Food Commissioner: ਬਾਲ ਮੁਕੰਦ ਸ਼ਰਮਾ ਨੂੰ ਮਾਰਕਫੈੱਡ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ 1987 ਵਿੱਚ ਮਾਰਕਫੈੱਡ ਵਿੱਚ ਇਸ ਦੇ ਜ਼ਿਲ੍ਹਾ ਮੈਨੇਜਰ ਵਜੋਂ ਸ਼ਾਮਲ ਹੋਏ ਸੀ।
Trending Photos
Food Commissioner: ਮੁੱਖ ਮੰਤਰੀ ਭਗਵੰਤ ਮਾਨ ਨੇ ਉੱਘੇ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਨਵੇਂ ਫੂਡ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਹੈ। ਚੋਣ ਜ਼ਾਬਤਾ ਲੱਗਣ ਤੋਂ ਠੀਕ ਇਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਹ ਕਾਰਜਭਾਰ ਸੌਂਪਿਆ ਹੈ। ਇਸ ਗੱਲ ਤੋਂ ਤੁਸੀ ਜਾਣੂ ਹੀ ਹੋਵੋਗੇ ਕਿ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਸ਼ਰਮਾ ਕਾਮੇਡੀ ਸ਼ੋਅਜ਼ ਦੇ ਨਾਲ-ਨਾਲ ਮਾਰਕਫੈਡ ਵਿੱਚ ਲੰਮਾ ਸਮਾਂ ਕੰਮ ਵੀ ਕੀਤਾ ਹੈ।
ਦੱਸ ਦਈਏ ਕਿ ਬਾਲ ਮੁਕੰਦ ਸ਼ਰਮਾ ਲੰਮਾ ਸਮਾਂ ਮਾਰਕਫੈੱਡ ‘ਚ ਕੰਮ ਕਰ ਚੁੱਕੇ ਹਨ। ਇਹ ਅਹੁਦਾ ਡੀਪੀ ਰੈੱਡੀ ਦੇ ਸੇਵਾਮੁਕਤ ਹੋਣ ਦੇ ਬਾਅਦ ਤੋਂ ਖਾਲੀ ਚੱਲ ਰਿਹਾ ਸੀ। ਉਨ੍ਹਾਂ ਨੂੰ 1985 ਬੈਚ ਦੇ ਆਈਏਐੱਸ ਅਧਿਕਾਰੀ ਡੀਪੀ ਰੈੱਡੀ ਨੂੰ ਪਿਛਲੀ ਸਰਕਾਰ ਦੌਰਾਨ ਫੂਡ ਕਮਿਸ਼ਨਰ ਲਾਇਆ ਗਿਆ ਸੀ। ਉਨ੍ਹਾਂ ਦੇ ਸੇਵਾਮੁਕਤ ਹੋਣ ਦੇ ਬਾਅਦ ਹੁਣ ਬਾਲ ਮੁਕੰਦ ਸ਼ਰਮਾ ਨੂੰ ਇਹ ਲਈ ਨਿਯੁਕਤ ਕੀਤਾ ਹੈ।
ਮਾਰਕਫੈੱਡ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਰਹਿ ਚੁੱਕੇ
ਬਾਲ ਮੁਕੰਦ ਸ਼ਰਮਾ ਨੂੰ ਮਾਰਕਫੈੱਡ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ 1987 ਵਿੱਚ ਮਾਰਕਫੈੱਡ ਵਿੱਚ ਇਸ ਦੇ ਜ਼ਿਲ੍ਹਾ ਮੈਨੇਜਰ ਵਜੋਂ ਸ਼ਾਮਲ ਹੋਏ ਸੀ ਅਤੇ ਇਸ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਡਿਪਟੀ ਚੀਫ਼ ਮੈਨੇਜਰ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ 14 ਸਾਲ ਤੱਕ ਫੀਲਡ ਵਿੱਚ ਕੰਮ ਕੀਤਾ। ਫਿਰ ਉਨ੍ਹਾਂ ਨੂੰ ਮੁੱਖ ਪ੍ਰਬੰਧਕ ਅਤੇ ਕਾਰਜਕਾਰੀ ਨਿਰਦੇਸ਼ਕ ਵਜੋਂ ਤਰੱਕੀ ਦਿੱਤੀ ਗਈ ਸੀ। ਬਾਲ ਮੁਕੰਦ ਸ਼ਰਮਾ ਨੇ ਮਾਰਕਫੈੱਡ ਲਈ ਟੀਵੀ ਸ਼ੋਅ ਦੀ ਮੇਜ਼ਬਾਨੀ ਵੀ ਕੀਤੀ ਹੈ।
ਇਹ ਵੀ ਪੜ੍ਹੋ: Loksabha Election 2024: ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਚੋਣ ਅਧਿਕਾਰੀ ਨੇ ਅਹਿਮ ਆਂਕੜੇ ਕੀਤੇ ਜਾਰੀ
ਬੀਤੇ ਦਿਨ ਕਰਮਜੀਤ ਅਨਮੋਲ ਨੂੰ ਦਿੱਤੀ ਟਿਕਟ
ਮੁੱਖ ਮੰਤਰੀ ਨੇ ਲਗਾਤਾਰ ਦੂਜੇ ਦਿਨ ਕਿਸੇ ਕਲਾਕਾਰ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਤੇ ਦਿਨ ਹੀ ਅੱਠ ਸੰਸਦੀ ਉਮੀਦਵਾਰਾਂ ਦਾ ਐਲਾਨ ਕੀਤਾ ਸੀ, ਉਨ੍ਹਾਂ ਵਿਚ ਇਕ ਕਰਮਜੀਤ ਅਨਮੋਲ ਵੀ ਹਨ ਜੋ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਕਲਾਕਾਰਾਂ ਵਿੱਚੋਂ ਇੱਕ ਹਨ ਤੇ ਮੁੱਖ ਮੰਤਰੀ ਦੇ ਕਾਫੀ ਕਰੀਬੀ ਹਨ।
ਇਹ ਵੀ ਪੜ੍ਹੋ: Loksabha Election 2024: ਇੰਤਜ਼ਾਰ ਖ਼ਤਮ! ਅੱਜ ਹੋਵੇਗਾ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