ਕੁਦਰਤੀ ਪ੍ਰਕਿਰਿਆ ਹੈ ਗੁੱਸਾ, ਪਰ ਕੰਟਰੋਲ ਕਰਨਾ ਹੈ ਤੁਹਾਡੇ ਵੱਸ 'ਚ ਜਾਣੋ ਕਿਵੇਂ
Advertisement
Article Detail0/zeephh/zeephh1391824

ਕੁਦਰਤੀ ਪ੍ਰਕਿਰਿਆ ਹੈ ਗੁੱਸਾ, ਪਰ ਕੰਟਰੋਲ ਕਰਨਾ ਹੈ ਤੁਹਾਡੇ ਵੱਸ 'ਚ ਜਾਣੋ ਕਿਵੇਂ

ਇਨਸਾਨ ਨੂੰ ਗੁੱਸਾ ਆਉਣਾ ਇੱਕ ਕੁਦਰਤੀ ਪ੍ਰਕਿਰਿਆ ਹੈ। ਗੁੱਸਾ ਹਰ ਇੱਕ ਇਨਸਾਨ ਨੂੰ ਆਉਂਦਾ ਹੈ ਪਰ ਇਸ 'ਤੇ ਕੰਟਰੋਲ ਹਰ ਕੋਈ ਨਹੀਂ ਕਰ ਸਕਦਾ। ਕਹਿਣਾ ਗਲਤ ਨਹੀਂ ਹੋਵੇਗਾ ਕਿ ਗੁੱਸੇ ਵਿੱਚ ਇਨਸਾਨ ਹਮੇਸ਼ਾ ਆਪਣਾ ਨੁਕਸਾਨ ਹੀ ਕਰਦਾ ਹੈ। ਗੁੱਸਾ ਤਬਾਹੀ ਅਤੇ ਬਰਬਾਦੀ ਦਾ ਦੂਸਰਾ ਨਾਂਅ ਹੈ। ਗੁੱਸੇ 'ਤੇ ਕੰਟਰੋਲ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। 

ਕੁਦਰਤੀ ਪ੍ਰਕਿਰਿਆ ਹੈ ਗੁੱਸਾ, ਪਰ ਕੰਟਰੋਲ ਕਰਨਾ ਹੈ ਤੁਹਾਡੇ ਵੱਸ 'ਚ ਜਾਣੋ ਕਿਵੇਂ

ਚੰਡੀਗੜ੍ਹ- ਇਨਸਾਨ ਨੂੰ ਗੁੱਸਾ ਆਉਣਾ ਇੱਕ ਕੁਦਰਤੀ ਪ੍ਰਕਿਰਿਆ ਹੈ। ਗੁੱਸਾ ਹਰ ਇੱਕ ਇਨਸਾਨ ਨੂੰ ਆਉਂਦਾ ਹੈ ਪਰ ਇਸ 'ਤੇ ਕੰਟਰੋਲ ਹਰ ਕੋਈ ਨਹੀਂ ਕਰ ਸਕਦਾ। ਕਹਿਣਾ ਗਲਤ ਨਹੀਂ ਹੋਵੇਗਾ ਕਿ ਗੁੱਸੇ ਵਿੱਚ ਇਨਸਾਨ ਹਮੇਸ਼ਾ ਆਪਣਾ ਨੁਕਸਾਨ ਹੀ ਕਰਦਾ ਹੈ। ਗੁੱਸਾ ਤਬਾਹੀ ਅਤੇ ਬਰਬਾਦੀ ਦਾ ਦੂਸਰਾ ਨਾਂਅ ਹੈ। ਗੁੱਸੇ 'ਤੇ ਕੰਟਰੋਲ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। 

ਜੇਕਰ ਤੁਸੀ ਗੁੱਸੇ 'ਤੇ ਕੰਟਰੋਲ ਕਰਦੇ ਹੋ ਤਾਂ ਥੋੜੇ ਸਮੇਂ ਬਾਅਦ ਤੁਹਾਨੂੰ ਖੁਦ ਨੂੰ ਮਹਿਸੂਸ ਹੋਵੇਗਾ ਕਿ ਜੇਕਰ ਤੁਸੀ ਗੁੱਸੇ ਵਿੱਚ ਇਹ ਕਦਮ ਚੁੱਕਦੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਸੀ। ਗੁੱਸੇ ਵਿੱਚ ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਬੋਲ ਕੀ ਰਹੇ ਹਾਂ ਅਤੇ ਸਾਡੇ ਵੱਲੋਂ ਵਰਤੀ ਗਈ ਭਾਸ਼ਾ ਕਿਸ ਪੱਧਰ ਦੀ ਹੈ। ਗੁੱਸੇ ਦੀ ਸਥਿੱਤੀ ਵਿੱਚ ਆਦਮੀ ਦੀ ਜੀਭ ਉਸਦੇ ਦਿਮਾਗ ਨਾਲੋਂ ਬਹੁਤ ਜਿਆਦਾ ਚੱਲਦੀ ਹੈ। ਗੁੱਸਾ ਏਕਤਾ, ਸ਼ਾਂਤੀ, ਸੁਮੇਲ ਅਤੇ ਅਪਣੇਪਨ ਨੂੰ ਤਬਾਹ ਕਰ ਦੇਂਦਾ ਹੈ। ਬਹੁਤ ਵਾਰ ਲੋਕ ਚੁੱਪ ਤਾਂ ਰਹਿ ਜਾਂਦੇ ਹਨ ਪਰ ਅਸਲ ਵਿੱਚ ਉਹ ਦੂਰੀ ਬਣਾਈ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਨ।

