Bathinda News: ਬੀਤੇ ਕੱਲ ਪੰਚਾਇਤੀ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੋਡੀਪੁਰਾ ਵਿੱਚ ਰਾਤ ਗਿਣਤੀ ਸਮੇਂ ਪੁਲਿਸ ਅਤੇ ਆਮ ਲੋਕਾਂ ਵਿੱਚ ਝੜਪ ਹੋ ਗਈ ਸੀ।
Trending Photos
Bathinda News: ਪੰਚਾਇਤੀ ਚੋਣਾਂ ਦੌਰਾਨ ਬਠਿੰਡਾ 'ਚ ਵੱਖ-ਵੱਖ ਥਾਵਾਂ 'ਤੇ ਹੋਈਆਂ ਝੜਪਾਂ ਦੇ ਤਿੰਨ ਮਾਮਲਿਆਂ ਵਿੱਚ ਇਰਾਦਾ ਕਤਲ ਦੇ ਮਾਮਲੇ ਦਰਜ ਕੀਤੇ ਹਨ। ਬੀਤੇ ਕੱਲ ਪੰਚਾਇਤੀ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੋਡੀਪੁਰਾ ਵਿੱਚ ਰਾਤ ਗਿਣਤੀ ਸਮੇਂ ਪੁਲਿਸ ਅਤੇ ਆਮ ਲੋਕਾਂ ਵਿੱਚ ਝੜਪ ਹੋ ਗਈ ਸੀ। ਜਿਸ ਵਿੱਚ ਕਈ ਪੁਲਿਸ ਦੇ ਮੁਲਾਜ਼ਮ ਅਤੇ ਅਧਿਕਾਰੀ ਜ਼ਖਮੀ ਹੋਏ ਅਤੇ ਦੂਜੇ ਪਾਸੇ ਪਿੰਡ ਦੇ ਕਈ ਵੱਡੀ ਉਮਰ ਦੇ ਲੋਕ ਵੀ ਜ਼ਖਮੀ ਹੋਏ ਸਨ। ਉਨ੍ਹਾਂ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।
ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੋਂਡਲ ਆਪਣੇ ਅਧਿਕਾਰੀਆਂ ਸਮੇਤ ਦਾਖਲ ਪੁਲਿਸ ਮੁਲਾਜ਼ਮਾਂ ਨੂੰ ਮਿਲਣ ਪਹੁੰਚੇ। ਜਿੱਥੇ ਉਨ੍ਹਾਂ ਦਾ ਹੌਸਲਾ ਅਫਜਾਈ ਕੀਤਾ ਉਥੇ ਹੀ ਪੁਲਿਸ ਨੂੰ ਕੁੱਟ ਮਾਰ ਕਰਨ ਵਾਲੇ ਲੋਕਾਂ ਉੱਪਰ ਸਖਤੀ ਨਾਲ ਪੇਸ਼ ਆਉਣ ਲਈ ਵੀ ਕਿਹਾ ਗਿਆ।
ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਾਤ ਸਾਡੀ ਪੁਲਿਸ ਪਾਰਟੀ ਜਦੋਂ ਗਿਣਤੀ ਕਰਵਾ ਰਹੀ ਸੀ ਤਾਂ ਗਿਣਤੀ ਉਪਰੰਤ ਜਦੋਂ ਪੋਲਿੰਗ ਸਟਾਫ ਨੂੰ ਬਾਹਰ ਕੱਢਣ ਲੱਗੇ ਤਾਂ ਕੁਝ ਸ਼ਰਾਰਤੀ ਲੋਕਾਂ ਵੱਲੋਂ ਉੱਥੇ ਹੱਲਾ ਗੁੱਲਾ ਕੀਤਾ ਗਿਆ। ਪੁਲਿਸ ਉੱਪਰ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਬਚਾਅ ਵਿੱਚ ਪੁਲਿਸ ਨੇ ਹਵਾਈ ਫਾਇਰ ਵੀ ਕੀਤੇ ਇਸੇ ਦੌਰਾਨ ਹੀ ਪੁਲਿਸ ਦੇ ਕਈ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਹੁਣ ਤੱਕ ਤਿੰਨ ਐਫਆਈਆਰ ਦਰਜ ਕੀਤੀਆਂ ਹਨ। ਭੋਡੀਪੁਰਾ ਪਿੰਡ ਦੀ ਘਟਨਾ ਜੋ ਥਾਣਾ ਦਿਆਲਪੁਰਾ ਵਿਖੇ ਇਸ ਤੋਂ ਇਲਾਵਾ ਇੱਕ ਪਿੰਡ ਚੱਕ ਫਤਿਹ ਸਿੰਘ ਵਾਲਾ ਐਫਆਈਆਰ ਥਾਣਾ ਨਥਾਣਾ ਅਤੇ ਤੀਸਰੀ ਐਫ ਆਈਆਰ ਪਿੰਡ ਨਰੂਆਣਾ ਘਟਨਾ ਦੀ ਥਾਣਾ ਸਦਰ ਵਿਖੇ ਹੋਈ ਹੈ। ਜਿਸ ਵਿੱਚ ਇਰਾਦਾ ਕਤਲ ਦੇ ਮਾਮਲੇ ਤੋ ਇਲਾਵਾ ਹੋਰ ਧਰਾਵਾਂ ਦੇਣ ਮਾਮਲੇ ਦਰਜ ਕੀਤੇ ਗਏ ਹਨ ਅਤੇ ਜਲਦ ਹੀ ਗੁਨਾਹਕਾਰ ਲੋਕਾਂ ਨੂੰ ਕਾਬੂ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਜੇਕਰ ਦੂਜੇ ਪਾਸੇ ਕਿਸੇ ਦੇ ਸੱਟਾਂ ਲੱਗੀਆਂ ਹਨ ਤਾਂ ਉਸ ਦੀ ਵੀ ਪੁਲਿਸ ਤਫਤੀਸ਼ ਕਰ ਰਹੀ ਹੈ।