Anandpur Sahib News: ਸਿੰਗਲ ਯੂਜ ਪਲਾਸਟਿਕ ਮੁਕਤ ਵਾਤਾਵਰਣ ਪੱਖੀ ਪਾਣੀ ਬਚਾਓ ਦਾ ਸੁਨੇਹਾ ਦੇ ਰਹੀਆਂ ਚੋਣਾ 2024- ਡਾ.ਹੀਰਾ ਲਾਲ
Advertisement
Article Detail0/zeephh/zeephh2257648

Anandpur Sahib News: ਸਿੰਗਲ ਯੂਜ ਪਲਾਸਟਿਕ ਮੁਕਤ ਵਾਤਾਵਰਣ ਪੱਖੀ ਪਾਣੀ ਬਚਾਓ ਦਾ ਸੁਨੇਹਾ ਦੇ ਰਹੀਆਂ ਚੋਣਾ 2024- ਡਾ.ਹੀਰਾ ਲਾਲ

ਡਾ. ਲਾਲ ਨੇ ਕਿਹਾ  ਕਿਹਾ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਬੈਂਕਾਂ ਨੂੰ ਗ੍ਰੀਨ ਬੈਂਕਾਂ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਪੁਲਿਸ ਥਾਣਿਆਂ ਨੂੰ ਗਰੀਨ ਕੀਤਾ ਜਾਵੇ ਅਤੇ ਹਰ ਵਿਧਾਨ ਸਭਾ ਹਲਕੇ ਵਿਚ ਘੱਟੋ ਘੱਟ ਇੱਕ ਗਰੀਨ ਪੋਲਿੰਗ ਬੂਥ ਬਣਾਇਆ ਜਾਵੇਗਾ।

Anandpur Sahib News: ਸਿੰਗਲ ਯੂਜ ਪਲਾਸਟਿਕ ਮੁਕਤ ਵਾਤਾਵਰਣ ਪੱਖੀ ਪਾਣੀ ਬਚਾਓ ਦਾ ਸੁਨੇਹਾ ਦੇ ਰਹੀਆਂ ਚੋਣਾ 2024- ਡਾ.ਹੀਰਾ ਲਾਲ

Anandpur Sahib News: ਚੋਣ ਕਮਿਸ਼ਨ ਵੱਲੋਂ ਜਾਰੀ “ਗਰੀਨ ਇਲੈਕਸ਼ਨਜ਼” ਦੀਆਂ ਹਦਾਇਤਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਸੰਸਦੀ ਹਲਕੇ ਦੇ ਜਨਰਲ ਅਬਜ਼ਰਵਰ ਡਾ: ਹੀਰਾ ਲਾਲ ਨੇ ਅਨੰਦਪੁਰ ਸਾਹਿਬ ਨੂੰ ਦੇਸ਼ ਦੇ ਬਾਕੀ ਹਿੱਸਿਆਂ ਲਈ ਮਾਡਲ ਬਣਾਉਣ ਲਈ ਇਸ ਸਬੰਧੀ ਸ਼ੁਰੂ ਕੀਤੀ ਮੁਹਿੰਮ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਸ਼ਾਮਲ ਕਰਨ ਲਈ ਸਬ ਡਵੀਜ਼ਨ ਪੱਧਰ ’ਤੇ ਗਰੀਨ ਕਲੱਬਾਂ ਦੇ ਗਠਨ ’ਤੇ ਜ਼ੋਰ ਦਿੱਤਾ।

ਅੱਜ “ਗਰੀਨ ਇਲੈਕਸ਼ਨ” ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕਰਦੇ ਹੋਏ ਡਾ. ਲਾਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਾਨੂੰ ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਦੀ ਲੋੜ ਹੈ। ਵਾਤਾਵਰਣ ਦੀ ਸੁਰੱਖਿਆ ਲਈ ਸਰਗਰਮ ਸਮਾਜਿਕ ਅਤੇ ਗੈਰ-ਸਰਕਾਰੀ ਸੰਗਠਨਾਂ ਦੀ ਮਦਦ ਨਾਲ ਜ਼ਮੀਨੀ ਪੱਧਰ 'ਤੇ ਮੁਹਿੰਮ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ।

