Faridkot News: ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਡਾ. SP ਓਬਰਾਏ ਬਾਬਾ ਫਰੀਦ ਅਵਾਰਡ ਮਨੁੱਖਤਾ ਦੀ ਸੇਵਾ ਨਾਲ ਸਨਮਾਨਿਤ
Advertisement
Article Detail0/zeephh/zeephh2443155

Faridkot News: ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਡਾ. SP ਓਬਰਾਏ ਬਾਬਾ ਫਰੀਦ ਅਵਾਰਡ ਮਨੁੱਖਤਾ ਦੀ ਸੇਵਾ ਨਾਲ ਸਨਮਾਨਿਤ

Faridkot News: ਨਗਰ ਕੀਰਤਨ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇਕ ਸੁੰਦਰ ਪਾਲਕੀ ਚ ਸਜਾਇਆ ਗਿਆ ਜੋ ਇਸ ਨਗਰ ਕੀਰਤਨ ਦਾ ਹਿੱਸਾ ਰਿਹਾ, ਵੱਡੀ ਗਿਣਤੀ ਵਿਚ ਲੋਕ ਨਤਮਸਤਕ ਹੁੰਦੇ ਦਿਖਾਈ ਦਿੱਤੇ। 


 

Faridkot News: ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਡਾ. SP ਓਬਰਾਏ ਬਾਬਾ ਫਰੀਦ ਅਵਾਰਡ ਮਨੁੱਖਤਾ ਦੀ ਸੇਵਾ ਨਾਲ ਸਨਮਾਨਿਤ

 

Faridkot News(ਨਰੇਸ਼ ਸੇਠੀ): ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੂਰਵ ਦੇ ਆਖਰੀ ਦਿਨ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਜਿਸ ਉਪਰੰਤ ਗੁਰੂ ਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਸ਼੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਦੇ ਨਾਲ ਹੀ ਇੱਕ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ। ਜਿੱਥੇ ਬਾਬਾ ਫਰੀਦ ਸੋਸਾਇਟੀ ਵੱਲੋਂ ਕਰਵਾਏ ਪੰਜ ਰੋਜ਼ਾ ਚੱਲੇ ਧਾਰਮਿਕ ਮੁਕਾਬਲੇ ਜਿਸ 'ਚ ਕਾਵਿ ਮੁਕਾਬਲੇ, ਗੁਰਬਾਣੀ ਸ਼ਬਦ ਮੁਕਾਬਲੇ, ਗਤਕਾ ਮੁਕਾਬਲੇ, ਲੇਖ ਮੁਕਾਬਲੇ ਅਤੇ ਧਾਰਮਿਕ ਪੇਂਟਿੰਗ ਮੁਕਾਬਲਿਆ 'ਚ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ।

