SMA Disease: 6 ਮਹੀਨਿਆਂ ਦੀ ਇਬਾਦਤ ਕੌਰ ਦੇ ਇਲਾਜ ਲਈ ਮਦਦ ਕਰਨ ਦੀ ਅਪੀਲ; 14.5 ਕਰੋੜ ਰੁਪਏ ਦੀ ਲੋੜ
Advertisement
Article Detail0/zeephh/zeephh2287778

SMA Disease: 6 ਮਹੀਨਿਆਂ ਦੀ ਇਬਾਦਤ ਕੌਰ ਦੇ ਇਲਾਜ ਲਈ ਮਦਦ ਕਰਨ ਦੀ ਅਪੀਲ; 14.5 ਕਰੋੜ ਰੁਪਏ ਦੀ ਲੋੜ

ਮੋਗਾ ਦੇ ਵਸਨੀਕ ਦੀ ਧੀ ਇੱਕ ਜਮਾਂਦਰੂ ਭਿਆਨਕ ਬਿਮਾਰੀ ਦਾ ਸ਼ਿਕਾਰ ਹੈ। ਇਸ ਲਈ ਉਸ ਨੇ ਮਦਦ ਦੀ ਗੁਹਾਰ ਲਗਾਈ ਹੈ। ਮੋਗਾ ਦੇ ਸੁਖਪਾਲ ਸਿੰਘ ਦੀ ਛੋਟੀ ਬੇਟੀ ਇਬਾਦਤ ਕੌਰ ਸਪਾਈਨਲ ਮਸਕੂਲਰ ਐਟ੍ਰੋਫੀ (SMA) ਟਾਈਪ 1 ਤੋਂ ਪੀੜਤ ਹੈ। ਇਸ ਲਈ ਉਹ ਇੰਪੈਕਟ ਗੁਰੂ ਨਾਲ ਤੁਰੰਤ ਫੰਡ ਇਕੱਠਾ ਕਰ ਰਹੇ ਹਨ। ਇਹ ਇੱਕ ਗੰਭੀਰ ਜਮਾਂਦਰੂ ਬਿਮਾਰੀ ਹੈ ਜੋ ਬਚਪਨ ਵਿੱਚ ਦਿਸਣ

SMA Disease: 6 ਮਹੀਨਿਆਂ ਦੀ ਇਬਾਦਤ ਕੌਰ ਦੇ ਇਲਾਜ ਲਈ ਮਦਦ ਕਰਨ ਦੀ ਅਪੀਲ; 14.5 ਕਰੋੜ ਰੁਪਏ ਦੀ ਲੋੜ

SMA Disease: ਮੋਗਾ ਦੇ ਵਸਨੀਕ ਦੀ ਧੀ ਇੱਕ ਜਮਾਂਦਰੂ ਭਿਆਨਕ ਬਿਮਾਰੀ ਦਾ ਸ਼ਿਕਾਰ ਹੈ। ਇਸ ਲਈ ਉਸ ਨੇ ਮਦਦ ਦੀ ਗੁਹਾਰ ਲਗਾਈ ਹੈ। ਮੋਗਾ ਦੇ ਸੁਖਪਾਲ ਸਿੰਘ ਦੀ ਛੋਟੀ ਬੇਟੀ ਇਬਾਦਤ ਕੌਰ ਸਪਾਈਨਲ ਮਸਕੂਲਰ ਐਟ੍ਰੋਫੀ (SMA) ਟਾਈਪ 1 ਤੋਂ ਪੀੜਤ ਹੈ। ਇਸ ਲਈ ਉਹ ਇੰਪੈਕਟ ਗੁਰੂ ਨਾਲ ਤੁਰੰਤ ਫੰਡ ਇਕੱਠਾ ਕਰ ਰਹੇ ਹਨ।

ਇਹ ਇੱਕ ਗੰਭੀਰ ਜਮਾਂਦਰੂ ਬਿਮਾਰੀ ਹੈ ਜੋ ਬਚਪਨ ਵਿੱਚ ਦਿਸਣ ਲੱਗ ਪੈਂਦੀ ਹੈ। ਐਸਐਮਏ ਟਾਈਪ-1 ਵਾਲੇ ਬੱਚਿਆਂ ਦੀ ਸੀਮਤ ਹਿਲਜੁਲ ਹੁੰਦੀ ਹੈ, ਉਹ ਬਿਨਾਂ ਸਹਾਰੇ ਨਹੀਂ ਬੈਠ ਸਕਦੇ ਤੇ ਸਾਹ ਲੈਣ, ਖਾਣ ਤੇ ਨਿਗਲਣ ਤੱਕ ਵਿੱਚ ਵੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਲੱਛਣ ਆਮ ਤੌਰ 'ਤੇ ਜਨਮ ਵੇਲੇ ਜਾਂ ਜੀਵਨ ਦੇ ਪਹਿਲੇ ਛੇ ਮਹੀਨਿਆਂ ਦੇ ਅੰਦਰ ਦਿਖਾਈ ਦੇਣ ਲੱਗ ਪੈਂਦੇ ਹਨ ਤੇ ਅਫ਼ਸੋਸ ਦੀ ਗੱਲ ਹੈ ਕਿ ਇਸ ਸਥਿਤੀ ਵਾਲੇ ਬਹੁਤ ਸਾਰੇ ਬੱਚੇ 2 ਸਾਲ ਦੀ ਉਮਰ ਤੋਂ ਵੱਧ ਨਹੀਂ ਰਹਿੰਦੇ।

