ਮੋਹਾਲੀ ਦੇ ਪਿੰਡ ਸੋਹਾਣਾ ’ਚ ਸਥਿਤ ਇੱਕ ਹੋਟਲ ਦੇ ਕਮਰੇ ’ਚ ਬੁੱਧਵਾਰ ਨੂੰ ਮੁੰਡੇ-ਕੁੜੀ ਨੇ ਫ਼ਾਹਾ ਲੈ ਲਿਆ। ਮੁੰਡੇ ਦੀ ਮੌਤ, ਕੁੜੀ PGI ’ਚ ਜ਼ੇਰੇ-ਇਲਾਜ ਇਸ ਘਟਨਾ ’ਚ ਮੁੰਡੇ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੁੜੀ ਦੇ ਗਲ਼ੇ ’ਚ ਪਾਈ ਰੱਸੀ ਖੁੱਲ੍ਹ ਜਾਣ ਕਾਰਨ ਉਹ ਹੇਠਾਂ ਡਿੱਗ ਪਈ। ਸੱਟ ਲੱਗਣ ’ਤੇ ਜਦੋਂ ਕੁੜੀ ਨੇ ਚੀਕਾਂ ਮਾਰੀਆ
Trending Photos
ਚੰਡੀਗੜ੍ਹ: ਮੋਹਾਲੀ ਦੇ ਪਿੰਡ ਸੋਹਾਣਾ ’ਚ ਸਥਿਤ ਇੱਕ ਹੋਟਲ ਦੇ ਕਮਰੇ ’ਚ ਬੁੱਧਵਾਰ ਨੂੰ ਮੁੰਡੇ-ਕੁੜੀ ਨੇ ਫ਼ਾਹਾ ਲੈ ਲਿਆ।
ਮੁੰਡੇ ਦੀ ਮੌਤ, ਕੁੜੀ PGI ’ਚ ਜ਼ੇਰੇ-ਇਲਾਜ
ਇਸ ਘਟਨਾ ’ਚ ਮੁੰਡੇ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੁੜੀ ਦੇ ਗਲ਼ੇ ’ਚ ਪਾਈ ਰੱਸੀ ਖੁੱਲ੍ਹ ਜਾਣ ਕਾਰਨ ਉਹ ਹੇਠਾਂ ਡਿੱਗ ਪਈ। ਸੱਟ ਲੱਗਣ ’ਤੇ ਜਦੋਂ ਕੁੜੀ ਨੇ ਚੀਕਾਂ ਮਾਰੀਆਂ ਤਾਂ ਹੋਟਲ ਦਾ ਸਟਾਫ਼ ਉਸਦੀ ਮਦਦ ਲਈ ਆਇਆ ਤਾਂ ਘਟਨਾ ਦਾ ਪਤਾ ਲੱਗਿਆ।
ਹੋਟਲ ਸਟਾਫ਼ ਨੇ ਦੋਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੰਡੇ ਨੂੰ ਮ੍ਰਿਤ ਐਲਾਨ ਦਿੱਤਾ, ਤੇ ਕੁੜੀ ਨੂੰ ਪੀ. ਜੀ. ਆਈ (PGI) ਲਈ ਰੈਫ਼ਰ ਕਰ ਦਿੱਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਫਾਹਾ ਲੈਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਯੂਪੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਮੁੰਡਾ-ਕੁੜੀ
ਤਫ਼ਤੀਸ਼ ਦੌਰਾਨ ਮਰਨ ਵਾਲੇ ਮੁੰਡੇ ਦੀ ਪਹਿਚਾਣ ਗਾਜ਼ੀਆਬਾਦ ਦੇ ਦੀਪਕ (26) ਤੇ ਕੁੜੀ ਦੀ ਪਹਿਚਾਣ ਮੋਹਿਨੀ (24) ਵਜੋਂ ਹੋਈ ਹੈ। ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਕਿ ਦੋਵੇਂ 1 ਅਗਸਤ ਨੂੰ ਇਸ ਹੋਟਲ ’ਚ ਆਕੇ ਠਹਿਰੇ ਸਨ।
ਜਾਣਕਾਰੀ ਮੁਤਾਬਕ ਗਾਜ਼ੀਆਬਾਦ ਦੇ ਰਹਿਣ ਵਾਲੇ ਨਵ-ਵਿਆਹੇ ਜੋੜੇ ਨੇ ਆਪਣੇ ਪਰਿਵਾਰ ਵਾਲਿਆਂ ਦੀ ਮਰਜੀ ਵਿਰੁਧ ਜਾਕੇ ਲਵ-ਮੈਰਿਜ ਕਰਵਾਈ ਸੀ। ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ, ਪਰ ਦੋਹਾਂ ਨੇ ਪਰਿਵਾਰ ਦੀ ਮਰਜ਼ੀ ਖ਼ਿਲਾਪ ਘਰੋਂ ਭੱਜਕੇ ਵਿਆਹ ਕਰਵਾਇਆ ਸੀ।