ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਨ ਜਾਰੀ ਕਰ ਦਿੱਤਾ ਗਿਆ ਹੈ।
Trending Photos
Bikram Majithia Summoned News: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਨ ਜਾਰੀ ਕਰ ਦਿੱਤਾ ਗਿਆ ਹੈ। ਅਕਾਲੀ ਆਗੂ ਨੂੰ ਡਰੱਗ ਮਾਮਲੇ ਵਿੱਚ ਨਵਨਿਯੁਕਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਵੱਲੋਂ ਚੌਥੀ ਵਾਰ ਸੰਮਨ ਜਾਰੀ ਕਰਕੇ 16 ਜਨਵਰੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਡੀਆਈਜੀ ਪਟਿਆਲਾ ਰੇਂਜ ਦੇ ਆਫਿਸ ਵਿੱਚ ਬੁਲਾਇਆ ਗਿਆ ਹੈ।
ਬਿਕਰਮ ਮਜੀਠੀਆ ਤਿੰਨ ਵਾਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋ ਚੁੱਕੇ ਹਨ। ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਰਿਟਾਇਰਡ ਹੋਣ ਤੋਂ ਬਾਅਦ ਨਵੀਂ ਤਿੰਨ ਮੈਂਬਰੀ ਸਿੱਟ ਦੇ ਸਾਹਮਣੇ ਬਿਕਰਮ ਸਿੰਘ ਮਜੀਠੀਆ ਪਹਿਲੀ ਪੇਸ਼ ਹੋਣਗੇ। ਇਸ ਸਿੱਟ ਦੇ ਚੇਅਰਮੈਨ ਡੀਆਈਜੀ ਹਰਚਨ ਸਿੰਘ ਭੁੱਲਰ ਹਨ।
ਕਾਬਿਲੇਗੌਰ ਹੈ ਕਿ 30 ਦਸੰਬਰ ਨੂੰ ਬਿਕਰਮ ਮਜੀਠੀਆਂ ਐਸਆਈਟੀ ਸਾਹਮਣੇ ਪੇਸ਼ ਹੋਏ ਸਨ ਅਤੇ ਕਰੀਬ 5 ਘੰਟੇ ਪੁੱਛਗਿਛ ਕੀਤੀ ਗਈ ਸੀ। ਸਵੇਰੇ 11 ਵਜੇ ਤੋਂ ਬਾਅਦ ਮਜੀਠੀਆ ਐਸਆਈਈ ਚੇਅਰਮੈਨ ਕਮ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਦਫ਼ਤਰ ਪੁੱਜੇ। ਜਿਥੇ ਕਰੀਬ 4 ਵਜੇ ਤੱਕ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ ਸੀ।
ਪੇਸ਼ੀ ਮਗਰੋਂ ਮਜੀਠੀਆ ਨੇ ਕਿਹਾ ਸੀ ਕਿ ਐੱਸਆਈਟੀ ਅੱਗੇ ਪੰਜਵੀਂ ਵਾਰ ਪੇਸ਼ ਹੋਏ ਹਨ, ਉਹ ਕੇਸ ਤੋਂ ਮੈਂ ਡਰਨ ਵਾਲੇ ਨਹੀਂ ਹਨ। ਸੱਚ ਦੀ ਲੜਾਈ ਲੜਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਸੀ ਕਿ ਅਫਸਰਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹਾਈ ਕੋਰਟ ਦੇ ਜ਼ਮਾਨਤ ਦੇਣ ਵੇਲੇ ਵੀ ਕੋਈ ਗਵਾਹ ਨਾ ਹੋਣ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ : Bathinda NIA Raid News: ਐਨਆਈਏ ਦੀ ਟੀਮ ਦੀ ਬਠਿੰਡਾ ਦੇ ਮੌੜ 'ਚ ਛਾਪੇਮਾਰੀ, ਗੈਂਗਸਟਰ ਦਾ ਘਰ ਕੀਤਾ ਸੀਲ
ਡੇਢ ਸਾਲ ਤੱਕ ਐਸਆਈਟੀ ਨੇ ਇੱਕ ਵਾਰ ਵੀ ਨਹੀਂ ਬੁਲਾਇਆ ਸੀ। ਐਸਆਈਟੀ ਮਈ ਮਹੀਨੇ ਵਿੱਚ ਬਣੀ ਪਰ ਦਸੰਬਰ ਮਹੀਨੇ ਵਿੱਚ ਸੱਦਿਆ ਗਿਆ ਹੈ। ਜਿਹੜੇ ਅਫ਼ਸਰ ਨੂੰ ਉਸਦੇ ਉੱਚ ਅਧਿਕਾਰੀ ਸੇਵਾਮੁਕਤੀ ਦਾ ਪੱਤਰ ਜਾਰੀ ਕਰ ਰਿਹਾ ਹੈ ਪਰ ਇਥੇ ਸੇਵਾਮੁਕਤੀ ਵਾਲਾ ਅਫ਼ਸਰ ਹੀ ਜਾਂਚ ਲਈ ਬੁਲਾ ਰਿਹਾ ਹੈ। ਇਸ ਤੋਂ ਪੱਖਪਾਤ ਦਾ ਸਾਫ ਪਤਾ ਚੱਲਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਰਕਾਰ ਦੀ ਕਠਪੁਤਲੀ ਬਣਨ ਵਾਲੇ ਅਫ਼ਸਰਾਂ ਨੂੰ ਹਮੇਸ਼ਾ ਭੁਗਤਣਾ ਪੈਂਦਾ ਹੈ।
ਇਹ ਵੀ ਪੜ੍ਹੋ : DSGMC News: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ 31ਵੀਂ ਬਰਸੀ ਮਨਾਈ