰ ਅਤੇ ਫਿਰ 2012 ਤੋਂ 2015 ਤੱਕ ਧੂਰੀ ਤੋਂ ਵਿਧਾਇਕ ਰਹੇ। ਕਰੀਬ 2 ਸਾਲ ਪਹਿਲਾਂ ਉਹ ਭਾਜਪਾ 'ਚ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ : Beating Retreat Ceremony 2024: ਭਾਰਤੀ ਧੁਨਾਂ ਦਾ ਗਵਾਹ ਬਣੇਗਾ ਅੱਜ ਵਿਜੇ ਚੌਂਕ, ਰਾਸ਼ਟਰਪਤੀ ਤੇ PM ਮੋਦੀ ਸਮਾਗਮ 'ਚ ਹੋਣਗੇ ਮੌਜੂਦ

 

 

Trending news