ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਦੀ ਸ਼ਾਮਤ, ਸਰਕਾਰ ਵਲੋਂ 60 ਹਜ਼ਾਰ ਲੋਕਾਂ ਦੀ ਪਹਿਚਾਣ!
Advertisement

ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਦੀ ਸ਼ਾਮਤ, ਸਰਕਾਰ ਵਲੋਂ 60 ਹਜ਼ਾਰ ਲੋਕਾਂ ਦੀ ਪਹਿਚਾਣ!

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਲੋਕ-ਭਲਾਈ ਦੀਆਂ ਸਕੀਮਾਂ ਪ੍ਰਤੀ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਵਿੱਚ ਕੱਟੇ ਗਏ ਰਾਸ਼ਨ ਕਾਰਡਾਂ ਦੀ ਪੜਚੋਲ ਕੀਤੀ ਜਾ ਰਹੀ ਹੈ। 

ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਦੀ ਸ਼ਾਮਤ, ਸਰਕਾਰ ਵਲੋਂ 60 ਹਜ਼ਾਰ ਲੋਕਾਂ ਦੀ ਪਹਿਚਾਣ!

Wrong Pension Payments: ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਵੀਰਵਾਰ ਨੂੰ ਮਾਨਸਾ ਪੁੱਜੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਲੋਕ ਇਸ ਦੁਨੀਆ ’ਚ ਨਹੀਂ ਹਨ, ਉਨ੍ਹਾਂ ਦੇ ਖਾਤਿਆਂ ’ਚ ਵੀ ਪ੍ਰਤੀ ਮਹੀਨਾ 14 ਤੋਂ 15 ਕਰੋੜ ਰਾਸ਼ੀ ਜਾ ਰਹੀ ਸੀ, ਹੁਣ ਉਹ ਪੈਨਸ਼ਨ ਕੱਟ ਦਿੱਤੀ ਗਈ ਹੈ। 

ਉਨ੍ਹਾਂ ਦੱਸਿਆ ਕਿ ਅਯੋਗ ਪੈਨਸ਼ਨਧਾਰਕਾਂ ਦੀ ਪੈਨਸ਼ਨ ਕੱਟਣ ਨਾਲ ਜਿੱਥੇ ਵਿਭਾਗ ਨੂੰ ਫ਼ਾਇਦਾ ਹੋਵੇਗਾ ਉੱਥੇ ਹੀ ਯੋਗ ਲਾਭਪਾਤਰੀਆਂ ਨੂੰ ਆਰਥਿਕ ਲਾਭ ਮਿਲੇਗਾ। ਇਸ ਮੌਕੇ ਡਾ. ਬਲਜੀਤ ਕੌਰ (Dr. Baljit Kaur) ਨੇ ਮਾਨਸਾ ਜ਼ਿਲ੍ਹੇ ਦੇ ਵਿਧਾਇਕ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਾਨਸਾ ਦੇ ਮੁੱਦਿਆਂ ਨੂੰ ਲੈਕੇ ਮੀਟਿੰਗ ਕੀਤੀ। 

ਡਾ. ਬਲਜੀਤ ਕੌਰ ਨੇ ਭਰੋਸਾ ਦਵਾਇਆ ਕਿ ਮਾਨਸਾ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਹੋਵੇਗਾ, ਬੇਸ਼ੱਕ ਸੀਵਰੇਜ ਸਿਸਟਮ ਦੀ ਗੱਲ ਹੋਵੇ ਜਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਹੋਣ। 

