Kotkapura News: ਅਥਲੀਟ ਵੀਰਪਾਲ ਕੌਰ ਸੂਬਾ ਪੱਧਰ ਉਤੇ ਗੋਲਡ ਮੈਡਲ ਜਿੱਤਣ ਦੇ ਬਾਵਜੂਦ ਝੋਨਾ ਲਗਾਉਣ ਲਈ ਮਜਬੂਰ ਹੈ।
Trending Photos
Kotkapura News (ਕੇਸੀ ਸੰਜੇ): ਦੌੜ ਦੇ ਵੱਖ-ਵੱਖ ਵਰਗਾਂ ਵਿੱਤ ਸੂਬਾ ਪੱਧਰੀ ਦੋ ਗੋਲਡ ਤੇ ਤਿੰਨ ਕਾਂਸੀ ਦੇ ਮੈਡਲ ਜਿੱਤਮ ਅਤੇ ਨੈਸ਼ਨਲ ਗੇਮਜ਼ ਵਿੱਚ ਚੋਣ ਹੋਣ ਦੇ ਬਾਵਜੂਦ ਕੋਟਕਪੂਰਾ ਦੇ ਛੋਟੇ ਜਿਹੇ ਪਿੰਡ ਦੇ ਗ਼ਰੀਬ ਪਰਿਵਾਰ ਦੀ ਅਥਲੀਟ ਵੀਰਪਾਲ ਕੌਰ ਆਪਣੀ ਪੜ੍ਹਾਈ ਦਾ ਖ਼ਰਚ ਚੁੱਕਣ ਲਈ ਇਸ ਸਮੇਂ ਝੋਨੇ ਲਗਾਉਣ ਲਈ ਮਜਬੂਰ ਹੈ।
ਕੋਟਕਪੂਰਾ ਦੇ ਪਿੰਡ ਅਜਿਤ ਗਿੱਲ ਵਾਸੀ ਅਥਲੀਟ ਵੀਰਪਾਲ ਕੌਰ (25) ਦਾ ਪਰਿਵਾਰ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਵੀਰਪਾਲ ਕੌਰ ਹੁਣ ਤੱਕ ਸੂਬਾ ਪੱਧਰ ਉਤੇ ਦੋ ਗੋਲਡ ਤੇ ਚਾਰ ਕਾਂਸੀ ਦੇ ਮੈਡਲ ਜਿੱਤ ਚੁੱਕੀ ਹੈ। ਇੰਨਾ ਹੀ ਨਹੀਂ ਉਸ ਦੀ ਨੈਸ਼ਨਲ ਗੇਮਜ਼ ਲਈ ਵੀ ਚੋਣ ਹੋਈ ਸੀ ਪਰ ਸਹੀ ਗਾਈਡਲਾਈਨ ਨਾ ਹੋਣ ਕਾਰਨ ਫੈਡਰੇਸ਼ਨ ਦੀ ਆਈਡੀ ਨਾ ਬਣਨ ਕਾਰਨ ਉਹ ਨੈਸ਼ਨਲ ਖੇਡਾਂ ਵਿੱਚ ਨਹੀਂ ਖੇਡ ਸਕੀ ਸੀ।
ਕੋਚਿੰਗ ਤੋਂ ਬਗੈਰ ਜਿੱਤੇ ਮੈਡਲ
ਫਿਲਹਾਲ ਬੀਪੀਐਡ ਕਰ ਰਹੀ ਵੀਰਪਾਲ ਕੌਰ ਨੂੰ ਆਪਣੀ ਫੀਸ ਅਤੇ ਆਪਣੀ ਡਾਈਟ ਤੇ ਹੋਰ ਖ਼ਰਚੇ ਲਈ ਝੋਨਾ ਲਗਾਉਣਾ ਪੈ ਰਿਹਾ ਹੈ। ਆਲਮ ਇਹ ਹੈ ਕਿ ਆਰਥਿਕ ਤੰਗੀ ਕਾਰਨ ਉਸ ਨੇ ਕਿਸੇ ਕੋਚ ਤੋਂ ਟ੍ਰੇਨਿੰਗ ਨਹੀਂ ਲਈ ਹੈ ਬਲਕਿ ਆਪਣੇ ਪੱਧਰ ਉਤੇ ਹੀ ਪ੍ਰੈਕਟਿਸ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਜੇਕਰ ਸਰਕਾਰ ਦੇ ਖੇਡ ਨੂੰ ਨਿਖਾਰਨ ਲਈ ਉਸ ਲਈ ਕੋਚ ਦਾ ਪ੍ਰਬੰਧ ਅਤੇ ਉਸ ਦੇ ਹੋਰ ਖ਼ਰਚੇ ਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੇ ਤਾਂ ਉਹ ਯਕੀਨਨ ਤੌਰ ਉਤੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ ਉਤੇ ਰੋਸ਼ਨ ਕਰ ਸਕਦੀ ਹੈ।
