ਇਸ ਜ਼ਿਲ੍ਹੇ ਦਾ ASI ਲੋਕਾਂ ਨੂੰ ਇੰਝ ਟਰੈਫਿਕ ਨਿਯਮਾਂ ਸਬੰਧੀ ਕਰ ਰਿਹਾ ਜਾਗਰੂਕ, ਖੂਬ ਵਟੋਰ ਰਿਹਾ ਤਾਲੀਆਂ
Advertisement
Article Detail0/zeephh/zeephh1485396

ਇਸ ਜ਼ਿਲ੍ਹੇ ਦਾ ASI ਲੋਕਾਂ ਨੂੰ ਇੰਝ ਟਰੈਫਿਕ ਨਿਯਮਾਂ ਸਬੰਧੀ ਕਰ ਰਿਹਾ ਜਾਗਰੂਕ, ਖੂਬ ਵਟੋਰ ਰਿਹਾ ਤਾਲੀਆਂ

ASI video viral News: ਸ਼ੋਸਲ ਮੀਡਿਆ 'ਤੇ ਆਏ ਦਿਨ ਬਹੁਤ ਸਾਰੇ ਵੀਡਿਓ ਵਾਇਰਲ ਹੁੰਦੇ ਰਹਿੰਦੇ ਹਨ ਜਿਸ ਵਿਚ ਲੋਕ ਆਪਣੇ ਹੁਨਰ ਨੂੰ ਦਿਖਾਉਂਦੇ ਹਨ। ਇਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਜਿਸ ਵਿਚ ਕਪੂਰਥਲਾ ਦਾ ASI ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਅਨੋਖੇ ਢੰਗ ਨਾਲ ਜਾਗਰੂਕ ਕਰ ਰਿਹਾ ਹੈ।  

 

 ਇਸ ਜ਼ਿਲ੍ਹੇ ਦਾ ASI ਲੋਕਾਂ ਨੂੰ ਇੰਝ ਟਰੈਫਿਕ ਨਿਯਮਾਂ ਸਬੰਧੀ ਕਰ ਰਿਹਾ ਜਾਗਰੂਕ, ਖੂਬ ਵਟੋਰ ਰਿਹਾ ਤਾਲੀਆਂ

ਕਪੂਰਥਲਾ: ਪੰਜਾਬ ਵਿੱਚ ਦਿਨ ਭਰ ਦਿਨ ਵਧ ਰਹੀਆਂ ਸੜਕ ਦੁਰਘਟਨਾਵਾਂ ਦਾ ਇੱਕ ਵੱਡਾ ਕਾਰਨ ਲੋਕਾਂ ਦੀ ਅਣਗਹਿਲੀ ਹੈ ਜੋ ਹਮੇਸ਼ਾ ਉਹਨਾਂ ਵੱਲੋਂ ਸੜਕ 'ਤੇ ਚਲਦਿਆਂ ਕੀਤੀ ਜਾਂਦੀ ਹੈ। ਕਈ ਵਾਰ 'ਤੇ ਇਸ ਅਣਗਹਿਲੀ ਦਾ ਖਮਿਆਜ਼ਾ ਲੋਕਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪੈਂਦਾ ਹੈ ਜਿਸਦਾ ਵੱਡਾ ਘਾਟਾ ਹੁਣ ਤੱਕ ਕਈ ਪਰਿਵਾਰਾਂ ਨੂੰ ਚੁੱਕਣਾ ਪੈ ਚੁੱਕਿਆ ਹੈ। ਸ਼ੋਸਲ ਮੀਡਿਆ 'ਤੇ ਆਏ ਦਿਨ ਬਹੁਤ ਸਾਰੇ ਵੀਡਿਓ ਵਾਇਰਲ ਹੁੰਦੇ ਰਹਿੰਦੇ ਹਨ ਜਿਸ ਵਿਚ ਲੋਕ ਆਪਣੇ ਹੁਨਰ ਨੂੰ ਦਿਖਾਉਂਦੇ ਹਨ। ਇਹ ਵੀਡੀਓ ਅਕਸਰ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਰਟ ਵੀ ਲਿਆਉਂਦੇ ਹਨ। ਇਕ ਅਜਿਹਾ ਹੀ ਵੀਡਿਓ ਸਾਹਮਣੇ ਆਇਆ ਹੈ ਜਿਸ ਦੀ ਚਰਚਾ ਹਰ ਕੋਈ ਵਿਅਕਤੀ ਕਰ ਰਿਹਾ ਹੈ। 

