Khanna Accident News: ਬਾਰਾਤ ਵਾਲੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ; ਸ਼ਹਿਨਾਈਆਂ ਵਾਲੇ ਘਰ 'ਚ ਮਚ ਕਈ ਹਫੜਾ-ਦਫੜੀ
Advertisement
Article Detail0/zeephh/zeephh2100155

Khanna Accident News: ਬਾਰਾਤ ਵਾਲੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ; ਸ਼ਹਿਨਾਈਆਂ ਵਾਲੇ ਘਰ 'ਚ ਮਚ ਕਈ ਹਫੜਾ-ਦਫੜੀ

Khanna Accident News: ਬਾਰਾਤ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਲਾੜੇ ਦੇ ਪਿਤਾ ਅਤੇ ਭਰਾ ਸਮੇਤ ਪੰਜ ਲੋਕਾਂ ਦੇ ਕਾਫੀ ਸੱਟਾਂ ਲੱਗੀਆਂ ਹਨ।

Khanna Accident News: ਬਾਰਾਤ ਵਾਲੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ; ਸ਼ਹਿਨਾਈਆਂ ਵਾਲੇ ਘਰ 'ਚ ਮਚ ਕਈ ਹਫੜਾ-ਦਫੜੀ

Khanna Accident News: ਖੰਨਾ ਦੇ ਸਮਰਾਲਾ ਰੋਡ ਉਪਰ ਰਾਤ ਬਾਰਾਤ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਲਾੜੇ ਦੇ ਪਿਤਾ ਅਤੇ ਭਰਾ ਸਮੇਤ ਪੰਜ ਲੋਕਾਂ ਦੇ ਕਾਫੀ ਸੱਟਾਂ ਲੱਗੀਆਂ ਹਨ। ਲਾੜੇ ਦੇ ਪਿਤਾ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਹਾਦਸਾ ਉਸ ਸਮੇਂ ਹੋਇਆ ਜਦ ਉਹ ਡੋਲੀ ਲੈ ਕੇ ਪਰਤ ਰਹੇ ਸਨ।

ਖੰਨਾ ਤੋਂ ਬਾਰਾਤ ਸ੍ਰੀ ਮਾਛੀਵਾੜਾ ਸਾਹਿਬ ਗਈ ਸੀ। ਡੋਲੀ ਲੈ ਕੇ ਖੰਨਾ ਪਰਤ ਰਹੇ ਸਨ ਕਿ ਸਮਰਾਲਾ ਰੋਡ ਉਤੇ ਰਾਹਣੋਂ ਮੰਡੀ ਦੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ। ਲਾੜਾ-ਲਾੜੀ ਦੀ ਗੱਡੀ ਅੱਗੇ ਸੀ। ਪਿਛੇ ਕਾਰ ਵਿੱਚ ਲਾੜੇ ਦੇ ਪਿਤਾ ਅਤੇ ਭਰਾ ਸਮੇਤ ਰਿਸ਼ਤੇਦਾਰ ਸਵਾਰ ਸਨ।

ਇਸ ਕਾਰਨ ਵਿੱਚ ਸਵਾਰ ਪੰਜ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਜੇ ਦੋ ਦਿਨ ਪਹਿਲਾਂ ਹੀ ਹਾਦਸੇ ਵਿੱਚ ਜ਼ਖਮੀ ਹੋਏ ਲਾੜੇ ਦੇ ਵੱਡੇ ਭਰਾ ਦਾ ਵਿਆਹ ਹੋਇਆ ਸੀ। ਬੁੱਧਵਾਰ ਨੂੰ ਛੋਟੇ ਭਰਾ ਦਾ ਵਿਆਹ ਸੀ।

ਦਸੇ ਤੋਂ ਬਾਅਦ ਵਿਆਹ ਵਾਲੇ ਘਰ ਵਿੱਚ ਲੋਕ ਘਬਰਾ ਗਏ। ਕਿਉਂਕਿ ਲਾੜੇ ਦੇ ਪਿਤਾ ਅਤੇ ਵੱਡੇ ਭਰਾ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਲਾੜੇ ਦੇ ਪਿਤਾ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸਾਹਮਣੇ ਤੋਂ ਆਏ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ।

ਗੌਰਤਲਬ ਹੈ ਕਿ ਬੀਤੇ ਦਿਨ ਖੰਨਾ ਦੇ ਲਲਹੇੜੀ ਰੋਡ 'ਤੇ ਪੈਟਰੋਲ ਪੰਪ ਦੇ ਅੱਗੇ ਵਾਪਰੇ ਇੱਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰਾਂ ਦੀ ਕਾਰ ਨਾਲ ਟੱਕਰ ਹੋ ਗਈ, ਜਿਸ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ ਸੀ। ਮ੍ਰਿਤਕਾਂ ਦੀ ਪਛਾਣ ਰੋਹਿਤ (21) ਪੁੱਤਰ ਰੋਡਾ ਸਿੰਘ ਵਾਸੀ ਲੋਹਾਰੀ ਕਲਾਂ ਤੇ ਨਵੀ ਪੁੱਤਰ ਕਰਮ ਸਿੰਘ ਵਾਸੀ ਲੋਹਾਰੀ ਕਲਾਂ ਵਜੋਂ ਹੋਈ ਸੀ, ਜਦਕਿ ਗੰਭੀਰ ਜ਼ਖ਼ਮੀ ਦੀ ਪਛਾਣ ਹਰਪ੍ਰੀਤ ਸਿੰਘ (18) ਵਾਸੀ ਰਾਮਪੁਰ ਕਲੇਰਾਂ ਵਜੋਂ ਹੋਈ ਸੀ।

ਇਹ ਵੀ ਪੜ੍ਹੋ : RERA Chairman Resignation: ਪੰਜਾਬ ਰੇਰਾ ਦੇ ਚੇਅਰਮੈਨ ਦਾ ਅਸਤੀਫਾ ਪ੍ਰਵਾਨ; ਨਿਯੁਕਤੀ ਵੇਲੇ ਵੀ ਹੋਇਆ ਸੀ ਵਿਰੋਧ

ਪ੍ਰਾਪਤ ਜਾਣਕਾਰੀ ਮੁਤਾਬਕ ਬਾਈਕ ਸਵਾਰ ਤਿੰਨੇ ਨੌਜਵਾਨ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਆ ਰਹੇ ਸਨ। ਜਦੋ ਲਲਹੇੜੀ ਰੋਡ ਖੰਨਾ ਵਿੱਚ ਪੁੱਜੇ ਤਾਂ ਇੱਕ ਕਾਰ ਨਾਲ ਟੱਕਰ ਹੋ ਗਈ। ਜਿਸ ਨਾਲ ਦੋਵੇਂ ਨੌਜਵਾਨਾਂ ਦੀ ਮੌਕੇ ਉਪਰ ਮੌਤ ਹੋ ਗਈ। ਕਾਰ ਚਾਲਕ ਮੌਕੇ ਤੋਂ ਭੱਜ ਗਿਆ। 

ਇਹ ਵੀ ਪੜ੍ਹੋ : Moga News: ਸ਼ਰਾਰਤੀ ਅਨਸਰਾਂ ਨੇ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੀ ਬਣਾਈ ਜਾਅਲੀ ਫੇਸਬੁੱਕ ਆਈਡੀ !

Trending news