ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ, ਜਿਸਦੇ ਚੱਲਦਿਆਂ ਰਾਜਨੀਤਿਕ ਅਤੇ ਫ਼ਿਲਮੀ ਜਗਤ ਦੀਆਂ ਵੱਡੀਆਂ ਸਖਸ਼ੀਅਤਾਂ ਨੂੰ ਮੁਬਾਰਕਬਾਦ ਦੇ ਰਹੀਆਂ ਹਨ।
Trending Photos
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ, ਜਿਸਦੇ ਚੱਲਦਿਆਂ ਰਾਜਨੀਤਿਕ ਅਤੇ ਫ਼ਿਲਮੀ ਜਗਤ ਦੀਆਂ ਵੱਡੀਆਂ ਸਖਸ਼ੀਅਤਾਂ ਨੂੰ ਮੁਬਾਰਕਬਾਦ ਦੇ ਰਹੀਆਂ ਹਨ।
ਆਪਣੇ ਜਨਮਦਿਨ ਮੌਕੇ CM ਭਗਵੰਤ ਮਾਨ ਨੇ ਟਵਿੱਟਰ ਅਕਾਊਂਟ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ’ਚ ਉਹ ਆਪਣੇ ਸਵਰਗਵਾਸੀ ਪਿਤਾ ਮਾਸਟਰ ਮੋਹਿੰਦਰ ਸਿੰਘ ਅਤੇ ਮਾਤਾ ਹਰਪਾਲ ਕੌਰ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਉਨ੍ਹਾਂ ਪੋਸਟ ’ਚ ਲਿਖਿਆ, "ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਧੰਨਵਾਦ.. ਮੈਂ ਜਦ ਵੀ ਇਸ ਦੁਨੀਆਂ ’ਤੇ ਆਵਾਂ ਮੇਰਾ ਦੇਸ਼ ਹੋਵੇ ਪੰਜਾਬ...
ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਧੰਨਵਾਦ ..ਮੈਂ ਜਦ ਵੀ ਇਸ ਦੁਨੀਆਂ ਤੇ ਆਂਵਾਂ ਮੇਰਾ ਦੇਸ ਹੋਵੇ ਪੰਜਾਬ… pic.twitter.com/5Z3is5gAa5
— Bhagwant Mann (@BhagwantMann) October 17, 2022
ਸੁਰੀਲੇ ਗਾਇਕ ਵੀ ਹਨ CM ਭਗਵੰਤ ਮਾਨ
ਜ਼ਿਕਰਯੋਗ ਹੈ ਕਿ ਇਹ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੇ ਗੀਤ ਦੀਆਂ ਸਤਰਾਂ ਹਨ, ਜੋ ਕਾਫ਼ੀ ਮਕਬੂਲ ਹੋਇਆ ਸੀ। ਇਸ ਗੀਤ ਦੀ ਤਾਰੀਫ਼ ਗੁਰਦਾਸ ਮਾਨ ਨੇ ਵੀ ਕੀਤੀ ਸੀ। ਇੱਥੇ ਇਹ ਵੀ ਦੱਸ ਦੇਈਏ ਕਿ ਭਗਵੰਤ ਮਾਨ ਖ਼ੁਦ ਹਾਸਰਸ ਕਲਾਕਾਰ ਹੋਣ ਦੇ ਨਾਲ ਨਾਲ ਕਾਫ਼ੀ ਸੁਰੀਲੇ ਗਾਇਕ ਵੀ ਹਨ।
ਕਾਮੇਡੀ ਤੋਂ ਸਿਆਸਤ ’ਚ ਕੀਤੀ ਐਂਟਰੀ
ਸਕੂਲ ’ਚ ਪੜ੍ਹਾਈ ਦੌਰਾਨ ਉਹ ਕਾਮੇਡੀ ਦੇ ਖੇਤਰ ’ਚ ਆ ਗਏ। ਉਨ੍ਹਾਂ ਦੀ ਸਭ ਤੋਂ ਪਹਿਲੀ ਕਾਮੇਡੀ ਕੈਸਟ 'ਗੋਭੀ ਦੀਏ ਕੱਚੀਏ ਵਪਾਰਨੇ' ਆਈ, ਜਿਸ ਨਾਲ ਉਨ੍ਹਾਂ ਦੀ ਇੱਕ ਕਲਾਕਾਰ ਵਜੋਂ ਪਹਿਚਾਣ ਬਣ ਗਈ। ਭਗਵੰਤ ਮਾਨ ਨੇ ਕਾਮੇਡੀ ਤੋਂ ਇਲਾਵਾ ਫ਼ਿਲਮਾਂ ’ਚ ਵੀ ਆਪਣੀ ਕਲਾ ਦੇ ਜੌਹਰ ਵਿਖਾਏ ਹਨ।
ਜਦੋਂ ਉਹ ਕਲਾਕਾਰ ਸਨ ਤਾਂ ਆਪਣੀ ਕਾਮੇਡੀ ਰਾਹੀਂ ਉਨ੍ਹਾਂ ਸਮਾਜਿਕ ਅਤੇ ਸਿਆਸੀ ਮੁੱਦਿਆਂ ’ਤੇ ਕਾਫ਼ੀ ਤਿੱਖੇ ਵਿਅੰਗ ਕੀਤੇ।
ਸਾਲ 2011 ’ਚ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਕੇ ਪੀਪਲਜ਼ ਪਾਰਟੀ ਆਫ਼ ਪੰਜਾਬ (PPP) ਬਣਾਈ। ਇਸ ਸਿਆਸੀ ਪਾਰਟੀ ਰਾਹੀਂ ਭਗਵੰਤ ਮਾਨ ਦੀ ਸਿਆਸਤ ’ਚ ਐਂਟਰੀ ਹੋਈ।
2014 ’ਚ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਸਾਲ 2014 ’ਚ ਮਨਪ੍ਰੀਤ ਸਿੰਘ ਬਾਦਲ ਨੇ ਜਿੱਥੇ ਕਾਂਗਰਸ ’ਚ ਜਾਣ ਦੀ ਤਿਆਰੀ ਕਰ ਲਈ ਤਾਂ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ। ਸਿਰਫ਼ 12 ਸਾਲਾਂ ਦੌਰਾਨ ਉਨ੍ਹਾਂ ਮੈਂਬਰ ਪਾਰਲੀਮੈਂਟ (MP) ਤੋਂ ਮੁੱਖ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਤੈਅ ਕੀਤਾ।