ਇਸੇ ਨੂੰ ਮੁੱਖ ਰੱਖਦਿਆਂ ਅੱਜ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਵਿਚ ਟਰੈਫਿਕ ਨੂੰ ਕੰਟਰੋਲ ਤੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਇਕ ਏ ਐਸ ਆਈ ਗੁਰਬਖਸ਼ ਸਿੰਘ ਵੱਲੋਂ ਲੋਕਾਂ ਨੂੰ ਅਨੋਖੇ ਅੰਦਾਜ਼ ਵਿਚ ਜਾਗਰੂਕਤਾ ਭਰਿਆ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ ਖਾਸ ਸੁਨੇਹੇ ਵਿਚ ਗੁਰਬਚਨ ਸਿੰਘ ਨੇ ਲੋਕਾਂ ਦੀ ਸੁਰੱਖਿਆ ਪ੍ਰਤੀ ਕੋਈ ਸਖ਼ਤਾਈ ਨਾ ਦਿਖਾਉਂਦੇ ਹੋਏ ਉਹਨਾਂ ਨੂੰ ਬੜੀ ਹੀ ਸਾਦਗੀ ਭਰੇ ਤਰੀਕੇ ਨਾਲ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਸਮਝਾਇਆ।

ਇਸ ਦੌਰਾਨ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਜਿਲ੍ਹਾ ਕਪੂਰਥਲਾ ਦੇ ਟਰੈਫਿਕ ਸੈੱਲ ਦੇ ਇੰਚਾਰਜ ਹਨ ਤੇ ਹਮੇਸ਼ਾ ਹੀ ਸੜਕ ਤੇ ਚੱਲਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹਨ। ਕਿਓਂਕਿ ਕਈ ਵਾਰ ਅਸੀਂ ਸੜਕ 'ਤੇ ਚਲਦਿਆਂ ਅਜਿਹੀਆਂ ਗਲਤੀਆਂ ਕਰ ਦਿੰਦੇ ਹਾਂ ਜਿਸਦਾ ਨੁਕਸਾਨ ਸਾਨੂੰ ਹੀ ਨਹੀਂ ਬਲਕਿ ਸਾਡੇ ਪਰਿਵਾਰਾਂ ਨੂੰ ਵੀ ਹੁੰਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ 91% ਮੌਤਾਂ ਸੜਕ ਹਾਦਸਿਆਂ ਦੇ ਕਰਨ ਹੁੰਦੀਆਂ ਹਨ। ਜਿਸਨੂੰ ਲੈਕੇ ਅਸੀਂ ਬਿਲਕੁਲ ਵੀ ਜਾਗਰੂਕ ਨਹੀਂ ਹਾਂ।ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਤੇ ਖੁਦ ਪ੍ਰਸ਼ਾਸ਼ਨ ਇਸਦੀ ਜਿੰਮੇਵਾਰੀ ਸਮਝਦਿਆਂ ਖੁਦ ਤੇ ਆਪਣੇ ਬੱਚਿਆਂ ਨੂੰ ਇਹਨਾਂ ਹਾਦਸਿਆਂ ਤੋਂ ਸੁਰੱਖਿਅਤ ਕਰ ਸਕਣ।

ਇਹ ਵੀ ਪੜ੍ਹੋਂ: ਭਲਕੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਮੁਕੰਮਲ ਤੌਰ 'ਤੇ ਹੋਣਗੇ ਫਰੀ! 

ਦੱਸਣਯੋਗ ਹੈ ਕਿ ਇਕ ਅਜਿਹੀ ਹੀ ਖ਼ਬਰ ਪਹਿਲਾ ਚੰਡੀਗੜ੍ਹ ਤੋਂ ਸਾਹਮਣੇ ਆਈ ਸੀ।  ਚੰਡੀਗੜ੍ਹ ਪੁਲਿਸ ਦਾ ਸਬ-ਇੰਸਪੈਕਟਰ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਲੱਗਿਆ ਹੋਇਆ ਹੈ। ਚੰਡੀਗੜ੍ਹ ਦੀਆਂ ਸੜਕਾਂ 'ਤੇ ਆਪਣੇ ਅਨੋਖੇ ਅੰਦਾਜ਼ 'ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਵਾਲਾ ਚੰਡੀਗੜ੍ਹ ਪੁਲਿਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਲੋਕ ਕਾਫ਼ੀ ਜਿਆਦਾ ਤਾਰੀਫ਼ ਕਰ ਰਹੇ ਸਨ।

(ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ)

Trending news