Amritsar Gambling News: ਅੰਮ੍ਰਿਤਸਰ ਪੁਲਿਸ ਦਾ ਦੀਵਾਲੀ ਤੋਂ ਪਹਿਲਾਂ ਸੱਟੇਬਾਜ਼ਾਂ 'ਤੇ ਸ਼ਿਕੰਜਾ, 21 ਲੋਕ ਗ੍ਰਿਫ਼ਤਾਰ
Advertisement
Article Detail0/zeephh/zeephh1935448

Amritsar Gambling News: ਅੰਮ੍ਰਿਤਸਰ ਪੁਲਿਸ ਦਾ ਦੀਵਾਲੀ ਤੋਂ ਪਹਿਲਾਂ ਸੱਟੇਬਾਜ਼ਾਂ 'ਤੇ ਸ਼ਿਕੰਜਾ, 21 ਲੋਕ ਗ੍ਰਿਫ਼ਤਾਰ

Amritsar Gambling News: ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਪੇਮਾਰੀ ਕੀਤੀ ਤਾਂ ਕੁਝ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।

 

Amritsar Gambling News: ਅੰਮ੍ਰਿਤਸਰ ਪੁਲਿਸ ਦਾ ਦੀਵਾਲੀ ਤੋਂ ਪਹਿਲਾਂ ਸੱਟੇਬਾਜ਼ਾਂ 'ਤੇ ਸ਼ਿਕੰਜਾ, 21 ਲੋਕ ਗ੍ਰਿਫ਼ਤਾਰ

Amritsar Gambling News: ਅੰਮ੍ਰਿਤਸਰ ਪੁਲਿਸ ਨੇ ਦੀਵਾਲੀ ਤੋਂ ਪਹਿਲਾਂ ਸੱਟੇਬਾਜ਼ਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ ਫਾਰਮ ਹਾਊਸ 'ਤੇ ਛਾਪੇਮਾਰੀ ਕਰਦੇ ਹੋਏ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਨੋਟ ਗਿਣਨ ਵਾਲੀ ਮਸ਼ੀਨ ਅਤੇ 41.76 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਇੰਸਪੈਕਟਰ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ-1 ਅਤੇ ਇੰਸਪੈਕਟਰ ਸੁਖਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਆਰਬੀ ਅਸਟੇਟ ਲੋਹਾਰਕਾ ਰੋਡ 'ਤੇ ਬਣੇ ਇਕ ਫਾਰਮ ਹਾਊਸ 'ਚ ਸੱਟੇਬਾਜ਼ੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਪੇਮਾਰੀ ਕੀਤੀ ਤਾਂ ਕੁਝ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਜਾਂਚ ਕਰਨ 'ਤੇ ਮੌਕੇ ਤੋਂ 156 ਤਾਸ਼, ਕੈਸ਼ ਕਾਊਂਟਿੰਗ ਮਸ਼ੀਨ ਅਤੇ 41 ਲੱਖ 76 ਹਜ਼ਾਰ ਰੁਪਏ ਬਰਾਮਦ ਹੋਏ।

ਇਹ ਵੀ ਪੜ੍ਹੋ:  Jalandhar News: ਜਲੰਧਰ 'ਚ ਦੋ ਲੁਟੇਰਿਆਂ ਨੇ ਵਾਈਨ ਸ਼ਾਪ 'ਚ ਦਾਖਲ ਹੋ ਕੇ ਲੁੱਟੇ 1 ਲੱਖ 37 ਹਜ਼ਾਰ ਰੁਪਏ

ਇੰਸਪੈਕਟਰ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ-1 ਅਤੇ ਇੰਸਪੈਕਟਰ ਸੁਖਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਆਰਬੀ ਅਸਟੇਟ ਲੋਹਾਰਕਾ ਰੋਡ 'ਤੇ ਬਣੇ ਇਕ ਫਾਰਮ ਹਾਊਸ 'ਚ ਸੱਟੇਬਾਜ਼ੀ ਕੀਤੀ ਜਾ ਰਹੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਛਾਪੇਮਾਰੀ ਕੀਤੀ ਤਾਂ ਕੁਝ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਜਾਂਚ ਕਰਨ 'ਤੇ ਮੌਕੇ ਤੋਂ 156 ਤਾਸ਼, ਕੈਸ਼ ਕਾਊਂਟਿੰਗ ਮਸ਼ੀਨ ਅਤੇ 41 ਲੱਖ 76 ਹਜ਼ਾਰ ਰੁਪਏ ਬਰਾਮਦ ਹੋਏ।

ਫੜੇ ਗਏ ਦੋਸ਼ੀਆਂ ਦੀ ਪਛਾਣ ਵਿਜੇ ਹਾਂਡਾ, ਸ਼ਿਵਮ ਅਰੋੜਾ, ਸੁਹੇਲ, ਸਾਹਿਲ, ਲਵਿਸ਼, ਅਮਿਤ, ਸੁਨੀਲ, ਅਮਿਤ ਬਜਾਜ, ਅਜੇ ਕੁਮਾਰ, ਹਰਜੋਤ ਸਿੰਘ, ਗੌਰਵ ਅਗਰਵਾਲ, ਸੰਨੀ, ਰਿਸ਼ੀ ਕੁਮਾਰ, ਅਮਿਤ ਅਗਰਵਾਲ, ਜੱਗਾ ਸਿੰਘ, ਗਗਨਦੀਪ ਸਿੰਘ, ਵਰਿੰਦਰਾ ਸਿੰਘ, ਸ਼ੇਰ ਸਿੰਘ, ਸੰਜੀਵ ਕੁਮਾਰ, ਰਾਹੁਲ ਕਾਂਡਾ, ਨਿਤਿਨ ਚੋਪੜਾ। ਮੁਲਜ਼ਮ ਤਰਨਤਾਰਨ, ਲੁਧਿਆਣਾ, ਅੰਮ੍ਰਿਤਸਰ, ਬਟਾਲਾ ਦੇ ਵਸਨੀਕ ਹਨ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। 

(ਪਰਮਬੀਰ ਸਿੰਘ ਔਲਖ ਦੀ ਰਿਪੋਰਟ)

Trending news