Mansa News: ਬਲਕੌਰ ਸਿੰਘ ਨੇ ਕਿਹਾ ਜਦੋਂ ਸਾਡੇ ਕੋਲ ਸਰਪੰਚੀ ਸੀ ਤਾਂ ਅਸੀਂ ਪਿੰਡ ਦੇ ਵਿੱਚ ਲਾਈਬਰੇਰੀਆਂ, ਇੰਟਰਲੋਕ ਟਾਈਲਾਂ ਵਾਲੀਆਂ ਗਲੀਆਂ, ਪਾਰਕ, ਹੈਲਥ ਸੈਂਟਰ, ਮਾਡਲ ਵਾਟਰ ਵਰਕਸ ਦੀ ਸਫਾਈ ਅਤੇ ਪਾਣੀ ਦੀ ਸਪਲਾਈ ਦੇ ਕੰਮ ਕਰਵਾਏ।
Trending Photos
Mansa NewsI(ਕੁਲਦੀਪ ਧਾਲੀਵਾਲl): ਪਿੰਡ ਮੂਸਾ ਵਿੱਚ ਸਰਪੰਚ ਦੀ ਚੋਣ ਨੂੰ ਲੈ ਕੇ ਬਲਕੌਰ ਸਿੰਘ ਵੱਲੋਂ ਆਪਣੇ ਸਹਿਯੋਗ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਬਲੌਕਰ ਸਿੰਘ ਆਪਣੀ ਪੰਚਾਇਤ ਦੌਰਾਨ ਕੀਤੇ ਗਏ ਵਿਕਾਸ ਕਾਰਜ ਪਿੰਡ ਵਾਸੀਆਂ ਨੂੰ ਗਿਣਵਾਏ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਰਾਬ ਦਾ ਸੇਵਨ ਨਾ ਕਰੋ ਅਤੇ ਇੱਕ ਸੂਝਵਾਨ ਵੋਟਰ ਦੀ ਤਰ੍ਹਾਂ ਆਪਣੇ ਹੱਕਾਂ ਨੂੰ ਦੇਖਦੇ ਹੋਏ ਵੋਟ ਦਾ ਇਸਤੇਮਾਲ ਕਰੋ। ਇਸ ਦੌਰਾਨ ਬਲਕੌਰ ਸਿੰਘ ਨੇ ਵਿਰੋਧੀ ਸਰਪੰਚ ਦੇ ਉਮੀਦਵਾਰ 'ਤੇ ਵੀ ਜੰਮ੍ਹਕੇ ਭੜਾਸ ਕੱਢੀ।
ਬਲਕੌਰ ਸਿੰਘ ਵੱਲੋਂ ਅੱਜ ਮੂਸਾ ਪਿੰਡ ਦੇ ਲੋਕਾਂ ਨੂੰ ਸਰਪੰਚੀ ਚੋਣਾਂ ਵਿੱਚ ਖੜੇ ਉਮੀਦਵਾਰਾਂ ਵਿੱਚੋਂ ਵਧੀਆ ਉਮੀਦਵਾਰ ਦੀ ਪਹਿਚਾਣ ਕਰਵਾਉਣ ਦੇ ਲਈ ਸੱਥ ਵਿੱਚ ਪਹੁੰਚ ਕੇ ਆਪਣੇ ਪੱਖ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰਾਂ ਦੇ ਵਿੱਚ ਆਪਣਾ ਚੰਗਾ ਰਸੂਖ ਰੱਖਦੇ ਹਨ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੰਮ ਵੀ ਕਰਦੇ ਰਹਿਣਗੇ। ਇਸ ਦੌਰਾਨ ਉਹਨਾਂ ਆਪਣੀ ਪੰਚਾਇਤ ਦੌਰਾਨ ਪੰਜ ਸਾਲ ਦੇ ਕਾਰਜਕਾਲ ਵਿੱਚ ਕੀਤੇ ਗਏ ਕੰਮਾਂ ਨੂੰ ਵੀ ਲੋਕਾਂ ਦੇ ਸਾਹਮਣੇ ਰੱਖਿਆ।
ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਲਾਈਬਰੇਰੀਆਂ, ਇੰਟਰਲੋਕ ਟਾਈਲਾਂ ਵਾਲੀਆਂ ਗਲੀਆਂ, ਪਾਰਕ, ਹੈਲਥ ਸੈਂਟਰ, ਮਾਡਲ ਵਾਟਰ ਵਰਕਸ ਦੀ ਸਫਾਈ ਅਤੇ ਪਾਣੀ ਦੀ ਸਪਲਾਈ ਅਤੇ ਪੁਰਾਣੇ ਸਮੇਂ ਤੋਂ ਪਏ ਕੱਚੇ ਰਾਸਤੇ ਨੂੰ ਉਨ੍ਹਾਂ ਦੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਵੱਲੋਂ ਦੋ ਮਹੀਨੇ ਜਦੋਂ ਉਹਨਾਂ ਨੂੰ ਹਲਕਾ ਇੰਚਾਰਜ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਸੜਕ ਪਾਸ ਕਰਵਾ ਕੇ ਸੜਕ ਬਣਵਾਈ ਸੀ।
ਬਲਕੌਰ ਸਿੰਘ ਨੇ ਦੌਰਾਨ ਵਿਰੋਧੀ ਸਰਪੰਚ ਉਮੀਦਵਾਰ 'ਤੇ ਜੰਮ੍ਹਕੇ ਭੜਾਸ ਕੱਢੀ ਅਤੇ ਗੁੱਸਾ ਜਾਹਿਰ ਕਰਦੇ ਹੋਏ ਕਿਹਾ ਕਿ ਉਹ ਮੇਰੇ ਪੰਚਾਇਤ 'ਤੇ ਆਰਟੀਆਈ ਪਾ ਰਿਹਾ ਹੈ ਅਤੇ ਆਰਟੀਆਈ ਵੀ ਬੀਡੀਓ ਦਫਤਰ ਦੇ ਵਿੱਚ ਤਿਆਰ ਹਨ ਪਰ ਲੈਣ ਦੇ ਲਈ ਨਹੀਂ ਗਿਆ। ਉਨ੍ਹਾਂ ਕਿਹਾ ਕਿ ਮੇਰੀ ਪੰਚਾਇਤ ਨੇ ਕਦੇ ਵੀ ਇਕ ਰੁਪਆ ਤੱਕ ਲੋਕਾਂ ਦਾ ਨਹੀਂ ਖਾਧਾ ਸਗੋਂ ਪਿੰਡ ਦੇ ਵਿਕਾਸ ਕਾਰਜਾਂ ਤੇ ਖਰਚ ਕੀਤਾ ਹੈ। ਉਹਨਾਂ ਕਿਹਾ ਕਿ ਉਹ ਹਰ ਸਮੇਂ ਮੀਡੀਆ ਦੇ ਸਾਹਮਣੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਆਏ ਫੰਡਾਂ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਤਿਆਰ ਹਨ ਪਰ ਉਨ੍ਹਾਂ 'ਤੇ ਦੋਸ਼ ਲਾਉਣ ਵਾਲੇ ਸਾਹਮਣੇ ਆਕੇ ਗੱਲ ਕਰਨ। ਉਹਨਾਂ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੇਸ਼ੱਕ ਸਰਪੰਚੀ ਚੋਣਾਂ ਦੇ ਵਿੱਚ ਸ਼ਰਾਬ ਚੱਲ ਰਹੀ ਹੈ ਪਰ ਦੇਖ ਕੇ ਸ਼ਰਾਬ ਦਾ ਸੇਵਨ ਕਰੋ ਕਿਉਂਕਿ ਇਹ ਨਾ ਹੋਵੇ ਕਿ ਤੁਹਾਨੂੰ ਚੁੱਕ ਕੇ ਘਰੇ ਛੱਡ ਕੇ ਆਉਣਾ ਪਵੇ । ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਸਹੀ ਢੰਗ ਨਾਲ ਅਤੇ ਸਹੀ ਬੰਦੇ ਲਈ ਕਰੀਓ।