Ajnala News: ਅਜਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਵਾਰਦਾਤ ਅੰਜਾਮ ਦੇਣ ਦੀ ਫਿਰਾਕ ਵਿੱਚ ਬੈਠੇ 9 ਮੁਲਜ਼ਮਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ।
Trending Photos
Ajnala News (ਭਰਤ ਸ਼ਰਮਾ) : ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਵੱਲੋਂ ਸਾਰੇ ਉੱਚ ਅਫਸਰਾਂ ਅਤੇ ਮੁੱਖ ਅਫਸਰਾਂ ਨੂੰ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਦੀਆ ਹਦਾਇਤਾਂ ਜਾਰੀ ਕੀਤੀਆਂ ਹਨ।
ਜੋ ਡੀਐਸਪੀ ਅਟਾਰੀ ਦੀ ਜ਼ੇਰੇ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਅਜਨਾਲਾ ਨੂੰ ਗੁਪਤ ਸੂਚਨਾ ਮਿਲੀ ਕਿ ਅਕਾਸ਼ਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨੇੜੇ ਸਾਈ ਮੰਦਰ ਅਜਨਾਲਾ ਨੇ ਆਪਣੀ ਦੁਕਾਨ ''Mr. Burger Hut'' ਦੇ ਬਾਹਰ ਕਿਸੇ ਧਿਰ ਨਾਲ ਲੜਾਈ ਝਗੜਾ ਕਰਨ ਲਈ ਬਾਹਰੋਂ ਨੌਜਵਾਨ ਮੰਗਵਾਏ ਹਨ ਜਿਨ੍ਹਾਂ ਹੱਥਾਂ ਵਿੱਚ ਨਾਜਾਇਜ਼ ਅਸਲਾ, ਦਾਤਰ, ਡਾਂਗਾਂ ਅਤੇ ਸੋਟੇ ਫੜੇ ਹੋਏ ਹਨ।
ਬਾਕੀ ਮੁਲਜ਼ਮਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਉਰਫ ਗਾਂਧੀ ਪੁੱਤਰ ਸੁਖਵੰਤ ਸਿੰਘ ਵਾਸੀ ਉਗਰ ਔਲਖ, ਹਰਮਨਦੀਪ ਸਿੰਘ, ਜਗਪ੍ਰੀਤ ਸਿੰਘ ਪੁੱਤਰਾਨ ਹਰਜੀਤ ਸਿੰਘ ਵਾਸੀਆਨ ਗੱਗੋਬੂਹਾ ਥਾਣਾ ਝਬਾਲ, ਮਨਪ੍ਰੀਤ ਸਿੰਘ ਉਰਵ ਮਣੀ ਪੁੱਤਰ ਦਰਸ਼ਨ ਸਿੰਘ ਵਾਸੀ ਰੂੜੀਵਾਲਾ ਥਾਣਾ ਚੋਹਲਾ ਸਾਹਿਬ, ਗੁਰਮੀਤ ਸਿੰਘ ਉਰਫ ਵਿਸ਼ਾਲ ਪੁੱਤਰ ਸੁਖਦੇਵ ਸਿੰਘ ਵਾਸੀ ਧਾਰੀਵਾਲ ਕਲੇਰ, ਸਾਹਿਬ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਨੇਪਾਲ, ਤਰਨਬੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੋਟ ਕੇਸਰ ਸਿੰਘ ਤੇ ਮਨਿੰਦਰ ਸਿੰਘ ਉਰਫ ਫਤਿਹ ਪੁੱਤਰ ਰਵੀਸ਼ੇਰ ਸਿੰਘ ਵਾਸੀ ਬੱਲ ਖੁਰਦ ਵਜੋਂ ਹੋਈ।
ਇਹ ਮੁਲਜ਼ਮਾਂ 8-10 ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਕਿਸੇ ਧਿਰ ਨਾਲ ਲੜਾਈ ਝਗੜਾ ਅਤੇ ਦੰਗਾ ਕਰਨ ਦੀ ਫਿਰਾਕ ਵਿੱਚ ਹਨ। ਜਿਸ ਉਤੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਅਜਨਾਲਾ ਵੱਲੋਂ ਪੁਲਿਸ ਪਾਰਟੀ ਦੀ ਮਦਦ ਨਾਲ ਉਕਤ ਸਾਰੇ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਤਿੰਨ 32 ਬੋਰ ਨਾਜਾਇਜ਼ ਪਿਸਟਲ ਅਤੇ ਇੱਕ 32 ਬੋਰ ਨਾਜਾਇਜ਼ ਰਿਵਾਲਵਰ ਸਮੇਤ 08 ਰੌਂਦ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : Amritsar News: ਪੇਪਰ ’ਚ ਗੁਰਸਿੱਖ ਲੜਕੀ ਨੂੰ ਕਿਰਪਾਨ ਪਹਿਨਣ ਕਰਕੇ ਦਾਖਲਾ ਨਾ ਦੇਣਾ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ- ਜਥੇਦਾਰ
ਇਸ ਸਬੰਧੀ ਉਕਤ ਮੁਲਜ਼ਮਾਂ ਖਿਲਾਫ 160,151,336,148,149 IPC, 25/54/59 ARMS ACT ਥਾਣਾ ਅਜਨਾਲਾ ਵਿੱਚ ਕੇਸ ਦਰਜ ਰਜਿਸਟਰ ਕੀਤਾ ਗਿਆ। ਉਕਤ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Amritsar News: ਵਾਜਬ ਭਾਅ ਨਾ ਮਿਲਣ ਕਰਕੇ ਕਿਸਾਨ ਪਰੇਸ਼ਾਨ, ਮਹਿੰਗਾਈ ਨੇ ਰਸੋਈ ਚੋਂ ਹਰੀਆਂ ਸਬਜ਼ੀਆਂ ਕੀਤੀਆਂ ਗਾਇਬ