Bigg Boss 16 Update: Abdu Rozik ਬਿੱਗ ਬੌਸ ਨੂੰ ਕਹਿਣਗੇ 'ਅਲਵਿਦਾ'! ਜਾਣੋ ਕਿਉਂ
Advertisement
Article Detail0/zeephh/zeephh1521449

Bigg Boss 16 Update: Abdu Rozik ਬਿੱਗ ਬੌਸ ਨੂੰ ਕਹਿਣਗੇ 'ਅਲਵਿਦਾ'! ਜਾਣੋ ਕਿਉਂ

ਇਸ ਤੋਂ ਪਹਿਲਾਂ ਵੀ ਅਬਦੁ ਇਸ ਸ਼ੋਅ ਤੋਂ ਬਾਹਰ ਆਏ ਸਨ ਪਰ ਉਸ ਸਮੇਂ ਉਹ ਆਪਣੇ ਇੱਕ ਪੇਸ਼ੇਵਰ ਕੰਮ ਲਈ ਬਾਹਰ ਆਏ ਸਨ।  

 

Bigg Boss 16 Update: Abdu Rozik ਬਿੱਗ ਬੌਸ ਨੂੰ ਕਹਿਣਗੇ 'ਅਲਵਿਦਾ'! ਜਾਣੋ ਕਿਉਂ

Abdu Rozik exit from Bigg Boss 16 reason: ਜਿਵੇਂ ਹੀ ਬਿੱਗ ਬੌਸ ਦੇ 16ਵੇਂ ਸੀਜ਼ਨ ਨੂੰ ਵਧਾਇਆ ਗਿਆ ਤਾਂ ਸ਼ੋਅ ਦੇਖ ਰਹੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਚੱਲ ਪਈ। ਜਿੱਥੇ ਬਿੱਗ ਬੌਸ ਦੇ ਘਰ ਵਿੱਚ ਲੱਗਭਗ ਸਾਰੇ ਪ੍ਰਤੀਯੋਗੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ, ਉੱਥੇ ਇਸ ਘਰ ਦਾ ਵਿਦੇਸ਼ੀ ਮਹਿਮਾਨ ਤੇ ਪ੍ਰਤੀਯੋਗੀ, ਅਬਦੁ ਰੋਜ਼ੀਕ, ਸਾਰਿਆਂ ਦਾ ਦਿੱਲ ਜਿੱਤ ਰਿਹਾ ਹੈ।  

ਹਾਲਾਂਕਿ ਹੁਣ ਉਸਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ Abdu Rozik ਇਸ ਹਫ਼ਤੇ ਬਿੱਗ ਬੌਸ ਨੂੰ 'ਅਲਵਿਦਾ' ਕਹਿਣ ਵਾਲੇ ਹਨ।   ਇਸ ਤੋਂ ਪਹਿਲਾਂ ਵੀ ਅਬਦੁ ਇਸ ਸ਼ੋਅ ਤੋਂ ਬਾਹਰ ਆਏ ਸਨ ਪਰ ਉਸ ਸਮੇਂ ਉਹ ਆਪਣੇ ਇੱਕ ਪੇਸ਼ੇਵਰ ਕੰਮ ਲਈ ਬਾਹਰ ਆਏ ਸਨ।  

Abdu Rozik exit from Bigg Boss 16 reason: ਇਸ ਵਾਰ ਅਬਦੁ ਕਿਉਂ ਬਾਹਰ ਆ ਰਹੇ ਹਨ? 