ਵੀਰਪਾਲ ਕੌਰ ਨੇ ਦੱਸਿਆ ਕਿ ਉਸ ਨੇ ਅੱਠਵੀਂ ਜਮਾਤ ਵਿੱਚ ਦੌੜ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਪਹਿਲੀ ਹੀ ਵਾਰ ਵਿੱਚ ਉਹ ਜ਼ਿਲ੍ਹਾ ਪੱਧਰ ਉਤੇ ਖੇਡ ਕੇ ਆਈ। ਇਸ ਤੋਂ ਬਾਅਦ ਉਸ ਦੇ ਸਿਰ ਉਤੇ ਦੌੜਨ ਦਾ ਜਨੂੰਨ ਸਵਾਰ ਹੋ ਗਿਆ ਅਤੇ ਉਹ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗੀ ਪਰ ਘਰ ਦੀ ਆਰਥਿਕ ਤੰਗੀ ਕਾਰਨ ਉਸ ਨੇ 12ਵੀਂ ਜਮਾਤ ਤੋਂ ਬਾਅਦ ਆਪਣੀ ਗੇਮ ਛੱਡ ਦਿੱਤੀ ਅਤੇ ਬੀਐਸਸੀ ਕਰਨ ਲੱਗੀ। ਇਸ ਤੋਂ ਬਾਅਦ ਉਹ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਚੰਡੀਗੜ੍ਹ ਵਿੱਚ ਨੌਕਰੀ ਕਰਨ ਲਈ ਚਲੀ ਗਈ ਹੈ।
2021 ਵਿੱਚ ਉਸਨੇ ਇੱਕ ਵਾਰ ਫਿਰ ਦੌੜਨਾ ਸ਼ੁਰੂ ਕੀਤਾ ਅਤੇ ਕੁਝ ਸਮੇਂ ਬਾਅਦ ਉਸਨੇ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਪਹਿਲੀ ਵਾਰ ਕਰਾਸ ਕੰਟਰੀ ਵਿੱਚ ਗੋਲਡ ਮੈਡਲ ਜਿੱਤਿਆ। ਇਸ ਤੋਂ ਬਾਅਦ ਉਸ ਨੇ ਹਰ ਰੋਜ਼ ਦਸ ਕਿਲੋਮੀਟਰ ਦੌੜ ਕੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬੀਐਸਐਫ ਵੱਲੋਂ ਕਰਵਾਏ ਗਏ 21 ਕਿਲੋਮੀਟਰ ਮੁਕਾਬਲੇ ਵਿੱਚ ਉਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 2023 ਵਿੱਚ ਹੋਏ ਰਾਜ ਪੱਧਰੀ ਮੁਕਾਬਲਿਆਂ ਦੌਰਾਨ ਉਸ ਨੇ ਸਟਿੱਪਲ ਚੇਂਜ ਵਿੱਚ ਸੋਨ ਤਗਮਾ ਅਤੇ 5 ਕਿਲੋਮੀਟਰ, 10 ਕਿਲੋਮੀਟਰ ਅਤੇ ਸਟਿੱਪਲ ਚੇਂਜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਹੁਣ ਤੱਕ ਵੱਖ-ਵੱਖ ਵਰਗਾਂ ਵਿੱਚ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈ ਕੇ 2 ਗੋਲਡ ਅਤੇ 4 ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ ਪਰ ਆਰਥਿਕ ਤੰਗੀ ਕਾਰਨ ਉਹ ਕੋਚਿੰਗ ਨਹੀਂ ਲੈ ਸਕੀ ਅਤੇ ਨਾ ਹੀ ਉਸ ਦਾ ਮਾਰਗਦਰਸ਼ਨ ਕਰਨ ਵਾਲਾ ਕੋਈ ਸੀ। ਇਸ ਕਾਰਨ ਜਦੋਂ ਉਸ ਨੂੰ 2023 ਦੀਆਂ ਰਾਸ਼ਟਰੀ ਖੇਡਾਂ ਵਿੱਚ ਸਟਿਪਲ ਚੇਂਜ ਸ਼੍ਰੇਣੀ ਵਿੱਚ ਚੁਣਿਆ ਗਿਆ ਸੀ ਤਾਂ ਉਹ ਫੈਡਰੇਸ਼ਨ ਆਈਡੀ ਨਾ ਹੋਣ ਕਾਰਨ ਨਹੀਂ ਖੇਡ ਸਕੀ ਸੀ।
2023 ਵਿੱਚ ਉਸ ਨੇ ਬੀਪੀਐਡ ਕਰਨ ਦਾ ਫੈਸਲਾ ਕੀਤਾ ਅਤੇ ਹੁਣ ਉਸਦੇ ਕੋਲ ਪੜ੍ਹਨ ਲਈ ਫੀਸ ਨਹੀਂ ਹੈ। ਬੀਪੀਐਡ ਦੀ ਫੀਸ 35 ਹਜ਼ਾਰ ਰੁਪਏ ਹੈ। ਉਹ ਇਸ ਨੂੰ ਪਾਲਣ ਦਾ ਕੰਮ ਕਰ ਰਹੀ ਹੈ ਅਤੇ ਇਸ ਸਮੇਂ ਝੋਨਾ ਲਗਾ ਰਹੀ ਹੈ। ਇਸ ਦੇ ਬਾਵਜੂਦ ਵੀਰਪਾਲ ਕੌਰ ਨੇ ਹਾਰ ਨਹੀਂ ਮੰਨੀ। ਵੀਰਪਾਲ ਕੌਰ ਅਨੁਸਾਰ ਪਹਿਲਾਂ ਤਾਂ ਉਸ ਕੋਲ ਚੰਗੇ ਕੱਪੜੇ ਜਾਂ ਜੁੱਤੀਆਂ ਆਦਿ ਨਾ ਹੋਣ ਕਾਰਨ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਸ ਨੇ ਇਸ ਨੂੰ ਇੱਕ ਚੁਣੌਤੀ ਵਜੋਂ ਲਿਆ ਅਤੇ ਇਸ ਮੁਕਾਮ 'ਤੇ ਪਹੁੰਚ ਗਈ ਹੈ। ਉਸ ਦੇ ਪਿਤਾ ਮਜ਼ਦੂਰ ਹਨ ਤੇ ਉਸ ਦੀਆਂ ਪੰਜ ਭੈਣਾਂ ਅਤੇ ਇੱਕ ਭਰਾ ਹੈ। ਅਜਿਹੇ 'ਚ ਉਸ ਦੇ ਪਿਤਾ ਲਈ ਘਰ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਉਹ ਬਿਹਤਰ ਐਥਲੀਟ ਬਣਨਾ ਚਾਹੁੰਦੀ ਹੈ ਪਰ ਉਸ ਨੂੰ ਮਦਦ ਦੀ ਲੋੜ ਹੈ। ਵੀਰਪਾਲ ਕੌਰ ਚਾਹੁੰਦੀ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਉਸ ਨੂੰ ਖੇਡਾਂ ਖੇਡਣ ਤੇ ਪੜ੍ਹਾਈ ਲਈ ਫੀਸਾਂ ਲਈ ਸਹਾਇਤਾ ਦੇਵੇ ਤੇ ਜੇ ਕੋਚ ਦਾ ਪ੍ਰਬੰਧ ਕੀਤਾ ਜਾਵੇ ਤਾਂ ਉਹ ਅੰਤਰਰਾਸ਼ਟਰੀ ਪੱਧਰ ਉਤੇ ਪੰਜਾਬ ਦਾ ਨਾਂ ਰੌਸ਼ਨ ਕਰ ਸਕਦੀ ਹੈ।