ਉਥੇ ਇੱਕ ਖ਼ਾਸ ਸਨਮਾਨ ਜੋ ''ਅਵਾਰਡ ਫੋਰ ਹੀਉਮਿਨਿਟੀ ਸਰਵਿਸਜ਼'' ਦੇ ਟਾਈਟਲ ਹੇਠ ਬਾਬਾ ਫਰੀਦ ਸੋਸਾਇਟੀ ਵੱਲੋਂ ਵਿਸ਼ੇਸ਼ ਵਿਅਕਤੀ ਜਿਸ ਨੇ ਸਮਾਜ ਦੀ ਭਲਾਈ ਲਈ ਵਧੀਆ ਕੰਮ ਕੀਤੇ ਹੋਣ ਉਸ ਸ਼ਖ਼ਸੀਅਤ ਨੂੰ ਹਰ ਸਾਲ ਦਿੱਤਾ ਜਾਂਦਾ ਹੈ ਅਤੇ ਇਸ ਸਾਲ ਲਈ ਜਿਸ ਸ਼ਖ਼ਸੀਅਤ ਨੂੰ ਚੁਣਿਆ ਗਿਆ ਉਹ ਹਨ ਉਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜਿਨ੍ਹਾਂ ਨੂੰ ਅੱਜ ਦੇ ਸਮਾਗਮ 'ਚ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੂੰ ਇੱਕ ਲੱਖ ਰੁਪਏ ਨਕਦੀ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਜਿਥੇ ਸੋਸਾਇਟੀ ਮੈਬਰਾਂ ਨੇ ਮਾਣ ਮਹਿਸੂਸ ਕੀਤਾ ਜੋ ਡਾ. ਐਸੀ ਪੀ ਸਿੰਘ ਓਬਰਾਏ ਨੂੰ ਇਸ ਐਵਾਰਡ ਲਈ ਚੁਣਿਆ ਨਾਲ ਹੀ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਦੱਸ ਦਈਏ ਕਿ ਡਾ. ਓਬਰਾਏ ਵੱਲੋ ਹੁਣ ਤੱਕ ਅਰਬ ਦੇਸ਼ਾਂ 'ਚ ਮੌਤ ਦੀ ਸਜ਼ਾ ਪਾਉਣ ਵਾਲੇ 900 ਤੋਂ ਵੱਧ ਨੌਜਵਾਨਾਂ ਨੂੰ ਬਲੱਡ ਮਨੀ ਅਦਾ ਕਰਕੇ ਉਨ੍ਹਾਂ ਦੀਆਂ ਜਾਨਾਂ ਬਚਾਈਆ ਅਤੇ ਉਹ ਭਾਵੇ ਕਿਸੇ ਵੀ ਦੇਸ਼ ਦੇ ਹੋਣ ਉਨ੍ਹਾਂ ਵੱਲੋਂ ਇਸ ਗੱਲ ਦਾ ਭੇਦ ਭਾਵ ਨਾ ਹੀ ਕੀਤਾ ਇਸ ਤੋਂ ਇਲਾਵਾ ਉਨ੍ਹਾਂ ਵਲੋਂ ਮੈਡੀਕਲ ਖੇਤਰ 'ਚ ਬਹੁਤ ਸਾਰੀਆਂ ਸੇਵਾਵਾਂ ਜਿਨ੍ਹਾਂ ਚ ਮਰੀਜ਼ਾਂ ਦੇ ਇਲਾਜ ਲਈ ਆਧੁਨਿਕ ਮਸ਼ੀਨਾਂ,ਆਕਸੀਜਨ ਪਲਾਂਟ ਅਤੇ ਹੋਰ ਕਈ ਤਰੀਕੇ ਨਾਲ ਸੇਵਾਵਾਂ ਦਿੱਤੀਆਂ।

ਇਸ ਮੌਕੇ ਡਾ. ਓਬਰਾਏ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਬਾਬਾ ਫਰੀਦ ਜੀ ਦੀ ਚਰਨ ਛੂਹ ਧਰਤੀ 'ਤੇ ਆਉਣ ਦਾ ਮੌਕਾ ਮਿਲਿਆ ਅਤੇ ਸੋਸਾਇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਬਾਬਾ ਫਰੀਦ ਜੀ ਦੇ ਜੀਵਨ ਤੇ ਕੀਤੀ ਖੋਜ ਤੋਂ ਬਾਅਦ ਬਾਬਾ ਫਰੀਦ ਜੀ ਦੀ ਜੀਵਨੀ ਤੇ ਇੱਕ ਕਿਤਾਬ ਜਲਦ ਰਿਲੀਜ਼ ਕਰਨ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਬਾਬਾ ਫਰੀਦ ਜੀ ਨਾਲ ਸਬੰਧਤ ਇੱਕ ਪਤ੍ਰਿਕਾ ਵੀ ਅੱਜ ਡੀਸੀ ਸਾਹਿਬ ਵੱਲੋਂ ਰਿਲੀਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਮਹਾਨ ਸੂਫੀ ਸੰਤ ਹਨ। ਜਿਨ੍ਹਾਂ ਦੇ ਸ਼ਲੋਕ ਗੁਰਬਾਣੀ 'ਚ ਦਰਜ਼ ਹਨ ਅਤੇ ਉਨ੍ਹਾਂ ਦਾ ਰੁਤਬਾ ਬਹੁਤ ਮਹਾਨ ਹੈ।

Trending news