Amritsar News: BKU ਏਕਤਾ ਸਿੱਧੂਪੁਰ ਨੇ ਭੰਡਾਰੀ ਪੁਲ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ
Advertisement
Article Detail0/zeephh/zeephh2438897

Amritsar News: BKU ਏਕਤਾ ਸਿੱਧੂਪੁਰ ਨੇ ਭੰਡਾਰੀ ਪੁਲ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ

Amritsar News: ਕਿਸਾਨ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕੱਲ ਤਹਿਸੀਲਦਾਰ ਮੈਡਮ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਸੀ।

Amritsar News: BKU ਏਕਤਾ ਸਿੱਧੂਪੁਰ ਨੇ ਭੰਡਾਰੀ ਪੁਲ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ

Amritsar News (ਭਰਤ ਸ਼ਰਮਾ): ਅੰਮ੍ਰਿਤਸਰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਭੰਡਾਰੀ ਪੁੱਲ ਜਾਮ ਕਰਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵੀ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਅੱਜ ਭੰਡਾਰੀ ਪੁੱਲ 'ਤੇ ਪੁੱਜੇ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੱਲ੍ਹ ਇੱਕ ਕੋਠੀ ਦੀ ਕੁਰਕੀ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਜੇਲ੍ਹਾਂ ਵਿੱਚ ਸੁੱਟਣਾ ਦੀ ਧਮਕੀ ਦਿੱਤੀ ਗਈ। ਉਹਨਾਂ ਕਿਹਾ ਕਿ ਕੋਈ ਕਿਸਾਨਾਂ ਨੂੰ ਅੱਤਵਾਦੀ ਕਹਿੰਦਾ ਹੈ ਅਤੇ ਕੋਈ ਕਿਸਾਨਾਂ ਨੂੰ ਡਾਕੂ ਕਹਿੰਦਾ ਹੈ। ਜਿਸਦੇ ਚਲਦੇ ਅੱਜ ਕਿਸਾਨ ਭੰਡਾਰੀ ਪੁੱਲ 'ਤੇ ਇਕੱਠੇ ਹੋਏ ਹਨ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਲਲਕਾਰਦੇ ਹੋਏ ਕਿਹਾ ਕਿ ਆਓ ਸਾਰੇ ਕਿਸਾਨ ਇਕੱਠੇ ਹਾਂ ਸੁੱਟੋ ਸਾਨੂੰ ਜਿਹੜਾ ਜੇਲਾਂ ਚ ਸੁੱਟਣਾ।

ਕਿਸਾਨ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕੱਲ ਤਹਿਸੀਲਦਾਰ ਮੈਡਮ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਕਰੋਨਾ ਕਾਲ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ ਅਤੇ ਆਪਣੇ ਘਰਾਂ ਵਿੱਚ ਬੈਠ ਗਏ। ਜਿਸ ਦੇ ਚਲਦੇ ਲੋਕਾਂ ਵੱਲੋਂ ਜਿਹੜਾ ਬੈਂਕਾਂ ਕੋਲੋਂ ਕਰਜ਼ਾ ਲਿਆ ਗਿਆ ਸੀ। ਉਹ ਦੀਆਂ ਕਿਸ਼ਤਾਂ ਵੀ ਟੁੱਟ ਗਈਆਂ। ਇਸਦੇ ਚਲਦੇ ਬੈਂਕ ਵੱਲੋਂ ਇੱਕ ਕੋਠੀ ਅਤੇ ਦੁਕਾਨਾਂ ਦੇ ਕੁਰਕੀ ਦੇ ਆਦੇਸ਼ ਜਾਰੀ ਕੀਤੇ ਗਏ।

ਪੁਲਿਸ ਪ੍ਰਸ਼ਾਸਨ ਅਤੇ ਤਹਿਸੀਲਦਾਰ ਸਾਹਿਬ ਦਾ ਕਹਿਣਾ ਸੀ ਕਿ ਇਹ ਹਾਈਕੋਰਟ ਦੇ ਆਦੇਸ਼ ਹਨ। ਉਹਨਾਂ ਕਿਹਾ ਕਿ ਜਿਸ ਦੀ ਕੋਠੀ ਤੇ ਦੁਕਾਨਾਂ ਦੀ ਕੁਰਕੀ ਦੇ ਅਦੇਸ਼ ਜਾਰੀ ਕੀਤੇ ਸਨ, ਉਸ ਨੂੰ ਕੋਈ ਵੀ ਕਾਪੀ ਤਮੀਲ ਨਹੀਂ ਕੀਤੀ ਗਈ। ਜਦੋਂ ਕਿ ਉਸ ਨੂੰ ਵੀ ਇਹ ਕਾਪੀ ਦੇਣੀ ਚਾਹੀਦੀ ਸੀ। ਉਸ ਨੂੰ ਪਤਾ ਵੀ ਨਹੀਂ ਕਿ ਉਸਦੀ ਕੋਠੀ ਦੀ ਕੁਰਕੀ ਕੀਤੀ ਜਾ ਰਹੀ ਹੈ। ਜ਼ਬਰਦਸਤੀ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੁਰਕੀ ਦੇ ਆਦੇਸ਼ ਜਾਰੀ ਕੀਤੇ ਗਏ ਸਨ ਅਤੇ ਜਦੋਂ ਕਿਸਾਨ ਉਹਨਾਂ ਦੇ ਹੱਕ ਵਿੱਚ ਪੁੱਜੇ ਅਤੇ ਕਿਸਾਨਾਂ ਦੇ ਨਾਲ ਵੀ ਕਾਫੀ ਬਦਸਲੁਕੀ ਕੀਤੀ ਗਈ ਤੇ ਉਹਨਾਂ ਨੂੰ ਬਾਹੋਂ ਫੜ ਕੇ ਗੱਡੀਆਂ ਵੀ ਸੁੱਟਿਆ ਗਿਆ।

ਕਿਸਾਨਾਂ ਨੇ ਜਿਸ ਦੇ ਵਿਰੋਧੀ ਵਿੱਚ ਅੱਜ ਭੰਡਾਰੀ ਪੁੱਲ 'ਤੇ ਇਕੱਠੇ ਹੋਏ ਹਾਂ। ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅੱਜ ਦਾ ਧਰਨਾ ਸਾਡਾ 3 ਵਜੇ ਤੱਕ ਚੱਲੇਗਾ ਅਤੇ ਜੇਕਰ ਪ੍ਰਸ਼ਾਸਨ ਦੇ ਨਾਲ ਸਾਡਾ ਕੋਈ ਹੱਲ ਨਹੀਂ ਨਿਕਲਦਾ ਤਾਂ ਅਸੀਂ ਅਨਮਿੱਥੇ ਸਮੇਂ ਦੇ ਲਈ ਵੀ ਧਰਨਾ ਲਗਾਉਣ ਨੂੰ ਤਿਆਰ ਹਾਂ।

Trending news