Banur News: ਆਦਰਸ਼ ਚੋਣ ਜਾਬਤੇ ਦੇ ਦੌਰਾਨ ਫਲਾਇੰਗ Squad ਟੀਮ ਦਾ ਵੱਡਾ ਐਕਸ਼ਨ, 9.50 ਲੱਖ ਰੁਪਏ ਕੈਸ਼ ਜਬਤ
Advertisement
Article Detail0/zeephh/zeephh2224109

Banur News: ਆਦਰਸ਼ ਚੋਣ ਜਾਬਤੇ ਦੇ ਦੌਰਾਨ ਫਲਾਇੰਗ Squad ਟੀਮ ਦਾ ਵੱਡਾ ਐਕਸ਼ਨ, 9.50 ਲੱਖ ਰੁਪਏ ਕੈਸ਼ ਜਬਤ

Banur News: ਆਦਰਸ਼ ਚੋਣ ਜਾਬਤੇ ਦੇ ਦੌਰਾਨ ਫਲਾਇੰਗ Squad ਟੀਮ ਨੇ 9.50 ਲੱਖ ਰੁਪਏ ਕੈਸ਼ ਜਬਤ ਕੀਤਾ ਹੈ।

Banur News: ਆਦਰਸ਼ ਚੋਣ ਜਾਬਤੇ ਦੇ ਦੌਰਾਨ ਫਲਾਇੰਗ Squad ਟੀਮ ਦਾ ਵੱਡਾ ਐਕਸ਼ਨ, 9.50 ਲੱਖ ਰੁਪਏ ਕੈਸ਼ ਜਬਤ

Banur News:  ਆਦਰਸ਼ ਚੋਣ ਜਾਬਤੇ ਦੇ ਦੌਰਾਨ ਫਲਾਇੰਗ Squad ਟੀਮ ਨੇ ਵੱਡਾ ਐਕਸ਼ਨ ਲਿਆ ਹੈ। ਡੇਰਾਬੱਸੀ ਵਿਖੇ ਅੱਜ Flying Squad Team ਡੇਰਾਬੱਸੀ ਵੱਲੋਂ ਪਿੰਡ ਬੇਹੜਾ ਮੋੜ ਤੋਂ ਯੂਨਿਸ ਖ਼ਾਨ ਨਾਂ ਦੇ ਵਿਅਕਤੀ ਤੋਂ 9.50 ਲੱਖ ਰੁਪਏ ਕੈਸ਼ ਜਬਤ ਕੀਤਾ ਗਿਆ ਹੈ। ਯੂਨਿਸ ਖ਼ਾਨ ਜਿਲ੍ਹਾ ਅੰਬਾਲਾ, ਹਰਿਆਣਾ ਦਾ ਰਹਿਣ ਵਾਲਾ ਹੈ। 

ਇਸ ਸਬੰਧੀ ਮਾਨਯੋਗ ਹਿਮਾਂਸ਼ੂ ਗੁਪਤਾ, ਸਹਾਇਕ-ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਵੱਲੋਂ ਦੱਸਿਆ ਗਿਆ ਕਿ Flying Squad Team ਵੱਲੋ ਪੁੱਛ-ਗਿੱਛ ਕਰਨ ਤੇ ਉਹ ਵਿਅਕਤੀ ਜ਼ਬਤ ਰਕਮ ਬਾਰੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ ਅਤੇ ਨਾਂ ਹੀ ਉਸ ਵੱਲੋਂ ਕੋਈ ਸਬੂਤ ਦਿੱਤਾ ਗਿਆ। 

ਇਹ ਵੀ ਪੜ੍ਹੋ: Lok Sabha Election 2024: CM ਮਾਨ ਅੱਜ ਫਿਰੋਜ਼ਪੁਰ ਤੇ ਮੋਗਾ 'ਚ ਕਰਨਗੇ ਰੋਡ ਸ਼ੋਅ, ਕਾਕਾ ਬਰਾੜਾ ਲਈ ਵੋਟਾਂ ਮੰਗਣਗੇ

FST ਵੱਲੋ ਕੈਸ਼ ਜਬਤ ਕਰਕੇ ਖਜਾਨਾ ਦਫਤਰ ਡੇਰਾਬੱਸੀ ਵਿਖੇ ਜਮਾਂ ਕਰਵਾ ਦਿੱਤਾ ਗਿਆ ਹੈ ਅਤੇ ਉਸ ਵਿਅਕਤੀ ਨੂੰ ਕੈਸ਼ ਦੀ ਰਸੀਦ ਦੇ ਦਿਤੀ ਹੈ। ਉਕਤ ਵਿਅਕਤੀ ਮਾਨਯੋਗ ADC(UD) ਜਾਂ ADC(D), ਮੋਹਾਲੀ ਕੋਲ ਅਪੀਲ ਕਰ ਸਕਦਾ ਹੈ ਅਤੇ ਜ਼ਬਤ 9.50 ਲੱਖ ਰੁਪਏ ਸਬੰਧੀ ਸਬੂਤ ਦੇ ਕੇ ਆਪਣੀ ਰਕਮ ਛੁਡਵਾ ਸਕਦਾ ਹੈ।

ਆਦਰਸ਼ ਚੋਣ ਜ਼ਾਬਤਾ ਕੀ ਹੈ?
ਆਦਰਸ਼ ਚੋਣ ਜ਼ਾਬਤਾ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਮਾਰਗਦਰਸ਼ਨ ਲਈ ਨਿਰਧਾਰਤ ਮਾਪਦੰਡਾਂ ਦਾ ਇੱਕ ਸਮੂਹ ਹੈ, ਜੋ ਰਾਜਨੀਤਿਕ ਪਾਰਟੀਆਂ ਦੀ ਸਹਿਮਤੀ ਨਾਲ ਤਿਆਰ ਕੀਤਾ ਗਿਆ ਹੈ। ਆਦਰਸ਼ ਚੋਣ ਜ਼ਾਬਤੇ ਵਿੱਚ ਚੋਣ ਕਮਿਸ਼ਨ ਦੀ ਭੂਮਿਕਾ ਅਹਿਮ ਹੁੰਦੀ ਹੈ। ਸੰਵਿਧਾਨ ਦੀ ਧਾਰਾ 324 ਤਹਿਤ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣਾ ਚੋਣ ਕਮਿਸ਼ਨ ਦਾ ਵਿਧਾਨਕ ਫਰਜ਼ ਹੈ।

 

Trending news