ਇਸ ਦੇ ਨਾਲ ਹੀ ਉਨ੍ਹਾਂ ਆਪਣੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਲੋਕ-ਭਲਾਈ ਦੀਆਂ ਸਕੀਮਾਂ ਪ੍ਰਤੀ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਵਿੱਚ ਕੱਟੇ ਗਏ ਰਾਸ਼ਨ ਕਾਰਡਾਂ ਦੀ ਪੜਚੋਲ ਕੀਤੀ ਜਾ ਰਹੀ ਹੈ। ਜੋ ਲੋਕ ਗਲਤ ਢੰਗ ਨਾਲ ਸਕੀਮ ਦਾ ਲਾਭ ਲੈ ਰਹੇ ਸਨ, ਉਨ੍ਹਾਂ ਦੇ ਰਾਸ਼ਨ-ਕਾਰਡ ਕੱਟ ਦਿੱਤੇ ਗਏ ਹਨ। ਸ਼ਗਨ ਸਕੀਮ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਜੋ ਪਰਿਵਾਰ ਵਾਂਝੇ ਹਨ, ਜਲਦ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਸ਼ਗਨ ਸਕੀਮ ਪਹੁੰਚ ਜਾਵੇਗੀ। 

ਉਨ੍ਹਾਂ ਕਿਹਾ ਕਿ ਸੂਬੇ ਭਰ ’ਚ 60 ਹਜ਼ਾਰ ਦੇ ਕਰੀਬ ਲੋਕਾਂ ਦੀ ਪਹਿਚਾਣ ਕੀਤੀ ਹੈ ,ਜੋ ਪੈਨਸ਼ਨ ਦੇ ਯੋਗ ਨਹੀ ਸਨ। ਉਨ੍ਹਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਤੇ ਜਿਹੜੇ ਪਹਿਲਾਂ ਮਿ੍ਤਕ ਲੋਕ ਸੀ ਪ੍ਰਤੀ ਮਹੀਨਾ 14 ਤੋਂ 15 ਕਰੋੜ ਰਾਸ਼ੀ ਜਾ ਰਹੀ ਸੀ ,ਉਹ ਪੈਨਸ਼ਨ ਕੱਟ ਦਿੱਤੀ ਹੈ ਤੇ ਵਿਭਾਗ ਨੂੰ ਵੀ ਫਾਇਦਾ ਹੋਵੇਗਾ ਤੇ ਅਸਲ ਲੋਕ ਜੋ ਸਕੀਮ ਤੋਂ ਵਾਝੇ ਰਹਿ ਜਾਂਦੇ ਸੀ ,ਹੁਣ ਉਨ੍ਹਾਂ ਦੇ ਖਾਤਿਆਂ ਵਿੱਚ ਜਾਵੇਗੀ।

ਇਸ ਸਬੰਧੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰਾਂ ਨੂੰ ਬਕਾਇਦਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮ੍ਰਿਤਕ ਲਾਭਪਾਤਰੀਆਂ (Pension holders) ਦੇ ਖਾਤੇ ਤੁਰੰਤ ਬੰਦ ਕੀਤੇ ਜਾਣ। ਦਿਲਚਸਪ ਗੱਲ ਇਹ ਹੈ ਕਿ ਜ਼ਿਆਦਤਾਰ ਸਰਕਾਰ ਤੋਂ ਪੈਨਸ਼ਨ ਲੈ ਰਹੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਇਸਦੇ ਬਾਵਜੂਦ ਪਰਿਵਾਰਕ ਮੈਬਰਾਂ ਦੁਆਰਾ ਵਿਭਾਗ ਨੂੰ ਜਾਣਕਾਰੀ ਨਹੀਂ ਦਿੱਤੀ ਗਈ, ਹੋਰ ਤਾਂ ਹੋਰ ਪੈਨਸ਼ਨ ਵੀ ਲਗਾਤਾਰ ਖਾਤਿਆਂ ’ਚ ਟਰਾਂਸਫਰ ਹੁੰਦੀ ਰਹੀ। 

ਇਹ ਵੀ ਪੜ੍ਹੋ: ਚਾਈਨਾ ਡੋਰ ਦਾ ਕਹਿਰ, ਬਜ਼ੁਰਗ ਦੀ ਉਂਗਲ ਹੱਥ ਨਾਲੋਂ ਹੋਈ ਵੱਖ, ਸਿਰ ’ਤੇ ਲੱਗੇ ਟਾਂਕੇ

 

Trending news