Bathinda Lok sabha Chunav Result 2024: ਜਲੰਧਰ ਲੋਕ ਸਭਾ ਸੀਟ 2024 (Lok Sabha Chunav Bathinda Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਜੇਤੂ ਰਹੇ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਹਰਾਇਆ ਹੈ।
Trending Photos
Bathinda Lok sabha Election Result 2024: ਪੰਜਾਬ ਦਾ ਲੋਕ ਸਭਾ ਹਲਕਾ ਬਠਿੰਡਾ (Lok Sabha Chunav Bathinda Result 2024) ਨਤੀਜੇ ਜਾਰੀ ਹੋ ਚੁੱਕੇ ਹਨ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 49656 ਨਾਲ ਹਰਾਇਆ ਹੈ। ਹਰਸਿਮਰਤ ਕੌਰ ਬਾਦਲ ਨੂੰ 3,76, 558 ਜਦਕਿ ਗੁਰਮੀਤ ਖੁੱਡੀਆਂ ਨੂੰ 3,26,902 ਵੋਟਾਂ ਹਾਸਲ ਹੋਈਆਂ ਹਨ।
ਉਮੀਦਵਾਰ |
ਪਾਰਟੀ |
ਵੋਟਾਂ |
ਹਰਸਿਮਰਤ ਕੌਰ ਬਾਦਲ | ਸ਼੍ਰੋਮਣੀ ਅਕਾਲੀ ਦਲ | 3,76, 558 |
ਗੁਰਮੀਤ ਸਿੰਘ ਖੁੱਡੀਆਂ | ਆਮ ਆਦਮੀ ਪਾਰਟੀ | 3,26,902 |
ਜੀਤ ਮਹਿੰਦਰ ਸਿੰਘ ਸਿੱਧੂ | ਕਾਂਗਰਸ | 202011 |
ਪਰਮਪਾਲ ਕੌਰ | ਭਾਜਪਾ | 110762 |
ਲਖਬੀਰ ਸਿੰਘ ਲੱਖਾ ਸਿਧਾਣਾ | ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ | 84684 |
ਨਿੱਕਾ ਸਿੰਘ | ਬਸਪਾ | 13039 |
ਕਦੋਂ ਅਤੇ ਕਿੰਨੀ ਵੋਟਿੰਗ ਹੋਈ (Bathinda Lok Sabha Election 2024 Voting)
ਬਠਿੰਡਾ ਹਲਕੇ ਵਿੱਚ ਵੋਟ ਪੋਲਿੰਗ ਦੀ ਪ੍ਰਤੀਸ਼ਤਤਾ ਬੰਪਰ ਰਹੀ ਅਤੇ ਇਹ ਹਲਕਾ ਸਮੁੱਚੇ ਪੰਜਾਬ ਵਿੱਚੋਂ ਬਾਜ਼ੀ ਮਾਰ ਗਿਆ। ਹਲਕੇ ਵਿੱਚ ਕੁੱਲ 69.36 ਫੀਸਦੀ ਵੋਟਾਂ ਪੋਲ ਹੋਈਆਂ ਹਨ। ਲੰਬੀ ਵਿੱਚ 71.95 ਫੀਸਦੀ, ਹਲਕਾ ਭੁੱਚੋ ਮੰਡੀ ਵਿੱਚ 69.64 ਫੀਸਦੀ, ਹਲਕਾ ਬਠਿੰਡਾ (ਸ਼ਹਿਰੀ) ਵਿੱਚ 62.24 ਫੀਸਦੀ, ਹਲਕਾ ਬਠਿੰਡਾ (ਦਿਹਾਤੀ) ਵਿੱਚ 68.53 ਫੀਸਦੀ, ਹਲਕਾ ਤਲਵੰਡੀ ਸਾਬੋ ਵਿੱਚ 69.34 ਫੀਸਦੀ, ਹਲਕਾ ਮੌੜ ਵਿੱਚ 70.13 ਫੀਸਦੀ, ਹਲਕਾ ਮਾਨਸਾ ਵਿੱਚ 68.23 ਫੀਸਦੀ, ਹਲਕਾ ਸਰਦੂਲਗੜ੍ਹ ਵਿੱਚ 73.72 ਫੀਸਦੀ ਅਤੇ ਵਿਧਾਨ ਸਭਾ ਹਲਕਾ ਬੁਢਲਾਡਾ ਵਿੱਚ 72.52 ਫੀਸਦੀ ਵੋਟਾਂ ਪੋਲ ਹੋਈਆਂ। ਬਠਿੰਡਾ ਲੋਕ ਸਭਾ ਹਲਕੇ ਵਿੱਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਦੀ ਕੁੱਲ ਵੋਟ 16 ਲੱਖ 51 ਹਜ਼ਾਰ 188 ਵੋਟਰਾਂ ਵਿੱਚੋਂ 11 ਲੱਖ 45 ਹਜ਼ਾਰ 241 ਵੋਟਰਾਂ ਨੇ ਆਪਣੀ ਵੋਟ ਪਾਈ, ਜਿਸ ਵਿੱਚ 6 ਲੱਖ 15,563 ਮਰਦਾਂ ਦੇ ਮੁਕਾਬਲੇ 529,659 ਔਰਤਾਂ ਨੇ ਵੀ ਇਸ ਚੋਣ ਮਹਾਕੁੰਭ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ। ਜਿਨ੍ਹਾਂ ਵਿੱਚ ਕੁੱਲ 19 ਟਰਾਂਸਜੈਂਡਰ ਵੀ ਹਾਜ਼ਰ ਹਨ।
ਪਿਛਲੇ ਲੋਕ ਸਭਾ ਨਤੀਜੇ 2019 (Lok Sabha Election 2019 Results)
2019 ਵਿਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਹਰਸਿਮਰਤ ਕੌਰ ਹਾਦਲ ਨੇ ਅਮਰਿੰਦਰ ਰਾਜਾ ਵੜਿੰਗ ਨੂੰ ਮਾਤ ਦਿੱਤੀ ਸੀ। ਹਰਸਿਮਰਤ ਕੌਰ ਬਾਦਲ ਨੂੰ 490,811 ਜਦਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 469,412 ਵੋਟਾਂ ਹਾਸਲ ਕੀਤੀਆਂ ਸਨ।
ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ (Gurdaspur Lok Sabha Seat History)
ਪੰਜਾਬ ਦਾ ਜ਼ਿਲ੍ਹਾ ਬਠਿੰਡਾ ਸਿਆਸਤ ਪੱਖੋਂ ਬਹੁਤ ਹੀ ਮਹੱਤਵਪੂਰਨ ਹੈ। ਬੀਤੇ ਸਮੇਂ ਨੂੰ ਦੇਖਦੇ ਹੋਏ ਜੇ ਬਠਿੰਡਾ ਨੂੰ ਪੰਜਾਬ ਦੀ ਸਿਆਸਤ ਦੀ ਰਾਜਧਾਨੀ ਕਹਿ ਲਈਏ ਤਾਂ ਇਹ ਕੋਈ ਅਣਕਥਨੀ ਨਹੀਂ ਹੋਵੇਗਾ। ਬਠਿੰਡਾ ਜ਼ਿਲ੍ਹਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਥਿਤ ਹੈ। ਇਥੋਂ ਦੀ ਧਰਤੀ ਖੇਤੀ ਅਤੇ ਸਿਆਸਤਦਾਨਾਂ ਲਈ ਹਮੇਸ਼ਾ ਹੀ ਕਾਫੀ ਉਪਜਾਊ ਸਾਬਤ ਹੋਈ ਹੈ। ਇਹ ਸ਼ਹਿਰ ਦਿੱਲੀ ਦੇ ਤਿੰਨ ਸੌ ਕਿਲੋਮੀਟਰ ਉੱਤਰ-ਪੱਛਮ ਵੱਲ ਸਥਿਤ ਹੈ।
