Amritsar news: ਝੂਠੀ ਪੁਲਿਸ ਸ਼ਿਕਾਇਤ ਕਰਕੇ ਨੌਜਵਾਨ ਦੀ ਕੀਤੀ ਬੁਰੀ ਤਰ੍ਹਾਂ ਨਾਲ ਕੀਤੀ ਕੁੱਟਮਾਰ
Advertisement

Amritsar news: ਝੂਠੀ ਪੁਲਿਸ ਸ਼ਿਕਾਇਤ ਕਰਕੇ ਨੌਜਵਾਨ ਦੀ ਕੀਤੀ ਬੁਰੀ ਤਰ੍ਹਾਂ ਨਾਲ ਕੀਤੀ ਕੁੱਟਮਾਰ

Amritsar news: ਪੀੜਤ ਨੇ ਦੱਸਿਆ ਕਿ ਪੁਲਸ ਨੇ ਮੇਰੇ ਫਿੰਗਰ ਪ੍ਰਿੰਟ ਅਤੇ ਪਿੰਡ ''ਚ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਪਰ ਕੁਝ ਨਜ਼ਰ ਨਹੀਂ ਆਇਆ। ਪੀੜਤ ਨੇ ਕਿਹਾ ਕਿ ਸਾਨੂੰ ਜ਼ਬਰਦਸਤੀ ਥਾਣੇ ਵਿਚ ਬਿਠਾਇਆ ਗਿਆ ਅਤੇ ਸਾਡੇ ਨਾਲ ਕੀਤਾ ਗਿਆ ਗਾਲੀ ਗਲੋਚ ਅਤੇ ਬੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ।

 

Amritsar news: ਝੂਠੀ ਪੁਲਿਸ ਸ਼ਿਕਾਇਤ ਕਰਕੇ ਨੌਜਵਾਨ ਦੀ ਕੀਤੀ ਬੁਰੀ ਤਰ੍ਹਾਂ ਨਾਲ ਕੀਤੀ ਕੁੱਟਮਾਰ

Amritsar news/ ਭਰਤ ਸ਼ਰਮਾ: ਅੰਮ੍ਰਿਤਸਰ ਪੁਲਿਸ ਵਾਲੇ ਖੁਦ ਖਾਕੀ ਵਰਦੀ ਨੂੰ ਖਰਾਬ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਚੰਦ ਪੈਸਿਆਂ ਦੀ ਖਾਤਰ ਇਹ ਲੋਕ ਖਾਕੀ ਵਰਦੀ ਨੂੰ ਦਾਗ਼ਦਾਰ ਕਰ ਦਿੰਦੇ ਹਨ, ਜਿਸ ਕਾਰਨ ਲੋਕਾਂ ਦਾ ਪੁਲਿਸ 'ਤੇ ਭਰੋਸਾ ਉੱਠ ਗਿਆ ਹੈ, ਜੋ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ, ਹੁਣ ਲੋਕ ਆਪਣੇ-ਆਪ ਹੀ ਪੁਲਿਸ ਵਾਲਿਆਂ ਤੋਂ ਅਸੁਰੱਖਿਤ ਮਹਿਸੂਸ ਕਰ ਰਹੇ ਹਨ। ਅਜਿਹੀ ਹੀ ਇਕ ਘਟਨਾ ਅੰਮ੍ਰਿਤਸਰ 'ਚ ਸਾਹਮਣੇ ਆਈ ਹੈ, ਜਿੱਥੇ ਥਾਣਾ ਤਰਸਿੱਕਾ ਦੇ ਪਿੰਡ ਚਰਨ ਸਿੰਘ ਵਾਲਾ ਦੇ ਰਿਹਣ ਵਾਲ਼ੇ ਇਕ ਨਾਬਾਲਗ ਲੜਕੇ ਨੂੰ ਚੁੱਕ ਕੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦਾ ਦੰਦ ਟੁੱਟ ਗਿਆ।

ਪੀੜਤ ਲੜਕੇ ਦੇਵਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਮੀ ਕੁਲਵੰਤ ਕੌਰ ਨੇ ਪਹਿਲਾਂ ਉਸ ਖ਼ਿਲਾਫ਼ ਝੂਠੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਅਤੇ ਫਿਰ ਉਸ ਨੂੰ ਥਾਣਾ ਟਾਂਗਰਾ ਲੈ ਕੇ ਆਈ ਜਿੱਥੇ ਐਸਐਚਓ ਡਰਾਈਵਰ ਰਣਜੀਤ ਸਿੰਘ ਅਤੇ ਕੁਲਵੰਤ ਕੌਰ ਨੇ ਉਸ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਦੇ ਦੰਦ ਟੁੱਟ ਗਏ।

ਇਹ ਵੀ ਪੜ੍ਹੋ: Lok sabha Election 2024:  ਪੰਜਾਬ 'ਚ 'ਆਪ' ਤੇ ਕਾਂਗਰਸ ਨੂੰ ਝਟਕਾ, ਕਈ ਸਾਬਕਾ ਕੌਂਸਲਰ BJP 'ਚ ਸ਼ਾਮਲ

ਲੜਕੇ ਦੀ ਮਾਂ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਵੱਲੋਂ ਕੋਈ ਵੀ ਚੋਰੀ ਨਾ ਕਰਨ ਦੇ ਬਾਵਜੂਦ ਉਸ ਦੇ ਲੜਕੇ ਨੂੰ ਝੂਠਾ ਨਾਮ ਦਿੱਤਾ ਜਾ ਰਿਹਾ ਹੈ। ਚੋਰੀ ਨੂੰ ਸਾਬਤ ਕਰਨ ਲਈ ਕੁਲਵੰਤ ਕੌਰ ਨੇ ਇੱਕ ਲੜਕੇ ਗੋਪੀ ਨੂੰ ਪੈਸੇ ਦੇ ਕੇ ਉਸ ਦੇ ਘਰ ਭੇਜ ਦਿੱਤਾ ਅਤੇ ਚੋਰੀ ਦਾ ਸਮਾਨ ਉਸ ਨੂੰ ਲੈਣ ਲਈ ਕਿਹਾ ਪਰ ਦੇਵਜੀਤ ਨੇ ਇਹ ਸਾਮਾਨ ਲੈਣ ਤੋਂ ਇਨਕਾਰ ਕਰ ਦਿੱਤਾ।

ਜਦੋਂ ਇਸ ਸਬੰਧੀ ਥਾਣਾ ਤਰਸਿੱਕਾ ਦੇ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਹੁਣੇ ਦਰਖਾਸਤ ਆਈ ਹੈ ਅਤੇ ਜਲਦ ਹੀ ਕੁਲਵੰਤ ਕੌਰ ਨੂੰ ਥਾਣੇ ਬੁਲਾ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਪੁਲਿਸ ਅਫਸਰ ਰਣਜੀਤ ਸਿੰਘ ਨੂੰ ਵੀ ਕਿਹਾ ਜਾਵੇਗਾ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:Russia Punjabi youth: ਰੂਸ 'ਚ ਫਸੇ ਪੰਜਾਬੀ ਨੌਜਵਾਨਾਂ ਦੀ ਇੱਕ ਹੋਰ ਵੀਡੀਓ! ਕਿਹਾ- ਬਚਾਅ ਲਓ ਨਹੀਂ ਤਾਂ ਸਾਡੀਆਂ ਲਾਸ਼ਾਂ ਵੀ ਨਹੀਂ ਮਿਲਣੀਆਂ
 

 

Trending news