ਉਸ ਦੇ ਮਾਤਾ-ਪਿਤਾ ਨੇ ਵੀ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਸਾਡੀ ਧੀ ਨੂੰ ਚੰਗੀ ਸਥਿਤੀ ਵਿੱਚ ਦੇਖੋ ਤੇ ਉਸ ਦਾ ਸੁਪਨਾ ਪੂਰਾ ਕਰੋ, ਅਸੀਂ ਉਸ ਨੂੰ ਅੱਗੇ ਦੀ ਸਿੱਖਿਆ ਨਹੀਂ ਦੇ ਸਕਦੇ ਹਾਂ ਅਤੇ ਨਾ ਹੀ ਉਸ ਨੂੰ ਚੰਗੀਆਂ ਖੇਡਾਂ ਲਈ ਕੋਈ ਹੋਰ ਮਦਦ ਦੇ ਸਕਦੇ ਹਾਂ ਪੰਜਾਬ ਸਰਕਾਰ ਸਾਡੀ ਧੀ ਦੀ ਮਦਦ ਕਰੇ। ਇਸ ਦੇ ਨਾਲ ਹੀ ਝੋਨਾ ਲਾਉਣ ਵਾਲੇ ਲੋਕਾਂ ਨੇ ਇਸ ਖਿਡਾਰਨ ਲਈ ਸਰਕਾਰ ਤੋਂ ਮਦਦ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਇਹ ਗਰੀਬ ਬੱਚੀ ਸਾਡੇ ਨਾਲ ਝੋਨਾ ਲਗਾ ਰਹੀ ਹੈ। ਉਥੇ ਹੀ ਉਸ ਦੇ ਮਾਂ-ਬਾਪ ਨੇ ਵੀ ਪੰਜਾਬ ਸਰਕਾਰ ਨੂੰ ਮਦਦ ਦੀ ਗੁਜਾਰਿਸ਼ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਹੋਣਹਾਰ ਹੈ। ਖੇਡਾਂ ਵਿੱਚ ਵੀ ਹੋਰ ਪੜ੍ਹਾਈ ਵਿੱਚ ਵੀ ਸਰਕਾਰ ਉਨ੍ਹਾਂ ਦੀ ਬੇਟੀ ਦੀ ਸਹਾਇਤਾ ਕਰੇ। ਉਨ੍ਹਾਂ ਨੇ ਬੇਟੀ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਉਹ ਆਪਣੀ ਬੱਚੀ ਨੂੰ ਚੰਗੇ ਅਹੁਦੇ ਉਪਰ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਬੱਚੀ ਦੀ ਅੱਗੇ ਦੀ ਪੜ੍ਹਾਈ-ਲਿਖਾਈ ਦਾ ਖਰਚਾ ਨਹੀਂ ਚੁੱਕ ਸਕਦੇ ਅਤੇ ਨਾ ਹੀ ਕੋਚਿੰਗ ਦਵਾ ਸਕਦੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ।
ਉਥੇ ਹੀ ਵੀਰਪਾਲ ਕੌਰ ਦੇ ਨਾਲ ਝੋਨਾ ਲਗਾਉਣ ਵਾਲੇ ਲੋਕਾਂ ਨੇ ਵੀ ਸਰਕਾਰ ਤੋਂ ਉਸ ਦੀ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਇੰਨਾ ਪੜ੍ਹਨ-ਲਿਖਣ ਤੋਂ ਬਾਅਦ ਵੀ ਉਨ੍ਹਾਂ ਨਾਲ ਝੋਨਾ ਲਗਾ ਰਹੀ ਹੈ।