ਇਬਾਦਤ ਇਸ ਸਮੇਂ ਪੰਜਾਬ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਇਲਾਜ ਅਧੀਨ ਹੈ। ਉਸ ਦੇ ਇਲਾਜ ਦਾ ਖਰਚਾ 14.5 ਕਰੋੜ ਰੁਪਏ ਹੈ, ਜੋ ਕਿ ਉਸ ਦੇ ਪਰਿਵਾਰ ਦੀ ਸਮਰੱਥਾ ਤੋਂ ਕਈ ਗੁਣਾ ਵੱਧ ਹੈ। ਇਬਾਦਤ ਦੇ ਪਰਿਵਾਰ ਨੇ ਆਪਣੀ ਮਾਸੂਮ ਧੀ ਦੇ ਇਲਾਜ ਲਈ ਆਪਣਾ ਸਾਰਾ ਕੁਝ ਲਗਾ ਦਿੱਤਾ ਹੈ ਅਤੇ ਹੁਣ ਆਪਣੀ ਧੀ ਨੂੰ ਬਚਾਉਣ ਲਈ ਹੋਰਾਂ ਤੋਂ ਵੀ ਰਹਿਮ ਅਤੇ ਸਹਿਯੋਗ ਦੀ ਅਪੀਲ ਕਰ ਰਹੇ ਹਨ। 

ਇਹ ਵੀ ਪੜ੍ਹੋ : Ferozepur TB disease: ਫਿਰੋਜ਼ਪੁਰ 'ਚ ਪੂਰਾ ਪਰਿਵਾਰ ਹੋਇਆ ਟੀਬੀ ਦੀ ਬਿਮਾਰੀ ਦਾ ਸ਼ਿਕਾਰ, ਮਦਦ ਦੀ ਲਗਾਈ ਗੁਹਾਰ

ਸੁਖਪਾਲ ਸਿੰਘ ਨੇ ਕਿਹਾ, “ਕੋਈ ਵੀ ਯੋਗਦਾਨ ਛੋਟਾ ਨਹੀਂ ਹੈ ਅਤੇ ਹਰ ਦਾਨ ਇਸ ਵਿਨਾਸ਼ਕਾਰੀ ਬਿਮਾਰੀ ਨਾਲ ਲੜਨ ਵਿੱਚ ਇਬਾਦਤ ਦੀ ਮਦਦ ਕਰਨ ਵਿੱਚ ਮਹੱਤਵਪੂਰਨ ਪ੍ਰਭਾਵ ਪਾਏਗਾ। ਭਾਈਚਾਰੇ ਦਾ ਸਹਿਯੋਗ ਉਸ ਨੂੰ ਸਿਹਤਮੰਦ ਤੇ ਲੰਬੀ ਜ਼ਿੰਦਗੀ ਜਿਉਣ ਦਾ ਮੌਕਾ ਦੇ ਸਕਦਾ ਹੈ, ਜੋ ਕਿ ਹਰ ਬੱਚੇ ਦਾ ਅਧਿਕਾਰ ਹੈ”। "ਇਸ ਨਾਜ਼ੁਕ ਸਮੇਂ ਦੌਰਾਨ ਜੋ ਵੀ ਮਦਦ ਉਨ੍ਹਾਂ ਨੂੰ ਮਿਲੇਗੀ ਉਸ ਲਈ ਉਹ ਸ਼ੁਕਰਗੁਜ਼ਾਰ ਹੋਣਗੇ।

ਇਹ ਵੀ ਪੜ੍ਹੋ : Chandigarh News: ਦੇਸ਼ 'ਚ ਪਹਿਲੀ ਵਾਰ ਡਾ. ਸੰਜੇ ਕੁਮਾਰ ਬਢਾਡਾ ਨੂੰ ਮਿਲਿਆ ਵੱਕਾਰੀ ਐਵਾਰਡ

Trending news