Batala Murder: ਨਸ਼ੇੜੀ ਨੌਜਵਾਨਾਂ ਨੂੰ ਰੋਕਣ ਵਾਲੇ ਨੌਜਵਾਨ ਦਾ ਬੇਹਿਰਮੀ ਨਾਲ ਕਤਲ, ਪਰਿਵਾਰ ਦਾ ਰੋ- ਰੋ ਬੁਰਾ ਹਾਲ
Advertisement
Article Detail0/zeephh/zeephh2158890

Batala Murder: ਨਸ਼ੇੜੀ ਨੌਜਵਾਨਾਂ ਨੂੰ ਰੋਕਣ ਵਾਲੇ ਨੌਜਵਾਨ ਦਾ ਬੇਹਿਰਮੀ ਨਾਲ ਕਤਲ, ਪਰਿਵਾਰ ਦਾ ਰੋ- ਰੋ ਬੁਰਾ ਹਾਲ

Batala Murder  News: ਨਸ਼ੇੜੀ ਨੌਜਵਾਨਾਂ ਨੂੰ ਰੋਕਣ ਵਾਲੇ ਨੌਜਵਾਨ ਦਾ ਬੇਹਿਰਮੀ ਨਾਲ ਕਤਲ ਕੀਤਾ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ ਹੈ। ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ।

Batala Murder: ਨਸ਼ੇੜੀ ਨੌਜਵਾਨਾਂ ਨੂੰ ਰੋਕਣ ਵਾਲੇ ਨੌਜਵਾਨ ਦਾ ਬੇਹਿਰਮੀ ਨਾਲ ਕਤਲ, ਪਰਿਵਾਰ ਦਾ ਰੋ- ਰੋ ਬੁਰਾ ਹਾਲ

Batala Murder News/ਅਵਤਾਰ ਸਿੰਘ ਬਟਾਲਾ: ਪੰਜਾਬ ਵਿੱਚ ਕਤਲ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ।  ਅੱਜ ਤਾਜਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੀ ਰਾਤ ਨੋਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਦੀ ਪਛਾਣ ਹਸਨ ਦੀਪ ਸਿੰਘ ਜਿਸ ਦੀ ਉਮਰ 22 ਸਾਲ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਆਰੋਪ ਹੈ ਕਿ ਨਸ਼ਾ ਕਰਨ ਵਾਲੇ ਕੁਝ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਉਹਨਾਂ ਦੇ ਪੁੱਤ ਦਾ ਕਤਲ ਕਰ ਦਿਤਾ ਹੈ।

ਦੱਸ ਦਈਏ ਕਿ ਬਟਾਲਾ ਦੇ ਗੁਰੂ ਨਾਨਕ ਨਗਰ ਭੁੱਲਰ ਰੋਡ ਉੱਤੇ ਬੀਤੀ ਰਾਤ ਨੋਜਵਾਨ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਦੀ ਪਛਾਣ ਹਸਨ ਦੀਪ ਸਿੰਘ ਜਿਸ ਦੀ ਉਮਰ 22 ਸਾਲ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਆਰੋਪ ਹੈ ਕਿ ਨਸ਼ਾ ਕਰਨ ਵਾਲੇ ਕੁਝ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਉਹਨਾਂ ਦੇ ਪੁੱਤ ਦਾ ਕਤਲ ਕਰ ਦਿਤਾ ਹੈ।

ਇਹ ਵੀ ਪੜ੍ਹੋ: Lok Sabha Election Date 2024: ਇੰਤਜ਼ਾਰ ਖ਼ਤਮ! ਅੱਜ ਹੋਵੇਗਾ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ

ਉਥੇ ਹੀ ਪਿਤਾ ਅਤੇ ਮਾਮੇ ਨੇ ਦੱਸਿਆ ਕੀ ਉਹਨਾਂ ਦੇ ਘਰ ਅਗੇ ਰੋਜ਼ਾਨਾ ਕੁਝ ਨੌਜਵਾਨ ਨਸ਼ਾ ਕਰਨ ਆਂਦੇ ਸੀ ਅਤੇ ਜਦ ਉਹਨਾਂ ਦੇ ਬੇਟੇ ਨੇ ਉਹਨਾਂ ਨੌਜਵਾਨਾਂ ਨੂੰ ਰੋਕਿਆ ਤਾ ਇਕ ਦੀਨ ਪਹਿਲਾਂ ਉਹ ਲੋਕ ਦਾਤਰ ਲੈ ਕੇ ਆਏ ਜਦ ਹਸਨਦੀਪ ਨੇ ਭੱਜ ਕੇ ਜਾਨ ਬਚਾਈ ਲੇਕਿਨ ਬੀਤੀ ਰਾਤ ਜਦ ਹਸਨ ਰੋਜਾਨਾ ਦੀ ਤਰ੍ਹਾਂ ਕੁੱਤੇ ਨੂੰ ਰੋਟੀ ਪਾਉਣ ਲਈ ਗਿਆ ਤਾਂ ਓੱਥੇ ਖੜ੍ਹੇ ਕੁਝ ਹਥਿਆਰ ਬੰਦ ਲੋਕਾਂ ਨੇ ਹਸਨਦੀਪ ਤੇ ਹਮਲਾ ਕਰ ਦਿਤਾ ਅਤੇ ਜਦ ਹਸਨ ਦੇ ਪਿਤਾ ਦੱਸਦੇ ਹਨ ਕਿ ਉਹ ਵੀ ਬਾਹਰ ਨਿਕਲ ਜਦ ਬੇਟੇ ਨੂੰ ਬਚਾਉਣ ਲਈ ਅਗੇ ਹੋਏ ਤਾਂ ਉਹਨਾਂ ਉੱਤੇ ਵੀ ਹਮਲਾ ਕੀਤਾ ਗਿਆ।

ਜਦ ਕਿ ਹਮਲੇ ਦੌਰਾਨ ਹਸਨਦੀਪ ਦੇ ਕਿਰਚ ਨਾਲ ਹਮਲੇ ਕੀਤੇ ਗਏ ਸਨ ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ ਉਥੇ ਹੀ ਪਿੱਛੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਹ ਪ੍ਰਸ਼ਾਸ਼ਨ ਕੋਲੋਂ ਜਵਾਨ ਪੁੱਤ ਦੇ ਕਤਲ ਦਾ ਇਨਸਾਫ ਦੀ ਮੰਗ ਕਰ ਰਹੇ ਹਨ | ਉਥੇ ਹੀ ਇਸ ਮਾਮਲੇ ਚ ਬਟਾਲਾ ਪੁਲਿਸ ਦੇ ਅਧਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:. Muktsar Sahib: ਮੁਕਤਸਰ 'ਚ ਮਹਿਲਾ ਤਸਕਰ ਦੀ 57.50 ਲੱਖ ਦੀ ਜਾਇਦਾਦ ਸੀਲ
 

Trending news