ਸੰਸਦ ਮੈਂਬਰ ਦੇ PA ’ਤੇ ਹਮਲਾ, ਤੇਜ਼ਧਾਰ ਹਥਿਆਰਾਂ ਨਾਲ 5 ਮਿੰਟ ਤੱਕ ਕਰਦੇ ਰਹੇ ਵਾਰ
Advertisement
Article Detail0/zeephh/zeephh1299684

ਸੰਸਦ ਮੈਂਬਰ ਦੇ PA ’ਤੇ ਹਮਲਾ, ਤੇਜ਼ਧਾਰ ਹਥਿਆਰਾਂ ਨਾਲ 5 ਮਿੰਟ ਤੱਕ ਕਰਦੇ ਰਹੇ ਵਾਰ

ਲੁਧਿਆਣਾ ਦੇ ਇਆਲੀ ਚੌਂਕ ’ਚ ਪੰਜ ਮੋਟਰਸਾਈਕਲਾਂ ’ਤੇ ਸਵਾਰ ਬਦਮਾਸ਼ਾਂ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਪੀਏ ’ਤੇ ਹਮਲਾ ਕਰ ਦਿੱਤਾ।

ਸੰਸਦ ਮੈਂਬਰ ਦੇ PA ’ਤੇ ਹਮਲਾ, ਤੇਜ਼ਧਾਰ ਹਥਿਆਰਾਂ ਨਾਲ 5 ਮਿੰਟ ਤੱਕ ਕਰਦੇ ਰਹੇ ਵਾਰ

ਚੰਡੀਗੜ੍ਹ: ਲੁਧਿਆਣਾ ਦੇ ਇਆਲੀ ਚੌਂਕ ’ਚ ਪੰਜ ਮੋਟਰਸਾਈਕਲਾਂ ’ਤੇ ਸਵਾਰ ਬਦਮਾਸ਼ਾਂ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਪੀਏ ’ਤੇ ਹਮਲਾ ਕਰ ਦਿੱਤਾ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 5 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਭੀੜ-ਭਾੜ ਵਾਲੇ ਖੇਤਰ ’ਚ ਘਟਨਾ ਵੇਲੇ ਕਾਫ਼ੀ ਲੋਕ ਮੌਜੂਦ ਸਨ, ਪਰ ਹਥਿਆਰਾਂ ਸਾਹਮਣੇ ਕਿਸੇ ਦੀ ਪੇਸ਼ ਨਾ ਗਈ। ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਘਟਨਾ ਦੀ ਜਾਣਕਾਰੀ ਐਂਬੂਲੈਂਸ ਤੇ ਪੁਲਿਸ ਵਾਲਿਆਂ ਨੂੰ ਦਿੱਤੀ। 

 

ਜਖ਼ਮੀ ਹਾਲਤ ’ਚ ਢੀਂਡਸਾ ਨੂੰ ਨੇੜੇ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਮਲੇ ’ਚ ਹਰਜਿੰਦਰ ਸਿੰਘ ਦੇ ਸਿਰ ’ਚ ਡੂੰਘੇ ਜਖ਼ਮ ਹੋਏ ਹਨ, ਉਨ੍ਹਾਂ ਦੀ ਸਥਿਤੀ ਬਾਰੇ ਡਾਕਟਰਾਂ ਵਲੋਂ ਹਾਲ ਦੀ ਘੜੀ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਸਿਰ ’ਚ 10 ਤੋਂ 15 ਟਾਂਕੇ ਲੱਗੇ ਹਨ, ਇਸ ਤੋਂ ਇਲਾਵਾ ਉਨ੍ਹਾਂ ਬਾਹਵਾਂ ’ਤੇ ਸੱਟਾਂ ਲੱਗੀਆਂ ਹਨ।

ਸੀਸੀਟੀਵੀ ਕੈਮਰੇ ’ਚ ਕੈਦ ਹੋਈਆਂ ਹਮਲਾਵਰਾਂ ਦੀਆਂ ਤਸਵੀਰਾਂ
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਭਾਲ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋਈਆਂ ਹਨ। ਜਲਦ ਹੀ ਹਰਜਿੰਦਰ ਸਿੰਘ ’ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਕਰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

Trending news