Punjab Amritsar News: ਨਾਨੇ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ 'ਚ ਮਾਰਿਆ ਧੱਕਾ, ਜਾਣੋ ਵਜ੍ਹਾ
Advertisement
Article Detail0/zeephh/zeephh1840778

Punjab Amritsar News: ਨਾਨੇ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ 'ਚ ਮਾਰਿਆ ਧੱਕਾ, ਜਾਣੋ ਵਜ੍ਹਾ

Amritsar Grandfather Killed Grandson News: ਮੁਲਜ਼ਮਾਂ ਨੇ ਆਪਣੇ ਦੋਤੇ  ਗੁਰਾਂਸ਼ਪ੍ਰੀਤ ਨੂੰ ਜਗਦੇਵ ਕਲਾਂ ਦੇ ਰਸਤੇ ਵਿੱਚ ਨਹਿਰ ਵਿੱਚ ਧੱਕਾ ਦੇ ਦਿੱਤਾ ਅਤੇ ਫ਼ਰਾਰ ਹੋ ਗਿਆ। ਥਾਣਾ ਇੰਚਾਰਜ ਹਰਚੰਦ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

Punjab Amritsar News: ਨਾਨੇ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ 'ਚ ਮਾਰਿਆ ਧੱਕਾ, ਜਾਣੋ ਵਜ੍ਹਾ

Amritsar Grandfather Killed Grandson News: ਪੰਜਾਬ ਦੇ ਅੰਮ੍ਰਿਤਸਰ 'ਚ ਨਾਨੇ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ 'ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਬੱਚੇ ਦੀ ਭਾਲ ਕਰ ਰਹੀ ਹੈ। ਦਰਅਸਲ, ਅਦਾਲਤ ਨੇ ਇੱਕ ਜੋੜੇ ਨੂੰ ਸਮਝੌਤਾ ਕਰਕੇ ਕੁਝ ਦਿਨ ਇਕੱਠੇ ਰਹਿਣ ਲਈ ਕਿਹਾ ਸੀ ਪਰ ਦੋਸ਼ੀ ਨਾਨਾ ਅਜਿਹਾ ਨਹੀਂ ਚਾਹੁੰਦਾ ਸੀ। 

ਇਹੀ ਕਾਰਨ ਸੀ ਕਿ ਉਸ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਰਾਜਾਸਾਂਸੀ ਥਾਣਾ ਇੰਚਾਰਜ ਹਰਚੰਦ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਾਨਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਰਅਸਲ ਅੰਮ੍ਰਿਤਸਰ ਦੇ ਪਿੰਡ ਬੱਲ ਸਚੰਦਰ ਦੇ 8 ਸਾਲਾਂ ਦੇ ਬੱਚੇ ਨੂੰ ਆਪਣੇ ਹੀ ਸਕੇ ਨਾਨੇ ਵੱਲੋਂ ਨਹਿਰ ਵਿੱਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ।

ਮ੍ਰਿਤਰ ਬੱਚੇ ਗੁਰਅੰਸਪੀ੍ਤ ਸਿੰਘ ਦੇ ਮਾਤਾ ਪਿਤਾ ਦਾ ਘਰੇਲੂ ਝਗੜਾ ਚੱਲ ਰਿਹਾ ਸੀ ਜਿਸ ਤਹਿਤ ਬੱਚੇ ਦੀ ਮਾਂ ਬੀਤੇ ਕੁਝ ਮਹੀਨਿਆਂ ਤੋਂ ਬੱਚੇ ਗੁਰਅੰਸਪੀ੍ਤ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਰਹਿ ਰਹੀ ਸੀ। ਅਦਾਲਤ ਵੱਲੋਂ ਦੋਵੇਂ ਪਤੀ ਪਤਨੀ ਨੂੰ ਸਮਝੌਤਾ ਕਰਕੇ ਆਪਣਾ ਘਰ ਵਸਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ: Khanna News: ਨੈਸ਼ਨਲ ਹਾਈਵੇ 'ਤੇ ਬਾਈਕ ਦਾ ਟਾਇਰ ਫਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਨੌਜਵਾਨ ਦੀ ਮੌਤ

ਬੱਚੇ ਦੇ ਪਿਤਾ ਸੁਖਦੇਵ ਸਿੰਘ ਤੇ ਉਸ ਦੀ ਧਰਮ ਪਤਨੀ (ਬੱਚੇ ਦੀ ਮਾਂ) ਦੋਵੇਂ ਜੀਆਂ ਵਿੱਚ ਸਹਿਮਤੀ ਹੋ ਗਈ ਸੀ ਜੋ ਕਿ ਬੱਚੇ ਦੇ ਨਾਨੇ ਨੂੰ ਇਹ ਫੈਸਲਾ ਕਬੂਲ ਨਹੀਂ ਸੀ। ਉਸ ਰੰਜਿਸ਼ ਤਹਿਤ ਨਾਨੇ ਵੱਲੋਂ ਆਪਣੇ ਦੋਹਤੇ ਬੱਚੇ ਗੁਰਅੰਸਪੀ੍ਤ ਸਿੰਘ ਨੂੰ ਮੋਟਰਸਾਇਕਲ ਉੱਤੇ ਬਿਠਾਅ ਕੇ ਜਗਦੇਵ ਕਲਾਂ ਨਹਿਰ ਵਿੱਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਬੱਚੇ ਨੂੰ ਜਗਦੇਵ ਕਲਾਂ ਪਿੰਡ ਤੋਂ ਨਾਨੇ ਵੱਲੋਂ ਗੋਲਗੱਪੇ ਖਵਾਏ ਗਏ ਸਨ। ਬੱਚੇ ਨੂੰ ਨਹਿਰ ਵਿੱਚ ਧੱਕਾ ਦੇਣ ਤੋਂ ਬਾਅਦ ਆਪ ਹੀ ਪੁਲਿਸ ਨੂੰ ਇਹ ਕਹਿ ਦਿੱਤਾ ਕਿ ਉਹ ਨਹਿਰ ਨੇੜੇ ਬਾਥਰੂਮ ਕਰਨ ਲਈ ਸਾਇਡ ਉੱਤੇ ਗਿਆ ਹੋਇਆ ਸੀ ਤਾਂ ਬੱਚਾ ਗਾਇਬ ਹੋ ਗਿਆ।

ਪੁਲਿਸ ਵੱਲੋਂ ਸ਼ੱਕ ਪੈਣ ਉੱਤੇ ਸਖ਼ਤੀ ਨਾਲ ਪੜਤਾਲੁ ਕੀਤੀ ਗਈ ਤੇ ਬੱਚੇ ਦੇ ਨਾਨੇ ਅਮਰਜੀਤ ਸਿੰਘ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਹੈ। ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਇਸ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਬੱਚੇ ਗੁਰਅੰਸਪੀ੍ਤ ਦੀ ਲਾਸ਼ ਦੀ ਭਾਲ ਲਈ ਪੁਲਿਸ ਟੀਮ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: Bathinda News: ਨਸ਼ਾ ਰੋਕੂ ਕਮੇਟੀ ਨੂੰ ਮਿਲੀ ਵੱਡੀ ਸਫ਼ਲਤਾ! ਨਾਕੇ 'ਤੇ ਛੇ ਲੋਕਾਂ ਨੂੰ ਹੈਰੋਇੰਨ ਸਮੇਤ ਕੀਤਾ ਕਾਬੂ 

(ਪਰਮਬੀਰ ਸਿੰਘ ਔਲਖ ਦੀ ਰਿਪੋਰਟ)

Trending news