ਗੁੱਸੇ ਤੇ ਕਾਬੂ

ਹਮੇਸ਼ਾ ਇੱਕ ਗੱਲ ਯਾਦ ਰੱਖੋ ਜੀਵਨ ਵਿੱਚ ਬਹੁਤ ਸਾਰੇ ਬੰਦਿਆਂ ਨਾਲ ਸਾਡੀ ਵਿਚਾਰਾਂ ਦੀ ਸਹਿਮਤੀ ਨਹੀਂ ਹੋ ਸਕਦੀ। ਸਗੋਂ ਇਹ ਗੱਲ ਇਥੇ ਵੀ ਢੁੱਕਦੀ ਹੈ ਕਿ ਇੱਕ ਤੋਂ ਦੂਸਰੇ ਬੰਦੇ ਦੇ ਆਪਸ ਵਿੱਚ ਨਾ ਵਿਚਾਰ ਮਿਲਦੇ ਹਨ ਤੇ ਨਾ ਹੀ ਮੱਤ ਮਿਲਦੀ ਹੈ। ਇਸ ਲਈ ਦੂਸਰਿਆਂ ਤੋਂ ਉਮੀਦਾਂ ਲਗਾ ਕੇ ਨਹੀਂ ਰੱਖਣੀਆਂ ਚਾਹੀਦੀਆਂ।

ਗੁੱਸਾ ਬਾਹਰ ਨਿਕਲਣਾ ਵੀ ਜ਼ਰੂਰੀ ਹੈ ਇਸ ਨੂੰ ਅੰਦਰ ਦਬਾ ਕੇ ਰੱਖਣ ਨਾਲ ਵੀ ਨੁਕਸਾਨ ਹੁੰਦਾ ਹੈ। ਜਿੰਨੀ ਜਲਦੀ ਹੋ ਸਕੇ ਗੁੱਸੇ ਵਿੱਚ ਕਿਸੇ ਹੋਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਇਸ ਨਾਲ ਤੁਹਾਡਾ ਮਨ ਹੋਲਾ ਹੋ ਜਾਵੇਗਾ। ਜਿਸ ਵਿਅਕਤੀ ਤੇ ਤੁਹਾਨੂੰ ਗੁੱਸਾ ਆਵੇ ਉਸ ਦੀਆਂ ਚੰਗੀਆਂ ਗੱਲਾਂ ਯਾਦ ਕਰੋ।

ਗੁੱਸੇ ਵਿੱਚ ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾਂ ਸੋਚੋ। ਗੁੱਸੇ ਆਉਣ ਤੇ ਇੱਕ ਦਮ ਰਿਐਕਸ਼ਨ ਨਾ ਕਰੋ ਲੰਮੇ ਲੰਮੇ ਸਾਹ ਲਵੋਂ, ਕੁਝ ਸਮਾਂ ਪਾ ਕੇ ਫਿਰ ਬੋਲੋ।

ਜੇਕਰ ਤੁਹਾਨੂੰ ਗੁੱਸਾ ਆਇਆ ਤਾਂ ਕੋਸ਼ਿਸ਼ ਕਰੋ ਉਸ ਜਗ੍ਹਾ ਤੋਂ ਕੁਝ ਸਮੇਂ ਲਈ ਚੱਲੇ ਜਾਓ।

ਗੁੱਸਾ ਆਵੇ ਤਾਂ ਤੁਸੀ ਪਾਠ ਜਾਂ ਫਿਰ ਕੁਝ ਗਾਉਣਾ ਜਾਂ ਗਿਣਤੀ ਸ਼ੁਰੂ ਕਰ ਦਿਓ। ਇਸ ਨਾਲ ਮਨ ਸ਼ਾਤ ਹੋ ਜਾਵੇਗਾ। 

ਗੁੱਸੇ ਵਿੱਚ ਤੁਹਾਡੀ ਸ਼ਕਲ ਸੜੀ ਜਿਹੀ ਨਜ਼ਰ ਆਉਂਦੀ ਹੈ। ਬਹੁਤ ਵਾਰ ਲੋਕ ਗੁੱਸੇ ਵਿੱਚ ਰਹਿਣ ਨੂੰ ਆਪਣੀ ਸ਼ਾਨ ਸਮਝਦੇ ਹਨ। ਸੋ ਹਮੇਸ਼ਾਂ ਸਕਲ਼ ਤੇ ਸਮਾਈਲ ਰੱਖੋ ਇਸ ਨਾਲ ਤੁਹਾਨੂੰ ਤੇ ਤੁਹਾਡੇ ਨਾਲ ਦੇ ਮਨ ਨੂੰ ਸ਼ਾਤੀ ਮਿਲੇਗੀ।

ਗੁੱਸਾ ਸਿਉਂਕ ਵਾਂਗ ਅੰਦਰੋਂ ਖੋਖਲਾ ਕਰ ਦਿੰਦਾ ਹੈ। ਗੁੱਸਾ ਤੁਹਾਨੂੰ ਇਕੱਲਾ ਕਰ ਦਿੰਦਾ ਹੈ। ਇਸ ਨਾਲ ਤੁਹਾਡੇ ਕੰਮ ਕਰਨ ਦੀ ਸ਼ਕਤੀ ਘੱਟਦੀ ਹੈ। ਗੁੱਸੇ ਵਿੱਚ ਹਮੇਸ਼ਾ ਨੁਕਸਾਨ ਹੁੰਦਾ ਹੈ ਪ੍ਰਾਪਤ ਕੁੱਝ ਨਹੀਂ ਹੁੰਦਾ।

WATCH LIVE TV

 

Trending news