ਤਰਨਤਾਰਨ ਹਮਲੇ ਤੋਂ ਬਾਅਦ ਪੁਲਿਸ ਚੌਂਕੀਆਂ 'ਚ ਅਲਰਟ, ਸੁਰੱਖਿਆ ਦੇ ਕੀਤੇ ਗਏ ਪੁਖ਼ਤਾ ਪ੍ਰਬੰਧ
Advertisement
Article Detail0/zeephh/zeephh1480684

ਤਰਨਤਾਰਨ ਹਮਲੇ ਤੋਂ ਬਾਅਦ ਪੁਲਿਸ ਚੌਂਕੀਆਂ 'ਚ ਅਲਰਟ, ਸੁਰੱਖਿਆ ਦੇ ਕੀਤੇ ਗਏ ਪੁਖ਼ਤਾ ਪ੍ਰਬੰਧ

Tarn Taran RPG Attack News: ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਤਰਨਤਾਰਨ ਹਮਲੇ ਤੋਂ ਬਾਅਦ ਹੁਣ ਲੁਧਿਆਣਾ ਦੇ ਬਾਹਰੀ ਇਲਾਕਿਆਂ ਵਿਚ ਸਥਿਤ ਪੁਲਿਸ ਚੌਂਕੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਵੱਖ ਥਾਵਾਂ 'ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਵੱਡੇ ਹਮਲੇ ਤੋਂ ਬਚਾਅ ਕੀਤਾ ਜਾ ਸਕੇ। 

 

ਤਰਨਤਾਰਨ ਹਮਲੇ ਤੋਂ ਬਾਅਦ ਪੁਲਿਸ ਚੌਂਕੀਆਂ 'ਚ ਅਲਰਟ, ਸੁਰੱਖਿਆ ਦੇ ਕੀਤੇ ਗਏ ਪੁਖ਼ਤਾ ਪ੍ਰਬੰਧ

ਲੁਧਿਆਣਾ: ਪਹਿਲਾਂ ਮੁਹਾਲੀ ਅਤੇ ਫਿਰ ਤਰਨਤਾਰਨ ਦੇ ਵਿਚ ਹੋਏ ਆਰ ਪੀ ਜੀ ਹਮਲੇ ਤੋਂ ਬਾਅਦ ਪੰਜਾਬ ਭਰ ਦੇ ਪੁਲਿਸ ਸਟੇਸ਼ਨਾਂ ਦੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਖਾਸ ਕਰਕੇ ਜਿਹੜੇ ਪੁਲਿਸ ਸਟੇਸ਼ਨ ਬਾਹਰੀ ਇਲਾਕਿਆਂ ਦੇ ਵਿੱਚ ਸਥਿੱਤ ਹਨ ਉਨ੍ਹਾਂ ਤੇ ਵਿਸ਼ੇਸ਼ ਸੁਰੱਖਿਆ ਵਧਾਈ ਜਾ ਰਹੀ ਹੈ। ਥਾਣਿਆਂ ਦੇ ਬਾਹਰ ਬੰਕਰ ਬਣਾਏ ਗਏ ਹਨ। ਇਸ ਤੋਂ ਇਲਾਵਾ ਸੰਤਰੀ ਦੀ ਡਿਊਟੀ 24 ਘੰਟੇ ਨਜ਼ਰ ਰੱਖਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪੀਸੀਆਰ ਰਾਹੀਂ ਵੀ ਚੌਕਸੀ ਵਧਾਈ ਗਈ ਹੈ।  ਪੁਲਿਸ ਸਟੇਸ਼ਨਾਂ 'ਤੇ ਵਿੱਚ ਸਾਰੀ ਵੀ ਪੁਲੀਸ ਮੁਲਾਜ਼ਮਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਪੁਲਿਸ ਸਟੇਸ਼ਨਾਂ ਦੇ ਬਾਹਰ ਖੇਤ ਹਨ ਜਾਂ ਫਿਰ ਖੁਲ੍ਹਾ ਮੈਦਾਨ ਹੈ ਉਥੇ ਵੀ ਸੀਸੀਟੀਵੀ ਕੈਮਰੇ ਲਗਾਉਣ ਲਈ ਅਤੇ 24 ਘੰਟੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।

