Rahul Gandhi bharat jodo yatra: ਦੇਸ਼ ਭਰ 'ਚ ਕਾਂਗਰਸ ਪਾਰਟੀ ਦੀ 'Bharat Jodo Yatra' ਚੱਲ ਰਹੀ ਹੈ। ਇਸ ਯਾਤਰਾ ਦੀ ਅਗਵਾਈ ਰਾਹੁਲ ਗਾਂਧੀ (Rahul Gandhi) ਕਰ ਰਹੇ ਹਨ।
Trending Photos
Bharat Jodo Yatra: ਦੇਸ਼ ਭਰ 'ਚ ਕਾਂਗਰਸ ਪਾਰਟੀ ਦੀ ਭਾਰਤ ਜੋੜੋ ਪੈਦਲ ਯਾਤਰਾ (Bharat Jodo Yatra)) ਚੱਲ ਰਹੀ ਹੈ ਅਤੇ ਇਹ ਯਾਤਰਾ ਰਾਹੁਲ ਗਾਂਧੀ ਦੀ ਅਗਵਾਈ 'ਚ ਹੈ। ਉਥੇ ਹੀ ਇਹ ਯਾਤਰਾ ਪੜਾਵ ਦਰ ਪੜਾਵ ਜਨਵਰੀ ਮਹੀਨੇ ਪੰਜਾਬ 'ਚ ਦਾਖਿਲ ਹੋਵੇਗੀ ਜਿਸ ਨੂੰ ਲੈ ਕੇ ਪੰਜਾਬ ਦੇ ਕਾਂਗਰਸੀਆਂ ਵਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੇ ਤਹਿਤ ਅੱਜ ਬਟਾਲਾ 'ਚ ਇਕ ਅਹਿਮ ਮੀਟਿੰਗ ਹੋਈ ਉਥੇ ਹੀ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਭਾਰੀ ਵਿਸ਼ਨੂੰ ਸ਼ਰਮਾ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਸਥਾਨਿਕ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ।
ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਭਾਰੀ ਵਿਸ਼ਨੂੰ ਸ਼ਰਮਾ ਨੇ ਦੱਸਿਆ ਕਿ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਜਨਵਰੀ ਮਹੀਨੇ ਪੰਜਾਬ 'ਚ ਆਵੇਗੀ ਅਤੇ ਉਹਨਾਂ ਕਿਹਾ ਕਿ ਜਿਵੇ ਕਦੇ ਮਹਾਤਮਾ ਗਾਂਧੀ ਜੀ ਨੇ ਗੋਰੀਆਂ ਦੇ ਖਿਲਾਫ ਪੈਦਲ ਯਾਤਰਾ ਕੀਤੀ ਸੀ ਅਤੇ ਰਾਹੁਲ ਗਾਂਧੀ ਅੱਜ ਚੋਰਾਂ ਦੇ ਖਿਲਾਫ ਯਾਤਰਾ ਕਰ ਰਹੇ ਹਨ। ਉਥੇ ਹੀ ਉਹਨਾਂ ਵਿਰੋਧੀ ਪਾਰਟੀ ਭਾਜਪਾ 'ਤੇ ਸ਼ਬਦੀ ਵਾਰ ਕਰਦੇ ਆਖਿਆ ਕਿ ਅੱਜ ਜੇਕਰ ਕਾਂਗਰਸ ਮਜਬੂਤ ਹੋ ਰਹੀ ਹੈ ਅਤੇ ਜੋ ਚੋਣਾਂ ਹੋ ਰਹੀਆਂ ਹਨ ਉਥੇ ਅੱਜ ਗੁਜਰਾਤ 'ਚ ਦੇਸ਼ ਦੇ ਪ੍ਰਧਾਨਮੰਤਰੀ ਘਰ- ਘਰ ਜਾ ਕੇ ਲੋਕਾਂ ਨੂੰ ਵੋਟ ਦੀ ਅਪੀਲ ਕਰ ਰਹੇ ਹਨ ਜੋਕਿ ਇਹ ਪਹਿਲੀ ਵਾਰ ਹੈ ਕਿ ਐਸਾ ਹੋਇਆ ਹੈ ਇਥੋਂ ਸਪਸ਼ਟ ਹੈ ਕਿ ਕਾਂਗਰਸ ਮਜਬੂਤ ਹੈ ਅਤੇ ਭਾਜਪਾ ਨੂੰ ਕਾਂਗਰਸ ਤੋਂ ਵੱਡਾ ਡਰ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਮਹਿਲਾ ਨੂੰ ਬਣਾਇਆ ਠੱਗੀ ਦਾ ਸ਼ਿਕਾਰ, ਜਾਣੋ ਪੂਰਾ ਮਾਮਲਾ
ਉਥੇ ਹੀ ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਆਲਾ ਨੇਤਾ ਅਸ਼ਵਨੀ ਸੇਖੜੀ ਦਾ ਕਹਿਣਾ ਸੀ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇਕ ਵੱਡਾ ਇੰਕਾਲਾਬ ਹੈ ਅਤੇ ਯਾਤਰਾ ਨਾਲ ਜਿਥੇ ਨਾਲ ਦੇਸ਼ 'ਚ ਵੱਡੇ ਬਦਲਾਵ ਹੋਣਗੇ ਉਥੇ ਹੀ ਕਾਂਗਰਸ ਪਾਰਟੀ 'ਚ ਵੱਡਾ ਬਦਲਾਵ ਆਵੇਗਾ। ਇਸ ਨਾਲ ਨਵੇਂ ਚੇਹਰੇ ਅਗੇ ਆਉਣਗੇ ਅਤੇ ਜਿਸ ਦੀ ਮਿਸਾਲ ਹੈ ਕਿ ਇਹ ਪਹਿਲੀ ਰਾਜਨੀਤਿਕ ਪਾਰਟੀ ਹੈ ਜਿਸ ਦੇ ਪ੍ਰਧਾਨ ਦੀ ਚੋਣ ਵੋਟ ਰਾਹੀਂ ਹੋਈ ਹੈ। ਇਸ ਦੇ ਨਾਲ ਹੀ ਅਸ਼ਵਨੀ ਸੇਖੜੀ ਨੇ ਪੰਜਾਬ ਦੀ ਸੱਤਾ 'ਚ ਬੈਠੀ ਆਮ ਆਦਮੀ ਪਾਰਟੀ ਤੇ ਵੀ ਤਿੱਖੇ ਹਮਲੇ ਕੀਤੇ। ਉਹਨਾਂ ਨੇ ਕਿਹਾ ਅੱਜ ਪੰਜਾਬ 'ਚ ਕਾਨੂੰਨ ਸਥਿਤੀ ਵਿਗੜੀ ਹੈ ਅਤੇ ਹਾਲਤ ਬੱਦਤਰ ਹਨ ਲੇਕਿਨ ਮੁਖ ਮੰਤਰੀ ਅਤੇ ਪੰਜਾਬ ਦੇ ਮੰਤਰੀ ਪੰਜਾਬ ਛੱਡ ਦੂਸਰੇ ਸੂਬਿਆਂ 'ਚ ਜਾ ਕੇ ਸਮਾਂ ਬਿਤਾ ਰਹੇ ਹਨ।
(ਭੋਪਾਲ ਸਿੰਘ ਦੀ ਰਿਪੋਰਟ )