ਆਮਿਰ ਖਾਨ ਦੀ ਬੇਟੀ 'Ira Khan' ਦੀ ਹੋਈ ਮੰਗਣੀ, ਲਾਲ ਗਾਊਨ 'ਚ ਲੱਗ ਰਹੀ ਬੇਹੱਦ ਖੂਬਸੂਰਤ, ਵੇਖੋ PHOTOS
Advertisement

ਆਮਿਰ ਖਾਨ ਦੀ ਬੇਟੀ 'Ira Khan' ਦੀ ਹੋਈ ਮੰਗਣੀ, ਲਾਲ ਗਾਊਨ 'ਚ ਲੱਗ ਰਹੀ ਬੇਹੱਦ ਖੂਬਸੂਰਤ, ਵੇਖੋ PHOTOS

ਆਮਿਰ ਖਾਨ ਦੀ ਬੇਟੀ ਆਇਰਾ ਖਾਨ ਨੇ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਮੰਗਣੀ ਕਰ ਲਈ ਹੈ। ਨੂਪੁਰ ਨੇ ਕੁਝ ਮਹੀਨੇ ਪਹਿਲਾਂ ਆਇਰਾ ਨੂੰ ਪ੍ਰਪੋਜ਼ ਕੀਤਾ ਸੀ। ਇਸ ਪ੍ਰਪੋਜ਼ ਦਾ ਵੀਡੀਓ ਆਇਰਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਹੁਣ ਦੋਵਾਂ ਦੀ ਮੰਗਣੀ ਦੀਆਂ PHOTOS ਵੀ ਸਾਹਮਣੇ ਆ ਗਈਆਂ  ਹਨ। ਇਸ

ਆਮਿਰ ਖਾਨ ਦੀ ਬੇਟੀ  'Ira Khan' ਦੀ ਹੋਈ ਮੰਗਣੀ, ਲਾਲ ਗਾਊਨ 'ਚ ਲੱਗ ਰਹੀ ਬੇਹੱਦ ਖੂਬਸੂਰਤ, ਵੇਖੋ PHOTOS

Aamir Khan daughter Ira Khan Engagement: ਆਮਿਰ ਖਾਨ ਦੀ ਬੇਟੀ ਆਇਰਾ ਖਾਨ ਨੇ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਸੰਗ ਮੰਗਣੀ ਕਰ ਲਈ ਹੈ। ਨੂਪੁਰ ਨੇ ਕੁਝ ਮਹੀਨੇ ਪਹਿਲਾਂ ਆਇਰਾ  (Ira Khan) ਨੂੰ ਪ੍ਰਪੋਜ਼ ਕੀਤਾ ਸੀ। ਇਸ ਪ੍ਰਪੋਜ਼ ਦਾ ਵੀਡੀਓ ਆਇਰਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਹੁਣ ਦੋਵਾਂ ਦੀ ਮੰਗਣੀ ਦੀਆਂ PHOTOS ਵੀ ਸਾਹਮਣੇ ਆ ਗਈਆਂ ਹਨ। ਇਸ ਸੈਲੀਬ੍ਰੇਸ਼ਨ 'ਚ ਆਮਿਰ ਖਾਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ।

ਪੂਰੇ ਖਾਨ (Aamir Khan daughter Ira Khan Engagement) ਪਰਿਵਾਰ ਦੀਆਂ ਤਸਵੀਰਾਂ ਜੋ ਕਿ ਸ਼ੋਸਲ ਮੀਡਿਆ ਰਾਹੀਂ ਸਾਹਮਣੇ ਆਈਆਂ ਹਨ। ਇਸ 'ਚ ਆਇਰਾ ਨੂੰ  (Ira Khan-Nupur Shikhare) ਲਾਲ ਰੰਗ ਦੇ ਖੂਬਸੂਰਤ ਗਾਊਨ 'ਚ ਦੇਖਿਆ ਜਾ ਸਕਦਾ ਹੈ। ਨੂਪੁਰ ਸ਼ਿਖਾਰੇ ਕਾਲੇ ਰੰਗ ਦਾ ਟਕਸੀਡੋ ਪਹਿਨੇ ਪਾਪਰਾਜ਼ੀ ਲਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।  ਆਇਰਾ ਖਾਨ ਤੇ ਉਸਦੇ ਬੁਆਏਫ੍ਰੈਂਡ ਨੂਪੁਰ ਦੇ ਚਿਹਰੇ ਤੇ ਅਲ਼ੱਗ ਹੀ ਮੁਸਕਾਨ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਆਮਿਰ ਖਾਨ ਦਾ ਨਵਾਂ look ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ: Road Accident In Ludhiana: ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ- ਦੋ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ

