Bathinda News: ਹਾਦਸਾ ਜਾਂ ਖੁਦਕੁਸ਼ੀ! ਬਠਿੰਡਾ 'ਚ ਥਾਣੇਦਾਰ ਦੀ ਖੜ੍ਹੀ ਕਾਰ 'ਚੋਂ ਮਿਲੀ ਲਾਸ਼
Advertisement
Article Detail0/zeephh/zeephh1860209

Bathinda News: ਹਾਦਸਾ ਜਾਂ ਖੁਦਕੁਸ਼ੀ! ਬਠਿੰਡਾ 'ਚ ਥਾਣੇਦਾਰ ਦੀ ਖੜ੍ਹੀ ਕਾਰ 'ਚੋਂ ਮਿਲੀ ਲਾਸ਼

Bathinda News: ਪੁਲਿਸ ਅਜੇ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਸੀ ਜਾਂ ਖੁਦਕੁਸ਼ੀ। ਮ੍ਰਿਤਕ ਥਾਣੇਦਾਰ ਦੀ ਪਛਾਣ ਰਣਧੀਰ ਸਿੰਘ ਭੁੱਲਰ ਵਜੋਂ ਹੋਈ ਹੈ, ਜੋ ਇਸ ਸਮੇਂ ਜਗਰਾਉਂ ਵਿਖੇ ਤਾਇਨਾਤ ਸੀ।

Bathinda News: ਹਾਦਸਾ ਜਾਂ ਖੁਦਕੁਸ਼ੀ! ਬਠਿੰਡਾ 'ਚ ਥਾਣੇਦਾਰ ਦੀ ਖੜ੍ਹੀ ਕਾਰ 'ਚੋਂ ਮਿਲੀ ਲਾਸ਼

Bathinda News: ਕਿਹਾ ਜਾ ਹੈ ਕਿ ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਵਿੱਚ ਇੱਕ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ  ਹੈ। ਥਾਣੇਦਾਰ ਦੀ ਲਾਸ਼ ਉਸ ਦੀ ਕਾਰ ਵਿੱਚੋਂ ਬਰਾਮਦ ਹੋਈ। ਪੁਲਿਸ ਅਜੇ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਸੀ ਜਾਂ ਖੁਦਕੁਸ਼ੀ। ਮ੍ਰਿਤਕ ਥਾਣੇਦਾਰ ਦੀ ਪਛਾਣ ਰਣਧੀਰ ਸਿੰਘ ਭੁੱਲਰ ਵਜੋਂ ਹੋਈ ਹੈ, ਜੋ ਇਸ ਸਮੇਂ ਜਗਰਾਉਂ ਵਿਖੇ ਤਾਇਨਾਤ ਸੀ।

ਘਟਨਾ ਤੋਂ ਬਾਅਦ ਇਲਾਕੇ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਬਠਿੰਡਾ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: Fazilka News: ਵੀਡੀਓ ਬਣਾਉਣਾ ਵਿਅਕਤੀ ਨੂੰ ਪਿਆ ਮਹਿੰਗਾ, ਸੱਪ ਨੇ ਡੰਗਿਆ, ਹੋਈ ਮੌਤ

ਘਟਨਾ ਦੀ ਜਾਂਚ ਲਈ ਫੋਰੈਂਸਿਕ ਟੀਮ ਵੀ ਪਹੁੰਚ ਗਈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਸਨ। ਗੋਲੀ ਲੱਗਣ ਕਾਰਨ ਥਾਣੇਦਾਰ ਰਣਧੀਰ ਸਿੰਘ ਦੀ ਮੌਤ ਹੋ ਗਈ।

ਇਹ ਹਾਦਸਾ ਸੀ ਜਾਂ ਖੁਦਕੁਸ਼ੀ ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਤਾਂ ਜੋ ਪਤਾ ਲੱਗ ਸਕੇ ਕਿ ਉਕਤ ਇੰਸਪੈਕਟਰ ਨੂੰ ਆਖਿਰ ਕਿਸ ਨੇ ਮਿਲਿਆ ਸੀ। ਪੁਲਿਸ ਨੇ ਫ਼ੋਨ ਵੀ ਜਾਂਚ ਲਈ ਭੇਜ ਦਿੱਤਾ ਹੈ।

ਇਹ ਘਟਨਾ ਬਠਿੰਡਾ ਦੇ ਮਾਡਲ ਟਾਊਨ ਫੇਸ ਵਨ ਦੀ ਹੈ ਜਿੱਥੇ ਇੰਸਪੈਕਟਰ ਰਣਧੀਰ ਸਿੰਘ ਭੁੱਲਰ ਦੀ ਕਾਰ ਵਿੱਚੋਂ ਲਾਸ਼ ਖੂਨ ਨਾਲ ਲੱਥ ਪੱਥ ਲਾਸ਼ ਮਿਲੀ ਹੈ। ਪੁਲਿਸ ਨੂੰ ਸ਼ੰਕਾ ਗੋਲੀ ਲੱਗਣ ਦੀ ਹੈ। ਇੰਸਪੈਕਟਰ ਰਣਧੀਰ ਸਿੰਘ ਭੁੱਲਰ ਜਗਰਾਓਂ ਪੁਲਿਸ ਲਾਈਨ ਵਿੱਚ ਤਾਇਨਾਤ ਸੀ। ਮੌਕੇ ਉੱਤੇ ਪਹੁੰਚੇ ਪੁਲਿਸ ਪ੍ਰਸ਼ਾਸ਼ਨ ਨੇ ਲਾਸ਼ ਨੂੰ ਪੋਸਟ ਮਾਟਮ ਲਈ ਬਠਿੰਡਾ ਭੇਜਿਆ ਅਤੇ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:Amritsar News: ਇੰਲੀਗਲ ਮਾਈਨਿੰਗ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ! 15 ਦੇ ਕਰੀਬ ਲੋਕਾਂ ਨੇ ਅਧਿਕਾਰੀਆਂ 'ਤੇ ਕੀਤਾ ਹਮਲਾ 

ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਤਾਂ ਜੋ ਪਤਾ ਲੱਗ ਸਕੇ ਕਿ ਉਕਤ ਇੰਸਪੈਕਟਰ ਨੂੰ ਆਖਿਰ ਕਿਸ ਨੇ ਮਿਲਿਆ ਸੀ। ਪੁਲਿਸ ਨੇ ਫ਼ੋਨ ਵੀ ਜਾਂਚ ਲਈ ਭੇਜ ਦਿੱਤਾ ਹੈ।

(ਕੁਲਬੀਰ ਬੀਰਾ ਦੀ ਰਿਪੋਰਟ)

 

Trending news