Bathinda News: ਸੋਸ਼ਲ ਮੀਡੀਆ ਰਾਹੀਂ ਅੱਜ ਕੱਲ੍ਹ ਵਧੇਰੇ ਧੋਖਾਧੜੀ ਹੋ ਰਹੇ ਹਨ। ਜਿਸ ਦੀ ਚਪੇਟ ਵਿੱਚ ਅਕਸਰ ਆਮ ਅਤੇ ਭੋਲੇ- ਭਾਲੇ ਲੋਕ ਆ ਜਾਂਦੇ ਹਨ।
Trending Photos
Bathinda News: ਸੋਸ਼ਲ ਮੀਡੀਆ ਰਾਹੀਂ ਅੱਜ ਕੱਲ੍ਹ ਵਧੇਰੇ ਧੋਖਾਧੜੀ ਹੋ ਰਹੇ ਹਨ। ਜਿਸ ਦੀ ਚਪੇਟ ਵਿੱਚ ਅਕਸਰ ਆਮ ਅਤੇ ਭੋਲੇ- ਭਾਲੇ ਲੋਕ ਆ ਜਾਂਦੇ ਹਨ। ਸਾਈਬਰ ਅਪਰਾਧੀ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਬਠਿੰਡਾ ਤੋਂ ਸਾਹਮਣੇ ਆਈ ਹੈ ਜਿਥੇ ਸਾਈਬਰ ਠੱਗਾਂ ਨੇ ਮਹਿਲਾ ਆਈਪੀਐਸ ਅਧਿਕਾਰੀਆਂ ਦੇ ਨਾਂ 'ਤੇ ਜਆਲੀ ਫੇਸਬੁੱਕ ਆਈਡੀਆਂ ਬਣਾਈਆਂ ਹਨ।
ਇਹ ਵੀ ਪੜ੍ਹੋ: Amritsar News: ਐਡਵੋਕੇਟ ਧਾਮੀ ਵਿਰੁੱਧ ਬੇਬੁਨਿਆਦ ਦੂਸ਼ਣਬਾਜ਼ੀ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ-ਭਾਈ ਮਹਿਤਾ ਤੇ ਭਾਈ ਚਾਵਲਾ
ਠੱਗਾਂ ਨੇ ਪੰਜਾਬ ਦੀਆਂ ਮਹਿਲਾ ਆਈਪੀਐਸ ਅਧਿਕਾਰੀਆਂ ਦੀਆਂ ਫਰਜ਼ੀ ਫੇਸਬੁੱਕ ਆਈਡੀਆਂ ਬਣਾਈਆਂ ਜਿਸ ਵਿੱਚ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਅਤੇ ਐਸ ਪੀ ਮੋਹਾਲੀ ਜੋਤੀ ਯਾਦਵ ਦੀ ਫਰਜੀਫੇਸਬੁਕ ਆਈਡੀ ਬਣਾਈ ਗਈ।
ਸਾਈਬਰ ਠੱਗਾਂ ਵੱਲੋਂ ਪੁਲਿਸ ਅਧਿਕਾਰੀਆਂ ਦੀ ਜਾਅਲੀ ਆਈਡੀਆਂ ਤੋਂ ਬੱਚੇ ਦੀ ਫਰਜ਼ੀ ਤਸਵੀਰ ਪਾ ਕੇ ਫੇਸਬੁੱਕ ਖਾਤੇ ਰਾਹੀਂ ਲੋਕਾਂ ਤੋਂ ਮੰਗੀ ਆਰਥਿਕ ਮਦਦ ਜਾ ਰਹੀ ਸੀ। ਜਦ ਮਾਮਲਾ ਜਿਆਦਾ ਵੱਧ ਗਿਆ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਸਾਈਬਰ ਸੈਲ ਰਾਹੀਂ ਫਰਜੀ ਫੇਸਬੁਕ ਖਾਤਿਆਂ ਦੀ ਸ਼ਿਕਾਇਤ ਕੀਤੀ ਗਈ।
ਪਬਲਿਕ ਨੂੰ ਸਾਵਧਾਨ ਕਰਦੇ ਹੋਏ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫਰਜ਼ੀ ਖਾਤਿਆਂ ਦੀ ਜਾਣਕਾਰੀ ਦਿੱਤੀ ਅਤੇ ਸੁਚੇਤ ਰਹਿਣ ਦੀ ਅਪੀਲ ਕੀਤੀ।
ਇੱਕ ਦਿਨ ਪਹਿਲਾਂ ਸਾਈਬਰ ਠੱਗਾਂ ਵੱਲੋਂ ਐਸਐਸਪੀ ਅਮਨੀਤ ਕੌਂਡਲ ਦੇ ਨਾਮ ਦਾ ਇੱਕ ਫੇਸਬੁੱਕ ਪੇਜ ਬਣਾਇਆ ਗਿਆ ਸੀ। ਜਿਸ ਵਿੱਚ ਐਸਐਸਪੀ ਦੀ ਪ੍ਰੋਫਾਈਲ ਫੋਟੋ ਅਪਲੋਡ ਕਰਕੇ ਨਵੀਂ ਜੁਆਇਨਿੰਗ ਦਿਖਾਈ ਗਈ ਹੈ। 8 ਘੰਟੇ ਬਾਅਦ ਜ਼ਖਮੀ ਬੱਚੇ ਦੀ ਤਸਵੀਰ ਲਗਾਈ ਗਈ ਅਤੇ ਪੋਸਟ 'ਤੇ ਲਿਖਿਆ ਗਿਆ - "ਇਸ ਬੱਚੇ ਦੇ ਪਿਤਾ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਨੂੰ ਇਸ ਦੇ ਇਲਾਜ ਵਿਚ ਮਦਦ ਕੀਤੀ ਜਾਵੇ।"
ਕਈ ਲੋਕਾਂ ਨੇ ਮੈਸੇਂਜਰ ਰਾਹੀਂ ਇਸ ਫਰਜ਼ੀ ਅਕਾਊਂਟ ਤੋਂ ਮਦਦ ਵੀ ਮੰਗੀ ਹੈ। ਹੁਣ ਤੱਕ ਕਈ ਲੋਕ ਇਸ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ। ਜਿਸ ਪੇਜ 'ਤੇ IPS ਜੋਤੀ ਯਾਦਵ ਨੇ ਇਸ ਪੋਸਟ 'ਤੇ ਟਿੱਪਣੀ ਕੀਤੀ ਹੈ, ਉਸ ਨੂੰ ਵੀ ਸਾਈਬਰ ਠੱਗਾਂ ਨੇ ਫਰਜ਼ੀ ਬਣਾਇਆ ਹੈ।
ਆਈਪੀਐਸ ਜੋਤੀ ਯਾਦਵ ਸੂਬੇ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਹੈ। ਉਸ ਦਾ ਫੇਸਬੁੱਕ ਪੇਜ ਵੀ ਕੁਝ ਘੰਟੇ ਪਹਿਲਾਂ ਬਣਾਇਆ ਗਿਆ ਸੀ। ਇਸ ਸਬੰਧੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੈਨੂੰ ਸਵੇਰੇ ਹੀ ਸੂਚਨਾ ਮਿਲੀ ਕਿ ਇਹ ਪੇਜ ਫਰਜ਼ੀ ਹੈ।
ਇਹ ਵੀ ਪੜ੍ਹੋ: Municipal Corporation Election: ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣ ਲਈ ਅੱਜ ਸ਼ਾਮ ਨੂੰ ਥਮ ਜਾਵੇਗਾ ਚੋਣ ਪ੍ਰਚਾਰ