Anandpur Sahib: ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਜਮੀਨੀ ਪਾਣੀ ਦਾ ਪੱਧਰ ਲਗਾਤਾਰ ਰਿਹੈ ਡਿੱਗ
Advertisement
Article Detail0/zeephh/zeephh2293451

Anandpur Sahib: ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਜਮੀਨੀ ਪਾਣੀ ਦਾ ਪੱਧਰ ਲਗਾਤਾਰ ਰਿਹੈ ਡਿੱਗ

Anandpur Sahib: ਪੰਜਾਬ ਵਿੱਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ 23 ਵਿੱਚੋਂ 20 ਜ਼ਿਲ੍ਹਿਆਂ ਵਿੱਚ ਜ਼ਮੀਨਦੋਜ਼ ਪਾਣੀ ਦਾ ਪੱਧਰ ਕਾਫੀ ਹੇਠਾਂ ਚਲਾ ਗਿਆ ਹੈ। ਆਉਣ ਵਾਲੇ ਸਮੇਂ 'ਚ ਹੋਰ ਵੀ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ।

Anandpur Sahib: ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਜਮੀਨੀ ਪਾਣੀ ਦਾ ਪੱਧਰ ਲਗਾਤਾਰ ਰਿਹੈ ਡਿੱਗ

Anandpur Sahib(ਬਿਮਲ ਸ਼ਰਮਾ): ਪੰਜਾਬ ਜਿਸ ਨੂੰ ਪਾਣੀਆਂ ਕਰਕੇ ਵੀ ਜਾਣਿਆ ਜਾਂਦਾ ਸੀ। ਅੱਜ ਪੰਜਾਬ ਦੇ ਕਈ ਜ਼ਿਲ੍ਹੇ ਡਾਰਕ ਜੋਨ ਵਿੱਚ ਹਨ ਖਾਸ ਤੌਰ 'ਤੇ ਜੇਕਰ ਗੱਲ ਕੀਤੀ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਇਲਾਕੇ ਦੀ ਤਾਂ ਇਸ ਇਲਾਕੇ ਵਿੱਚ ਵੀ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ ।

ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਸਤਲੁਜ ਕਿਨਾਰੇ ਵਸੇ ਪਿੰਡਾਂ ਨੂੰ ਬੇਲਿਆਂ ਦੇ ਪਿੰਡਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨਾਂ ਬੇਲਿਆਂ ਦੇ ਪਿੰਡਾਂ ਵਿੱਚ 20 ਜਮੀਨੀ ਪਾਣੀ ਦਾ ਪੱਧਰ ਲਗਾਤਾਰ ਗਿਰਦਾ ਜਾ ਰਿਹਾ ਹੈ । ਸਥਾਨਕ ਵਾਸੀ ਇਸ ਜਮੀਨੀ ਪਾਣੀ ਦੇ ਗਿਰਦੇ ਪੱਧਰ ਦਾ ਕਾਰਨ ਸਤਲੁਜ ਦਰਿਆ ਵਿੱਚ ਪਿਛਲੇ ਸਮੇਂ ਦੌਰਾਨ ਤੋਂ ਹੋ ਰਹੀ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਨੂੰ ਮੰਨ ਰਹੇ ਹਨ । ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਦੋ ਤੋਂ ਤਿੰਨ ਫੁੱਟ ਤੇ ਹੀ ਜਮਨ ਪੱਟਣ ਤੇ ਪਾਣੀ ਨਿਕਲ ਆਉਂਦਾ ਸੀ ਜਿਹੜਾ ਕਿ ਹੁਣ 50 ਤੋਂ 55 ਫੁੱਟ ਤੇ ਪਹੁੰਚ ਕੇ ਵੀ ਸੌਖਾ ਨਹੀਂ ਨਿਕਲਦਾ ।

ਇਸ ਬਾਰੇ ਅਸੀਂ ਸਤਲੁਜ ਕਿਨਾਰੇ ਵਸੇ ਹਰਸਾ ਬੇਲਾ ਦੇ ਵਸਨੀਕਾਂ ਨਾਲ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਹਨਾਂ ਦੇ ਜਮੀਨੀ ਪਾਣੀ ਦਾ ਪੱਧਰ ਠੀਕ ਸੀ ਅਗਰ ਉਹ ਆਪਣੇ ਖੇਤਾਂ ਵਿੱਚ ਕਹੀ ਨਾਲ ਵੀ ਜਮੀਨ ਪੁੱਟਦੇ ਸਨ ਤਾਂ ਥੱਲੋਂ ਪਾਣੀ ਨਿਕਲ ਆਉਂਦਾ ਸੀ। ਹੁਣ ਹਾਲਾਤ ਬਦਲ ਚੁੱਕੇ ਹਨ ਹੁਣ ਜਮੀਨੀ ਪਾਣੀ ਦਾ ਪੱਧਰ ਬਹੁਤ ਡਿੱਗ ਚੁੱਕਾ ਹੈ। ਜਿਨ੍ਹਾਂ ਨੇ ਆਪਣੇ ਖੇਤਾਂ ਵਿੱਚ ਛੋਟੇ ਬੋਰ ਕਰਵਾਏ ਹਨ। ਉਹ ਸੁੱਕ ਚੁੱਕੇ ਹਨ ਪਿੰਡ ਵਿੱਚ ਸਿਰਫ ਤਿੰਨ ਚਾਰ ਹੀ ਵੱਡੇ ਬੋਰ ਹਨ। ਜਿਹੜੇ ਕਿ 300 ਤੋਂ 400 ਫੁੱਟ ਦੀ ਗਹਿਰਾਈ 'ਤੇ ਹਨ ਉਹਨਾਂ ਵਿੱਚੋਂ ਹੀ ਪਾਣੀ ਨਿਕਲ ਰਿਹਾ ਹੈ। 

ਪਿੰਡ ਵਾਸੀ ਇਸ ਦਾ ਕਾਰਨ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਮੰਨ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਜਮੀਨੀ ਪਾਣੀ ਦਾ ਪੱਧਰ ਅੱਜ ਨਹੀਂ ਡਿੱਗਿਆ ਬਲਕਿ ਪਿਛਲਿਆਂ ਸਰਕਾਰਾਂ ਦੌਰਾਨ ਵੀ ਇੱਥੇ ਧੜੱਲੇ ਨਾਲ ਮਾਈਨਿੰਗ ਹੁੰਦੀ ਰਹੀ ਅਤੇ ਜੋ ਹੁਣ ਵੀ ਬਾਅਦ ਦਸਤੂਰ ਜਾਰੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਮਾਈਨਿੰਗ ਬੰਦ ਕੀਤੀ ਜਾਵੇ ਤਾਂ ਜੋ ਜਮੀਨੀ ਪਾਣੀ ਦਾ ਪੱਧਰ ਹੋਰ ਥੱਲੇ ਨਾ ਜਾ ਸਕੇ । ਉਹਨਾਂ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਦਰਿਆ ਵਿੱਚ ਟਿੱਪਰਾਂ ਅਤੇ ਮਸ਼ੀਨਾਂ ਮਾਈਨਿੰਗ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ ।

Trending news