Amirtsar News: ਪੁਲਿਸ ਨੇ 7 ਨੌਜਵਾਨ 10 ਪਿਸਤੋਲ ਅਤੇ ਇੱਕ ਰਾਈਫਲ ਸਮੇਤ ਕਾਬੂ ਕੀਤੇ
Advertisement
Article Detail0/zeephh/zeephh2102454

Amirtsar News: ਪੁਲਿਸ ਨੇ 7 ਨੌਜਵਾਨ 10 ਪਿਸਤੋਲ ਅਤੇ ਇੱਕ ਰਾਈਫਲ ਸਮੇਤ ਕਾਬੂ ਕੀਤੇ

Amirtsar News: ਇਹ ਨੌਜਵਾਨ ਅਮਰਿਕਾ ਅਤੇ ਆਸਟਰੇਲੀਆ ਵਿੱਚ ਬੈਠੇ ਦੋ ਗੈਗਸਟਰਾਂ ਦੇ ਕਹਿਣ 'ਤੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਹਥਿਆਰ ਸਪਲਾਈ ਕਰਦੇ ਸਨ

Amirtsar News: ਪੁਲਿਸ ਨੇ 7 ਨੌਜਵਾਨ 10 ਪਿਸਤੋਲ ਅਤੇ ਇੱਕ ਰਾਈਫਲ ਸਮੇਤ ਕਾਬੂ ਕੀਤੇ

Amritsar News(Bharat Sharma): ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਟੀਮ ਨੇ 7 ਨੌਜਵਾਨਾਂ ਨੂੰ 10 ਪਿਸਤੋਲ ਅਤੇ ਇੱਕ ਰਾਈਫਲ ਸਮੇਤ ਕਾਬੂ ਕਰ ਲਿਆ। ਜਾਣਕਾਰੀ ਮੁਤਾਬਿਕ ਆਰੋਪੀਆਂ 'ਤੇ ਪਹਿਲੇ ਵੀ ਨੇ ਕਈ ਮਾਮਲੇ ਦਰਜ ਹਨ। ਇਹ ਬਦਮਾਸ਼ ਆਸਟਰੇਲੀਆ ਅਤੇ ਅਮਰੀਕਾ ਵਿੱਚ ਬੈਠੇ ਦੋ ਗੈਂਗਸਟਰਾਂ ਨਾਲ ਜੁੜੇ ਹੋਏ ਸਨ। ਜਿਨ੍ਹਾਂ ਦੇ ਕਹਿਣ 'ਤੇ ਇਹ ਪੰਜਾਬ ਵਿੱਚ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਾਤਾਰ ਸ਼ਰਾਰਤਰੀ ਅੰਸਰਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅੰਮ੍ਰਿਤਸਰ ਪੁਲਿਸ ਲਗਾਤਾਰ ਚੌਕਸ ਨਾਲ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ 7 ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜੋ ਅਮਰਿਕਾ ਅਤੇ ਆਸਟਰੇਲੀਆ ਵਿੱਚ ਬੈਠੇ ਦੋ ਗੈਗਸਟਰਾਂ ਦੇ ਕਹਿਣ 'ਤੇ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਹਥਿਆਰ ਸਪਲਾਈ ਕਰਦੇ ਸਨ। ਇਹ ਸਾਰਾ ਨੈਟਵਰਕ ਜੇਲ ਤੋਂ ਵੀ ਚੱਲਦਾ ਸੀ, ਸਿਗਨਲ ਐਪ ਰਾਹੀ ਮੈਸੇਜ ਭੇਜਦੇ ਸਨ।

ਇਹ ਵੀ ਪੜ੍ਹੋ: Gurdwara Act Protest : ਗੁਰਦੁਆਰਾ ਐਕਟ 'ਚ ਸੋਧ ਦੇ ਫੈਸਲੇ ਵਿਰੁੱਧ ਸੰਗਤ ਨੇ ਰੋਸ ਮਾਰਚ ਕੱਢਿਆ ਗਿਆ

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 7 ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲ 11 ਹਥਿਆਰ ਬਰਾਮਦ ਕੀਤੇ ਗਏ ਨੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਆਰੋਪੀਆਂ ਤੇ ਪਹਿਲੇ ਵੀ ਅਪਰਾਧਿਕ ਮਾਮਲੇ ਦਰਜ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਆਰੋਪੀਆ ਦਾ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ ਅਤੇ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

ਇਹ ਵੀ ਪੜ੍ਹੋ: Bharat Ratna News: ਚੌਧਰੀ ਚਰਨ ਸਿੰਘ, ਨਰਸਿਮ੍ਹਾ ਰਾਓ ਤੇ ਸਵਾਮੀਨਾਥਨ ਨੂੰ ਭਾਰਤ ਰਤਨ; ਪੀਐੱਮ ਮੋਦੀ ਨੇ ਦਿੱਤੀ ਜਾਣਕਾਰੀ

 

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ਰਾਰਤੀ ਅੰਸਰਾਂ ਨੂੰ ਚਿਤਾਵਦੀ ਦਿੰਦੇ ਹੋਏ ਕਿਹਾ ਕਿ ਜਿਹੜਾ ਵੀ ਸ਼ਰਾਰਤੀ ਅਨਸਰ ਅੰਮ੍ਰਿਤਸਰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

Trending news