ਚੋਰਾਂ ਦੇ ਹੌਸਲੇ ਬੁਲੰਦ ! NRI ਬਜ਼ੁਰਗ ਜੋੜੇ ਨੂੰ ਬਣਾਇਆ ਬੰਧਕ, ਮਹਿਲਾ ਦਾ ਕਤਲ ਕਰ ਲੁੱਟਿਆ ਲੱਖਾਂ ਦਾ ਸੋਨਾ
Advertisement
Article Detail0/zeephh/zeephh1423632

ਚੋਰਾਂ ਦੇ ਹੌਸਲੇ ਬੁਲੰਦ ! NRI ਬਜ਼ੁਰਗ ਜੋੜੇ ਨੂੰ ਬਣਾਇਆ ਬੰਧਕ, ਮਹਿਲਾ ਦਾ ਕਤਲ ਕਰ ਲੁੱਟਿਆ ਲੱਖਾਂ ਦਾ ਸੋਨਾ

Punjab news:  ਪੰਜਾਬ ਵਿਚ ਚੋਰਾਂ ਦੇ (Loot news) ਹੌਸਲੇ ਸਿਖਰਾਂ 'ਤੇ ਹਨ ਤੇ ਪੰਜਾਬ ਪੁਲਿਸ ਗੂੜੀ ਨੀਂਦ ਵਿਚ ਸੁੱਤ ਪਿਆ ਹੈ। ਅਜੋਕੇ ਸਮੇਂ ਵਿਚ ਲੁੱਟ ਦੀ ਘਟਨਾਵਾਂ ਕਤਲ ਦਾ ਰੂਪ ਲੈ ਰਹੀਆਂ ਹਨ। NRI ਪਰਿਵਾਰ ਨੂੰ ਬੰਧਕ ਬਣਾਕੇ  ਲੁਟੇਰਿਆਂ ਨੇ ਮਹਿਲਾ ਦਾ ਕਤਲ ਕਰ ਲੱਖਾਂ ਦਾ ਸੋਨਾ ਲੁੱਟਿਆ ਗਿਆ।

ਚੋਰਾਂ ਦੇ ਹੌਸਲੇ ਬੁਲੰਦ ! NRI ਬਜ਼ੁਰਗ ਜੋੜੇ ਨੂੰ ਬਣਾਇਆ ਬੰਧਕ, ਮਹਿਲਾ ਦਾ ਕਤਲ ਕਰ ਲੁੱਟਿਆ ਲੱਖਾਂ ਦਾ ਸੋਨਾ

ਚੰਡੀਗੜ੍ਹ (Snatching news):  ਪੰਜਾਬ ਵਿਚ ਲੁੱਟ ਖੋਹ ਦੀਆਂ ਖ਼ਬਰਾਂ ਅਕਸਰ ਦੇਖਣ ਨੂੰ ਮਿਲ ਰਹੀਆਂ ਹਨ। ਆਏ ਦਿਨ ਚੋਰੀ ਦੀ ਵਾਰਦਾਤਾਂ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਅਜੋਕੇ ਸਮੇਂ ਵਿਚ ਲੁੱਟ ਦੀ ਘਟਨਾਵਾਂ ਕਤਲ ਦਾ ਰੂਪ  ਲੈ ਰਹੀਆਂ ਹਨ। ਪੰਜਾਬ ਵਿਚ ਲੁੱਟਾਂ-ਖੋਹਾਂ, ਸ਼ਰੇਆਮ ਫਾਈਰਿੰਗ ਅਤੇ ਕਤਲ ਵਰਗੇ ਗੰਭੀਰ ਅਪਰਾਧਾਂ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਅਪਰਾਧੀ ਲੁੱਟੇਰੇ ਬੇਖੌਫ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਨੇ ਇਕ NRI ਪਰਿਵਾਰ ਨੂੰ ਬੰਧਕ ਬਣਾਇਆ ਹੈ।

ਦੱਸ ਦੇਈਏ ਕਿ NRI ਬਜ਼ੁਰਗ ਜੋੜੇ ਦੇ ਘਰ 5-6 ਲੁਟੇਰਿਆਂ ਦੇ ਗਿਰੋਹ ਨੇ 25 ਤੋਲੇ ਦੇ ਕਰੀਬ ਸੋਨਾ ਲੁਟਿਆ ਤੇ ਬਜ਼ੁਰਗ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਬਰਨਾਲਾ ਦੇ ਕੱਸਬਾ ਸ਼ਾਹਨਾ ਦੀ ਦੱਸੀ ਜਾ ਰਹੀ ਹੈ ਤੇ ਇਹ ਪਰਿਵਾਰ ਕੈਨੇਡਾ ਤੋਂ ਆਇਆ ਸੀ। ਇਸ ਘਟਨਾ ਬਾਰੇ ਪੀੜਤ NRI ਬਜ਼ੁਰਗ ਨੇ ਦੱਸਿਆ ਕਿ ਲੁਟੇਰੇ ਉਸਨੂੰ ਬੰਨ੍ਹ ਕੇ ਕਰੀਬ ਅੱਧਾ ਘੰਟਾ ਕਹਿਰ ਮਚਾਉਂਦੇ ਰਹੇ। ਇਸ ਦੌਰਾਨ ਮਹਿਲਾ ਦੀ ਮੌਤ ਹੋ ਗਈ ਅਤੇ ਲੁਟੇਰੇ ਸੋਨਾ ਲੈ ਕੇ ਫਰਾਰ ਹੋ ਗਏ।  ਬਜ਼ੁਰਗ ਮਹਿਲਾ ਦੀ ਹੱਤਿਆ ਤੇ ਲੁੱਟ ਦੀ ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ:  ਸਾਲ 2023 ਦੀਆਂ ਬਾਬਾ ਵਾਂਗਾ ਦੀ ਇਹ ਭਵਿੱਖਬਾਣੀਆਂ ਕਰ ਦੇਣਗੀਆਂ ਹੈਰਾਨ ! ਦੇਸ਼ ਨੂੰ ਹੋ ਸਕਦਾ ਵੱਡਾ ਖਤਰਾ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਬਰਨਾਲਾ ਪੁਲਿਸ ਦੀ ਨਲੈਕੀ ਕਾਰਨ ਹੋ ਰਿਹਾ ਹੈ। ਜ਼ਿਲ੍ਹੇ 'ਚ ਲਗਾਤਾਰ ਲੁੱਟ ਅਤੇ ਚੋਰੀ ਦੀ ਘਟਨਾਵਾਂ ਰੋਜਾਨਾ ਵੱਧ ਰਹੀਆਂ ਹਨ ਪਰ ਪੁਲਿਸ ਇਸ ਨੂੰ ਨਜਰਅੰਦਾਜ ਕਰ ਰਹੀ ਹੈ। ਸਿਆਸੀ ਪਾਰਟੀਆਂ ਵੀ ਪੰਜਾਬ ਦੇ ਇਸ ਮਾਹੌਲ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਚੁੱਕੀਆਂ ਹਨ। ਉਧਰ ਮੌਕੇ 'ਤੇ ਪਹੁੰਚੇ ਐਸਐਸਪੀ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਵੀ ਦਿੱਤਾ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਏਗਾ।

Trending news