ਪਿਛਲੇ ਇੱਕ ਦਹਾਕੇ ਵਿੱਚ ਬਠਿੰਡਾ ਲੋਕ ਸਭਾ ਸੀਟ ਉੱਤੇ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਨਜ਼ਰ ਆਇਆ ਹੈ। ਮੌਜੂਦ ਸਮੇਂ ਵਿੱਚ ਵੀ ਬਾਦਲ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਸੀਟ ਉਪਰ ਕਾਬਜ਼ ਹੈ। ਇਹ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਜਨਰਲ ਸੀਟ ਹੈ।
ਸੀਪੀਆਈ ਵੀ ਬਠਿੰਡਾ ਸੀਟ ਉਪਰ ਰਹੀ ਕਾਬਜ਼
ਜੇਕਰ ਬਠਿੰਡਾ ਸੀਟ 'ਤੇ ਨਜ਼ਰ ਮਾਰੀਏ ਤਾਂ ਇਹ ਸੀਟ 1952 ਤੋਂ 1962 ਤੱਕ ਕਾਂਗਰਸ ਪਾਰਟੀ ਕੋਲ ਰਹੀ। ਇਨ੍ਹਾਂ ਦਸ ਸਾਲਾਂ ਵਿੱਚ ਸਰਦਾਰ ਹੁਕਮ ਸਿੰਘ ਅਤੇ ਅਜੀਤ ਸਿੰਘ ਵਰਗੇ ਤਾਕਤਵਰ ਆਗੂ ਇਸ ਸੀਟ ਤੋਂ ਸਦਨ ਵਿੱਚ ਪਹੁੰਚੇ। ਇਸ ਤੋਂ ਬਾਅਦ ਇਸ ਸੀਟ 'ਤੇ ਅਕਾਲੀ ਦਲ ਦੀ ਐਂਟਰੀ ਹੋਈ। ਬਠਿੰਡਾ ਪੰਜਾਬ ਦੀਆਂ ਉਨ੍ਹਾਂ ਕੁਝ ਸੀਟਾਂ ਵਿੱਚੋਂ ਇੱਕ ਹੈ ਜਿੱਥੇ ਖੱਬੇ ਪੱਖੀ ਰਾਜਨੀਤੀ ਉਪਜਾਊ ਰਹੀ ਹੈ। ਭਾਰਤੀ ਕਮਿਊਨਿਸਟ ਪਾਰਟੀ ਭਾਵ ਸੀਪੀਆਈ 1971 ਦੀਆਂ ਆਮ ਚੋਣਾਂ ਵਿੱਚ ਹੀ ਨਹੀਂ ਸਗੋਂ 1999 ਵਿੱਚ ਵੀ ਬਠਿੰਡਾ ਸੀਟ ਜਿੱਤਣ ਵਿੱਚ ਸਫਲ ਰਹੀ ਸੀ।
ਬਠਿੰਡਾ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ
ਬਠਿੰਡਾ ਲੋਕ ਸਭਾ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ- ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਆਉਂਦੀਆਂ ਹਨ। ਇਨ੍ਹਾਂ 9 ਸੀਟਾਂ ਵਿੱਚੋਂ ਤਿੰਨ ਸੀਟਾਂ ਐਸਸੀ ਭਾਈਚਾਰੇ ਦੇ ਲੋਕਾਂ ਲਈ ਰਾਖਵੀਆਂ ਹਨ। ਭੁੱਚੋ ਮੰਡੀ, ਬਠਿੰਡਾ ਦਿਹਾਤੀ ਅਤੇ ਬੁਢਲਾਡਾ ਵਿਧਾਨ ਸਭਾ ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਹਨ।