Gurdaspur News: ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਨੇ ਰੋਡ ਸ਼ੋਅ ਕੱਢਿਆ, ਬੋਲੇ- ਦੂਜੀਆਂ ਪਾਰਟੀਆਂ ਸਿਰਫ਼ ਗੱਲਾਂ ਕਰਦੀਆਂ...
Advertisement
Article Detail0/zeephh/zeephh2249414

Gurdaspur News: ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਨੇ ਰੋਡ ਸ਼ੋਅ ਕੱਢਿਆ, ਬੋਲੇ- ਦੂਜੀਆਂ ਪਾਰਟੀਆਂ ਸਿਰਫ਼ ਗੱਲਾਂ ਕਰਦੀਆਂ...

Gurdaspur News: ਗੁਰਦਾਸਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਤੋਂ ਸ਼ੈਰੀ ਕਲਸੀ, ਭਾਰਤੀ ਜਨਤਾ ਪਾਰਟੀ  ਤੋਂ ਦਿਨੇਸ਼ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਊਸ਼ਾ ਰਾਣੀ, ਕਾਂਗਰਸ ਪਾਰਟੀ ਤੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਦਲ ਤੋਂ ਡਾ. ਦਲਜੀਤ ਸਿੰਘ ਚੀਮਾ ਚੋਣ ਮੈਦਾਨ ਵਿੱਚ ਹਨ।

Gurdaspur News: ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਨੇ ਰੋਡ ਸ਼ੋਅ ਕੱਢਿਆ, ਬੋਲੇ- ਦੂਜੀਆਂ ਪਾਰਟੀਆਂ ਸਿਰਫ਼ ਗੱਲਾਂ ਕਰਦੀਆਂ...

Gurdaspur News: ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਸ਼ੈਰੀ ਕਲਸੀ ਦੀ ਧਰਮ ਪਤਨੀ ਰਾਜਬੀਰ ਕੌਰ ਵੱਲੋਂ ਸਰਹੱਦੀ ਖੇਤਰ ਵਿੱਚ ਰੋਡ ਸ਼ੋਅ ਕੱਢਿਆ ਗਿਆ। ਇਸ ਮੌਕੇ ਉਨ੍ਹਾਂ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਅਤੇ ਸਵਰਨ ਸਲਾਰੀਆ ਵੀ ਰੋਡ ਸ਼ੋਅ 'ਚ ਮੌਜੂਦ ਰਹੇ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਲੋਕ ਚਾਹੁੰਦੇ ਹਨ, ਕਿ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇ, ਅਜਿਹਾ ਸਿਰਫ ਇੱਕ ਪਾਰਟੀ ਹੈ ਜੋ ਕਰ ਸਕਦੀ ਹੈ, ਉਹ ਹੈ ਆਮ ਆਦਮੀ ਪਾਰਟੀ। ਇਸ ਲਈ ਲੋਕ ਸਾਡਾ ਸਾਥ ਦੇ ਰਹੇ ਹਨ।

ਸਰਹੱਦੀ ਇਲਾਕੇ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ, ਕੇਦਰ ਸਰਕਾਰ ਵੱਲੋਂ ਜੋ ਸਹੂਲਾਤਾਂ ਮਿਲਦੀਆਂ ਹਨ। ਉਹ ਅਸੀਂ ਆਪਣੇ ਇਲਾਕੇ ਲਈ ਲੈਕੇ ਆਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਸਿਰਫ਼ ਗੱਲਾਂ ਕਰਦੀਆਂ ਹਨ ਪਰ ਕੁਝ ਨਹੀਂ ਕਰਦੀਆਂ, ਸਾਡੀ ਪਾਰਟੀ ਕੰਮ ਕਰਦੀ ਹੈ ਅਤੇ ਨਤੀਜੇ ਦਿਖਾਉਂਦੀ ਹੈ।

ਰਾਜਵੀਰ ਕੌਰ ਕਲਸੀ ਨੇ ਕਿਹਾ ਕਿ ਅਸੀਂ ਪਿਛਲੇ 21 ਮਹੀਨਿਆਂ ਵਿੱਚ ਬਟਾਲਾ ਹਲਕੇ ਵਿੱਚ ਹੋਏ ਕੰਮਾਂ ਨੂੰ ਲੈਕੇ ਇੱਕ ਕੈਲੰਡਰ ਜਾਰੀ ਕੀਤਾ ਹੈ। ਜਿਸ ਵਿੱਚ ਸਾਡੇ ਵੱਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ। ਸਾਡੇ ਵੱਲੋਂ ਬਟਾਲਾ ਸ਼ਹਿਰ ਵਿੱਚ ਵਿਕਾਸ ਦੇ ਕਈ ਕੰਮ ਕਰਵਾਏ ਗਏ ਹਨ, ਇਸ ਤੋਂ ਪਹਿਲਾਂ ਬਟਾਲਾ ਸ਼ਹਿਰ ਨੂੰ ਸਭ ਤੋਂ ਗੰਦਾ ਸ਼ਹਿਰ ਕਹਿ ਕੇ ਆਖਿਆ ਜਾਂਦਾ ਸੀ। ਇਸ ਹਲਕੇ ਤੋਂ ਕਈ ਆਗੂ ਜਿੱਤੇ ਪਰ ਜਿੰਨਾ ਕੰਮ ਸਾਡੀ ਪਾਰਟੀ ਦੇ ਵਿਧਾਇਕ ਨੇ ਇਸ ਹਲਕੇ ਵਿੱਚ ਕੀਤਾ ਉਨ੍ਹਾਂ ਕੰਮ ਕਿਸੇ ਵੀ ਆਗੂ ਨੇ ਨਹੀਂ ਕੀਤਾ।

ਗੁਰਦਾਸਪੁਰ ਹਲਕੇ ਦੇ ਲੋਕਾਂ ਵਿੱਚ ਅਸੀਂ ਆਪਣੇ ਅਤੇ ਪਾਰਟੀ ਵੱਲੋਂ ਸੂਬੇ ਵਿੱਚ ਕੀਤੇ ਗਏ ਕੰਮਾਂ ਨੂੰ ਲੈਕੇ ਜਾ ਰਹੇ ਹਾਂ। ਲੋਕ ਸਾਡੇ ਕੰਮਾਂ ਤੋਂ ਖੁਸ਼ ਵੀ ਹਨ, ਅਸੀਂ ਪੂਰੀ ਉਮੀਦ ਹੈ ਕਿ ਗੁਰਦਾਸਪੁਰ ਲੋਕ ਸਭਾ ਸੀਟ ਅਸੀਂ ਜਿੱਤੇ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ।

ਗੁਰਦਾਸਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਤੋਂ ਸ਼ੈਰੀ ਕਲਸੀ, ਭਾਰਤੀ ਜਨਤਾ ਪਾਰਟੀ  ਤੋਂ ਦਿਨੇਸ਼ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਊਸ਼ਾ ਰਾਣੀ, ਕਾਂਗਰਸ ਪਾਰਟੀ ਤੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਦਲ ਤੋਂ ਡਾ. ਦਲਜੀਤ ਸਿੰਘ ਚੀਮਾ ਚੋਣ ਮੈਦਾਨ ਵਿੱਚ ਹਨ।

Trending news