ਇਸ ਸਬੰਧੀ ਸਾਡੀ ਟੀਮ ਵੱਲੋਂ ਲੁਧਿਆਣਾ ਦੇ ਬਾਹਰੀ ਪੁਲਿਸ ਸਟੇਸ਼ਨਾਂ ਦਾ ਵੀ ਜਾਇਜ਼ਾ ਲਿਆ ਗਿਆ। ਲੁਧਿਆਣਾ ਲਲਤੋਂ ਚੌਂਕੀ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।  ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਸਾਰੇ ਹੀ ਪੁਲਿਸ ਸਟੇਸ਼ਨਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਾਡੀ ਸਿਹਤ ਅਫ਼ਸਰਾਂ ਵੱਲੋਂ ਉਨ੍ਹਾਂ ਨੂੰ 24 ਘੰਟੇ ਚੌਕਸ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ। ਸਾਰੇ ਹੀ ਸਤਰਕ ਰਹਿਣ, ਉਨ੍ਹਾਂ ਕਿਹਾ ਕਿ ਗੇਟ 'ਤੇ ਤੈਨਾਤ ਸੰਤਰੀ 24 ਘੰਟੇ ਵੱਖ ਵੱਖ ਸ਼ਿਫਟਾਂ ਵਿੱਚ ਡਿਊਟੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸੀਨੀਅਰ ਅਫ਼ਸਰਾਂ ਵੱਲੋਂ ਕਿਹਾ ਗਿਆ ਹੈ ਕਿ ਪਿੰਡ ਦੇ ਵਿੱਚ ਮੋਹਤਬਾਰ ਲੋਕਾਂ ਦੇ ਨਾਲ ਅਤੇ ਸਰਪੰਚ ਦੇ ਨਾਲ ਲਗਾਤਾਰ ਗੱਲਬਾਤ ਕੀਤੀ ਜਾਵੇ ਅਤੇ ਬਾਹਰੀ ਇਲਾਕੇ ਦੇ ਵਿੱਚ ਹੋਣ ਵਾਲੀਆਂ ਸਾਰੀਆਂ ਹੀ ਹਲਚਲਾਂ ਵੱਲ ਧਿਆਨ ਰੱਖਿਆ ਜਾਵੇ। ਆਪਣੇ ਲਿੰਕ ਹੋਰ ਮਜ਼ਬੂਤ ਕੀਤੇ ਜਾਣ ਅਤੇ ਵੱਧ ਤੋਂ ਵੱਧ ਸਤਰਕਤਾ ਵਰਤੀ ਜਾਵੇ। ਉਹਨਾਂ ਕਿਹਾ ਕਿ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਅੱਜ ਇਥੇ ਜੇਕਰ ਕੋਈ ਕਮੀ ਹੈ ਤਾਂ ਉਸ ਨੂੰ ਵੀ ਹੁਣ ਪੂਰਾ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਲਾੜੇ ਨੂੰ ਵੇਖ ਕੇ ਵਿਆਹ ਛੱਡ ਕਿਉਂ ਭੱਜੀ ਲਾੜੀ, ਬਰਾਤ ਪਹੁੰਚੀ ਥਾਣੇ, ਜਾਣੋ ਪੂਰਾ ਮਾਮਲਾ

ਦੱਸਣਯੋਗ ਹੈ ਕਿ ਬੀਤੇ ਦਿਨੀ ਤਰਨਤਾਰਨ ਦੇ ਸਰਹਾਲੀ ਥਾਣੇ 'ਚ ਸਥਿਤ ਸਾਂਝ ਕੇਂਦਰ 'ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਸੀ । ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਇਸ ਧਮਾਕੇ ਦੇ ਕਰਕੇ ਸਾਂਝ ਕੇਂਦਰ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ ਸਨ।  ਮਿਲੀ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਸੀ ਕਿ ਇਹ ਹਮਲਾ ਰਾਕੇਟ ਲਾਂਚਰ ਰਾਹੀਂ ਕੀਤਾ ਗਿਆ ਹੈ। ਥਾਣਾ ਸਰਹਾਲੀ ਅੰਮ੍ਰਿਤਸਰ-ਬਠਿੰਡਾ ਕੌਮੀ ਸੜਕ ’ਤੇ ਸਥਿਤ ਹੈ ਅਤੇ ਇਸ ਹਮਲੇ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਏਜੰਸੀਆਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। 

(ਭਰਤ ਸ਼ਰਮਾ ਦੀ ਰਿਪੋਰਟ)

Trending news