ਐਸ. ਟੀ. ਐਫ. ਵੱਲੋਂ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਹਵਾਲਾਤੀ ਨੂੰ ਰੰਗੇ ਹੱਥੀ 600 ਨਸ਼ੀਲੀਆਂ ਗੋਲੀਆਂ ਨਾਲ ਕਾਬੂ ਕੀਤਾ ਗਿਆ ਹੈ। ਜਿਸ ਤੋਂ ਪ੍ਰੋਡਕਸ਼ਨ ਵਾਰੰਟ ਪੁੱਛਗਿੱਛ ਦੌਰਾਨ ਏ. ਐਸ. ਐਈ. ਤੇ ਚਾਹ ਵੇਚਣ ਵਾਲੇ ਦਾ ਨਾਮ ਸਾਹਮਣੇ ਆਇਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
Trending Photos
ਚੰਡੀਗੜ੍ਹ- ਜੇਲ੍ਹਾਂ ਵਿੱਚੋਂ ਅਕਸਰ ਮੋਬਾਈਲ ਫੋਨ ਤੇ ਨਸ਼ਾ ਮਿਲਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਅਕਸਰ ਸਵਾਲਾਂ ਦੇ ਘੇਰੇ ਵਿੱਚ ਰਹਿੰਦਾ ਹੈ। ਜੇਲ੍ਹਾਂ ਵਿੱਚ ਮਿਲਣ ਵਾਲੇ ਮੋਬਾਈਲ ਫੋਨ ਤੇ ਨਸ਼ਾ ਪੁਲਿਸ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਸੀ ਕਿ ਆਖਿਰ ਜੇਲ੍ਹਾਂ ਵਿੱਚ ਇਹ ਨਸ਼ਾ ਤੇ ਮੋਬਾਈਲ ਫੋਨ ਪਹੁੰਚਦੇ ਕਿਸ ਤਰ੍ਹਾਂ ਹਨ। ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਗੁਪਤ ਮੁਹਿੰਮ ਚਲਾਈ ਗਈ ਤੇ ਲਗਾਤਾਰ ਜੇਲ੍ਹਾਂ ਵਿੱਚ ਨਸ਼ਾ ਤੇ ਮੋਬਾਈਲ ਪਹੁੰਚਾਉਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਐਸ. ਟੀ. ਐਫ. ਵੱਲੋਂ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਹਵਾਲਾਤੀ ਨੂੰ ਰੰਗੇ ਹੱਥੀ 600 ਨਸ਼ੀਲੀਆਂ ਗੋਲੀਆਂ ਨਾਲ ਕਾਬੂ ਕੀਤਾ ਗਿਆ ਹੈ। ਜਿਸ ਨੂੰ ਪੁਲਿਸ ਵੱਲੋਂ ਤੁਰੰਤ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਪੁੱਛਗਿੱਛ ਕੀਤੀ ਗਈ। ਹਵਾਲਾਤੀ ਨੇ ਦੱਸਿਆ ਕਿ ਕੋਰਟ ਵਿੱਚ ਪੇਸ਼ੀ ਦੌਰਾਨ ਰਾਜੂ ਚਾਹ ਵੇਲੇ ਤੋਂ ਇਹ ਨਸ਼ਾ ਉਨ੍ਹਾਂ ਨੂੰ ਮਿਲਦਾ ਸੀ ਜਿਸ ਨੂੰ ਬਾਅਦ ਵਿੱਚ ਜੇਲ੍ਹ ਵਿੱਚ ਪਹੁੰਚਾਇਆ ਜਾਂਦਾ ਸੀ। ਇਸ ਕੰਮ ਦੇ ਲਈ ਉਨ੍ਹਾਂ ਨਾਲ ਇਕ ਪੁਲਿਸ ਮੁਲਾਜ਼ਮ ਏ. ਐਸ. ਆਈ, ਦੀ ਮਿਲੀ ਭੁਗਤ ਦਾ ਖੁਲਾਸਾ ਹੋਇਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਪਟਿਆਲਾ ਜੇਲ੍ਹ ਦੇ ਬਾਹਰੋ ਗਸ਼ਤ ਦੌਰਾਨ ਪੁਲਿਸ ਵੱਲੋਂ ਮੋਬਾਈਲ ਫੋਨ ਤੇ ਨਸ਼ਾ ਪਹੁੰਚਾਉਣ ਵਾਲਾ ਸਰਗਨਾ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਜੇਲ੍ਹ ਵਿੱਚ ਨਸ਼ਾ ਤੇ ਮੋਬਾਈਲ ਫੋਨ ਦੇਣ ਆਏ ਆਰੌਪੀਆਂ ਵਿਚੋਂ ਇੱਕ ਆਰੋਪੀ ਮੌਕੇ 'ਤੇ ਕਾਬੂ ਕੀਤਾ ਗਿਆ ਜਦਕਿ ਉਸ ਦੇ ਨਾਲ ਦੇ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ ਸੀ। ਕਾਬੂ ਕੀਤੇ ਗਏ ਆਰੌਪੀ ਤੋਂ 27 ਮੋਬਾਈਲ ਫ਼ੋਨ, 42 ਡਾਟਾ ਕੇਬਲ, 2 ਅਡਾਪਟਰ, ਇੱਕ ਸਿਮ, 96 ਗ੍ਰਾਮ ਚਰਸ, 375 ਯੋਕ ਪਾਊਚ ਅਤੇ ਸਿਗਰਟਾਂ ਦਾ ਇੱਕ ਪੈਕੇਟ ਬਰਾਮਦ ਕੀਤਾ ਗਿਆ ਸੀ। ਜਿਸ ਨੂੰ ਕਿ ਉਨ੍ਹਾਂ ਵੱਲੋਂ ਜੇਲ੍ਹ ਵਿੱਚ ਪਹੁੰਚਾਇਆ ਜਾਣਾ ਸੀ।
WATCH LIVE TV