The Khabri ਨਾਮ ਦੇ ਇੱਕ ਟਵਿੱਟਰ ਹੈਂਡਲ ਨੇ ਇੱਕ ਟਵੀਟ 'ਚ ਦਾਅਵਾ ਕੀਤਾ ਕਿ ਅਬਦੁ ਇਹ ਸ਼ੋਅ ਤੋਂ ਬਾਹਰ ਆ ਰਹੇ ਹਨ। ਟਵੀਟ 'ਚ ਲਿਖਿਆ ਹੈ ਕਿ "ਅਬਦੁ ਰੋਜ਼ੀਕ 12 ਜਨਵਰੀ ਨੂੰ ਬਿੱਗ ਬੌਸ 16 ਦੇ ਘਰ ਤੋਂ ਪੁਰਾਣੇ ਵਚਨਬੱਧਤਾਵਾਂ ਦੇ ਕਰਕੇ ਬਾਹਰ ਆ ਜਾਣਗੇ। ਕੋਈ ਖਾਸ ਉਸਨੂੰ ਬਾਹਰ ਕੱਢਣ ਲਈ ਆਵੇਗਾ ਅਤੇ ਇਸ ਸ਼ੋਅ ਤੋਂ ਉਸਦਾ ਸਫ਼ਰ ਖ਼ਤਮ ਹੋ ਜਾਵੇਗਾ।" 

ਇਸ ਤੋਂ ਬਾਅਦ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸ਼ੋਅ ਨਾ ਛੱਡੇ। ਇੱਕ ਯੂਜ਼ਰ ਨੇ ਲਿਖਿਆ ਕਿ "ਅਬਦੁ ਦੀ ਟੀਮ ਨੂੰ ਬੇਨਤੀ ਕਰਦਾ ਹਾਂ ਕਿ ਉਸਨੂੰ Bigg Boss 16 ਦੇ ਘਰ ਵਿੱਚ ਰਹਿਣ ਦੇਣ ਅਤੇ ਅਸੀਂ Abdu Rozik ਨੂੰ ਫਾਈਨਲ ਵਿੱਚ ਦੇਖਣਾ ਚਾਹੁੰਦੇ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਉਸ ਕੋਲ ਜੋ ਵੀ ਪਹਿਲਾਂ ਕੰਮ ਕਰਨ ਦੀ ਵਚਨਬੱਧਤਾ ਹੈ, ਉਸ ਨੂੰ ਫ਼ਿਲਹਾਲ ਰੋਕ ਦਿੱਤਾ ਜਾਵੇ।"  

ਇਹ ਵੀ ਪੜ੍ਹੋ: ਜਨਮਦਿਨ ਵਾਲੇ ਦਿਨ ਹੀ ਰਣਜੀਤ ਬਾਵਾ ਦੇ PA ਦੀ ਹੋਈ ਮੌਤ, ਬਾਵਾ ਨੇ ਕਿਹਾ "ਅਸੀਂ ਬਹੁਤ ਅੱਗੇ ਜਾਣਾ ਸੀ"

ਇੱਕ ਹੋਰ ਯੂਜ਼ਰ ਨੇ ਅਬਦੁ ਦੀ ਟੀਮ ਨੂੰ ਬੇਨਤੀ ਕਰਦਿਆਂ ਲਿਖਿਆ ਕਿ "ਉਸਨੂੰ ਰਹਿਣ ਦਿਓ। ਅਬਦੁ ਤੋਂ ਬਿਨਾਂ ਬਿੱਗ ਬੌਸ ਬੋਰਿੰਗ ਹੈ। ਉਹ ਟਰਾਫ਼ੀ ਦੇ ਬਹੁਤ ਨੇੜੇ ਹੈ, ਅਜਿਹਾ ਨਾ ਕਰੋ। ਅਸੀਂ ਸਾਰੇ ਉਸਦੇ ਸਫ਼ਰ ਦੀ ਵੀਡੀਓ ਦੇਖਣਾ ਚਾਹੁੰਦੇ ਹਾਂ। ਕਿਰਪਾ ਕਰਕੇ ਪ੍ਰੋਜੈਕਟਾਂ ਨੂੰ ਬਿੱਗ ਬੌਸ ਤੋਂ ਬਾਅਦ ਲਈ ਸ਼ਿਫਟ ਕੀਤਾ ਜਾਵੇ। ਅਬਦੁ ਦੇ ਪ੍ਰਸ਼ੰਸਕਾਂ ਦੇ ਦਿਲ ਨਾ ਤੋੜੋ।"

ਇਹ ਵੀ ਪੜ੍ਹੋ: Nimma Kharoud Death News: ਨਹੀਂ ਰਹੇ ਪੰਜਾਬੀ ਗਾਇਕ ਨਿੰਮਾ ਖਰੌੜ

Trending news