ਡਾ. ਲਾਲ ਨੇ ਕਿਹਾ  ਕਿਹਾ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਬੈਂਕਾਂ ਨੂੰ ਗ੍ਰੀਨ ਬੈਂਕਾਂ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਪੁਲਿਸ ਥਾਣਿਆਂ ਨੂੰ ਗਰੀਨ ਕੀਤਾ ਜਾਵੇ ਅਤੇ ਹਰ ਵਿਧਾਨ ਸਭਾ ਹਲਕੇ ਵਿਚ ਘੱਟੋ ਘੱਟ ਇੱਕ ਗਰੀਨ ਪੋਲਿੰਗ ਬੂਥ ਬਣਾਇਆ ਜਾਵੇਗਾ। ਵੋਟਰਾਂ ਨੂੰ ਮੁਹਿੰਮ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਨ ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਜਾਣ।

ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਸਟਾਫ ਨੂੰ ਸੰਵੇਦਨਸ਼ੀਲ ਬਣਾ ਕੇ ਸਾਡੀ ਸੋਚ ਹਰੀ ਭਰੀ ਵੋਟ ਨੂੰ ਉਤਸ਼ਾਹਤ ਕਰਨ ਦੀ ਅਪੀਲ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਇੱਕ ਪੱਤਰ ਦੇ ਰੂਪ ਵਿੱਚ ਇੱਕ ਸੰਦੇਸ਼ ਵੀ ਸਾਰੇ ਵੋਟਰਾਂ ਨੂੰ ਭੇਜਿਆ ਜਾਵੇ ਤਾਂ ਜੋ ਇਸ ਨੂੰ ਇੱਕ ਜਨ-ਮੁਹਿੰਮ ਬਣਾਉਣ ਅਤੇ ਸੰਪੂਰਨ ਮੁਹਿੰਮ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਨਗਰ ਕੋਸਲਾ ਨਾਲ ਸਬੰਧਤ ਪਾਰਕਾਂ ਨੂੰ ਵੀ ਸਾਫ਼ ਸੁਥਰਾ ਰੱਖਿਆ ਜਾਵੇ ਅਤੇ ਦਿਨੋਂ-ਦਿਨ ਘਟ ਰਹੀ ਹਰਿਆਵਲ ਦੀ ਭਰਪਾਈ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦੇ ਨਾਲ-ਨਾਲ ਹਰਿਆਵਲ ਚੋਣ ਦਾ ਸੁਨੇਹਾ ਦੇਣ ਵਾਲੀਆਂ ਕੈਪਾਂ ਅਤੇ ਹੋਰ ਸਮੱਗਰੀ ਵੀ ਵੋਟਰਾਂ ਨੂੰ ਵੰਡੀ ਜਾਵੇ ਤਾਂ ਜੋ ਵੋਟਰਾਂ ਨੂੰ ਇਸ ਮੁਹਿੰਮ ਵਿੱਚ ਭਾਗੀਦਾਰ ਬਣਾਇਆ ਜਾ ਸਕੇ।

ਜਨਰਲ ਅਬਜ਼ਰਵਰ ਨੇ ਤਹਿਸੀਲ ਕੰਪਲੈਕਸ, ਪੰਜ ਪਿਆਰਾ ਪਾਰਕ, ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ, ਕਿਸਾਨ ਹਵੇਲੀ ਦਾ ਦੌਰਾ ਕੀਤਾ। ਉਨ੍ਹਾਂ ਨੇ ਪੰਜ ਪਿਆਰਾ ਪਾਰਕ ਵਿੱਚ ਪੌਦਾ ਵੀ ਲਗਾਇਆ ।

Trending news