ਆਮਿਰ ਖਾਨ ਨੇ ਆਪਣੀ ਬੇਟੀ ਦੀ ਸਗਾਈ ਵਿਚ ਸਫੈਦ ਕੁੜਤਾ ਅਤੇ ਪਜਾਮਾ ਪਾਇਆ ਹੋਇਆ ਸੀ ਜਿਸ ਵਿਚ ਉਹ ਕਾਫੀ ਖੂਬਸੂਰਤ ਲੱਗ ਰਹੇ ਸੀ। ਬੇਟੀ ਦੀ ਮੰਗਣੀ 'ਤੇ ਰੀਨਾ ਦੱਤਾ ਵੀ ਸਟਾਈਲਿਸ਼ ਅੰਦਾਜ਼ 'ਚ ਪਹੁੰਚੀ। ਰੀਨਾ ਕਰੀਮ ਅਤੇ ਪੀਲੇ ਰੰਗ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਉਨ੍ਹਾਂ (Aamir Khan daughter Ira Khan) ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਇਸ ਫੰਕਸ਼ਨ 'ਚ ਆਇਰਾ ਖਾਨ ਦੇ ਭਰਾ ਜੁਨੈਦ ਖਾਨ, ਕਿਰਨ ਰਾਓ ਦਾ ਬੇਟਾ ਆਜ਼ਾਦ, ਚਚੇਰੀ ਭੈਣ ਜ਼ੀਨਤ ਹੁਸੈਨ, ਅਭਿਨੇਤਰੀ ਫਾਤਿਮਾ ਸਨਾ ਸ਼ੇਖ ਵੀ ਨਜ਼ਰ ਆਏ ਹਨ। ਦੱਸ ਦੇਈਏ ਕਿ ਨੂਪੁਰ ਸ਼ਿਖਰੇ ਕਈ ਸਟਾਰਕਿਡਸ ਦੀ ਜਿਮ ਟ੍ਰੇਨਰ ਰਹਿ ਚੁੱਕਿਆ ਹੈ ਅਤੇ ਆਮਿਰ ਖਾਨ ਨੂੰ ਵੀ ਟ੍ਰੇਨਿੰਗ ਦੇ ਚੁੱਕਿਆ ਹੈ। ਨੂਪੁਰ ਸ਼ਿਖਾਰੇ ਅਤੇ ਆਇਰਾ ਦੀ love story ਸਾਲ 2020 ਵਿੱਚ ਸ਼ੁਰੂ ਹੋਈ ਸੀ। ਲੌਕਡਾਊਨ ਦੇ ਦਿਨਾਂ ਦੌਰਾਨ ਦੋਵੇਂ ਇਕ ਦੂਜੇ ਨਾਲ ਆਏ ਸਨ। ਦੋਵਾਂ ਨੇ ਸੋਸ਼ਲ ਮੀਡੀਆ ਰਾਹੀਂ ਵੈਲੇਨਟਾਈਨ ਵੀਕ 'ਚ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸਤੰਬਰ 2022 ਵਿੱਚ ਨੂਪੁਰ ਨੇ ਆਪਣੇ ਇੱਕ ਮੁਕਾਬਲੇ ਤੋਂ ਬਾਅਦ ਆਇਰਾ ਨੂੰ ਪ੍ਰਪੋਜ਼ ਕੀਤਾ।

Trending news