Baba Ramdev news: ਬਾਬਾ ਰਾਮਦੇਵ ਦਾ ਵੱਡਾ ਬਿਆਨ, ਕਿਹਾ 'ਪਾਕਿਸਤਾਨ ਦੇ 4 ਟੁਕੜੇ ਹੋਣਗੇ ਤੇ PoK ਭਾਰਤ 'ਚ ਸ਼ਾਮਲ ਹੋਵੇਗਾ...'
Advertisement

Baba Ramdev news: ਬਾਬਾ ਰਾਮਦੇਵ ਦਾ ਵੱਡਾ ਬਿਆਨ, ਕਿਹਾ 'ਪਾਕਿਸਤਾਨ ਦੇ 4 ਟੁਕੜੇ ਹੋਣਗੇ ਤੇ PoK ਭਾਰਤ 'ਚ ਸ਼ਾਮਲ ਹੋਵੇਗਾ...'

ਉਨ੍ਹਾਂ ਹੋਰ ਕਿਹਾ ਕਿ ਭਾਰਤੀ ਸ਼ਾਸਤਰਾਂ ਵਿੱਚ ਪੂਰਨ ਗਿਆਨ ਭਰਿਆ ਹੋਇਆ ਹੈ ਅਤੇ ਇਨ੍ਹਾਂ ਵਿੱਚ 10 ਲੱਖ ਤੋਂ ਜ਼ਿਆਦਾ ਸ਼ਲੋਕ ਹਨ।

Baba Ramdev news: ਬਾਬਾ ਰਾਮਦੇਵ ਦਾ ਵੱਡਾ ਬਿਆਨ, ਕਿਹਾ 'ਪਾਕਿਸਤਾਨ ਦੇ 4 ਟੁਕੜੇ ਹੋਣਗੇ ਤੇ PoK ਭਾਰਤ 'ਚ ਸ਼ਾਮਲ ਹੋਵੇਗਾ...'

Baba Ramdev on India-Pakistan news: ਬਾਬਾ ਰਾਮਦੇਵ ਅਕਸਰ ਵਿਵਾਦਾਂ 'ਚ ਘਿਰੇ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੇ ਪਾਕਿਸਤਾਨ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਦੱਸ ਦਈਏ ਕਿ ਬਾਬਾ ਰਾਮਦੇਵ (Baba Ramdev) ਚੁਰੂ ਦੇ ਸੁਜਾਨਗੜ੍ਹ ਵਿੱਚ ਸਿੱਧਪੀਠ ਸਾਲਾਸਰ ਬਾਲਾਜੀ ਧਾਮ ਵਿੱਚ ਚੱਲ ਰਹੇ ਹਨੂੰਮਨ ਮਹਾਯੱਗ ਵਿੱਚ ਸ਼ਾਮਲ ਹੋਏ ਸਨ।

ਇਸ ਦੌਰਾਨ ਬਾਬਾ ਰਾਮਦੇਵ (Baba Ramdev) ਨੇ ਪਾਕਿਸਤਾਨ ਨੂੰ ਲੈ ਕੇ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹਨ, ਉਸ ਤੋਂ ਲੱਗਦਾ ਹੈ ਕਿ ਛੇਤੀ ਹੀ ਇਹ ਮੁਲਕ ਚਾਰ ਟੁਕੜਿਆਂ ਵਿੱਚ ਵੰਡਿਆ ਜਾਵੇਗਾ ਅਤੇ ਪੀਓਕੇ, ਬਲੋਚਿਸਤਾਨ ਅਤੇ ਸਿੰਧ ਸੂਬੇ ਭਾਰਤ ਵਿੱਚ ਸ਼ਾਮਲ ਹੋ ਜਾਣਗੇ।  

ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਇੱਕ ਨਿੱਕਾ ਜਿਹਾ ਦੇਸ਼ ਬਣ ਕੇ ਰਹਿ ਜਾਵੇਗਾ ਅਤੇ ਜਲਦ ਹੀ ਅਖੰਡ ਭਾਰਤ ਦਾ ਸਾਡਾ ਸੁਪਨਾ ਪੂਰਾ ਹੋਵੇਗਾ।

ਇਹ ਵੀ ਪੜ੍ਹੋ: Wrestlers Protest news: ਵੱਡੀ ਖ਼ਬਰ! ਖੇਡ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨਾਂ ਨੇ ਚੁੱਕਿਆ ਧਰਨਾ, ਜਾਣੋ ਕੀ ਸਹਿਮਤੀ ਬਣੀ

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਬਾਲਾਜੀ ਮਹਾਰਾਜ ਜਲਦ ਹੀ ਇਹ ਇੱਛਾ ਪੂਰੀ ਕਰਨਗੇ। ਇਸਦੇ ਨਾਲ ਹੀ ਰਾਮਦੇਵ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਧਰਮ ਪਰਿਵਰਤਨ ਇੱਕ ਵੱਡੀ ਬਿਮਾਰੀ ਬਣ ਗਈ ਹੈ।

ਉਨ੍ਹਾਂ ਹੋਰ ਕਿਹਾ ਕਿ ਭਾਰਤੀ ਸ਼ਾਸਤਰਾਂ ਵਿੱਚ ਪੂਰਨ ਗਿਆਨ ਭਰਿਆ ਹੋਇਆ ਹੈ ਅਤੇ ਇਨ੍ਹਾਂ ਵਿੱਚ 10 ਲੱਖ ਤੋਂ ਜ਼ਿਆਦਾ ਸ਼ਲੋਕ ਹਨ। ਹਾਲਾਂਕਿ ਕੁਝ ਪਤਿਤ ਲੋਕਾਂ ਵੱਲੋਂ ਰਾਮਚਰਿਤਮਾਨਸ ਦੀ ਵੀ ਆਲੋਚਨਾ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਉਨ੍ਹਾਂ ਲਈ ਰਾਸ਼ਟਰ ਧਰਮ ਸਭ ਤੋਂ ਵੱਡਾ ਧਰਮ ਹੈ।

ਇਹ ਵੀ ਪੜ੍ਹੋ: Ram Rahim Parole News: ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ 40 ਦਿਨਾਂ ਦੀ ਪੈਰੋਲ

(For more news apart from Baba Ramdev's statement on India-Pakistan, stay tuned to Zee PHH)

Trending news