Ferozepur Murder Case: ਫਿਰੋਜ਼ਪੁਰ 'ਚ ਤੀਹਰੇ ਕਤਲ ਕਾਂਡ ਦੇ 7 ਮੁਲਜ਼ਮਾਂ ਨੂੰ ਮਹਾਰਾਸ਼ਟਰ ਦੇ ਸੰਭਾਜੀਨਗਰ ਨੇੜਿਓਂ ਛਤਰਪਤੀ ਪੁਲਿਸ ਨੇ ਰਾਤ ਭਰ ਚਲਾਈ ਮੁਹਿੰਮ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Trending Photos
Ferozepur Murder Case: ਫਿਰੋਜ਼ਪੁਰ 'ਚ ਤੀਹਰੇ ਕਤਲ ਕਾਂਡ ਦੇ 7 ਮੁਲਜ਼ਮਾਂ ਨੂੰ ਮਹਾਰਾਸ਼ਟਰ ਦੇ ਸੰਭਾਜੀਨਗਰ ਨੇੜਿਓਂ ਛਤਰਪਤੀ ਪੁਲਿਸ ਨੇ ਰਾਤ ਭਰ ਚਲਾਈ ਮੁਹਿੰਮ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਜਾਲ ਵਿਛਾਇਆ ਅਤੇ ਛੇ ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਇਨ੍ਹਾਂ ਛੇ ਮੁਲਜ਼ਮਾਂ ਤੋਂ ਇਲਾਵਾ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਨਾਂਦੇੜ ਲਈ ਕਾਰ ਕਿਰਾਏ 'ਤੇ ਲਈ ਸੀ। ਇਨ੍ਹਾਂ ਸਾਰਿਆਂ ਨੂੰ ਅੱਜ ਸਵੇਰੇ 6 ਵਜੇ ਗ੍ਰਿਫਤਾਰ ਕੀਤਾ ਗਿਆ ਹੈ। ਜਿਵੇਂ ਹੀ ਉਹ ਸਮ੍ਰਿਧੀ ਮਾਰਗ 'ਤੇ ਸਥਿਤ ਸਾਵੰਗੀ ਸੁਰੰਗ ਤੋਂ ਬਾਹਰ ਨਿਕਲੇ ਤਾਂ ਪੁਲਿਸ ਨੇ ਜਾਲ ਵਿਛਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ, ਸੁਖਚੈਨ ਸਿੰਘ, ਅਕਸ਼ੈ ਕੁਮਾਰ ਉਰਫ ਬੱਚਾ, ਦਲੇਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਹਨ।
ਇਨ੍ਹਾਂ ਨੂੰ ਸੰਭਾਜੀਨਗਰ ਤੋਂ ਕਾਬੂ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਸੂਚਨਾ ਮਿਲੀ ਸੀ ਕਿ ਇਹ 7 ਮੁਲਜ਼ਮ ਸੰਭਾਜੀਨਗਰ ਵਿੱਚ ਲੁਕੇ ਹੋਏ ਹਨ। ਇਸ ਤੋਂ ਬਾਅਦ ਇਸ ਦੀ ਸੂਚਨਾ ਸੰਭਾਜੀਨਗਰ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਗਈ ਅਤੇ ਸਾਂਝੇ ਆਪ੍ਰੇਸ਼ਨ ਰਾਹੀਂ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਪੁਲਿਸ ਦੀ ਇੱਕ ਟੀਮ ਅੱਜ ਇਨ੍ਹਾਂ ਮੁਲਜ਼ਮਾਂ ਨੂੰ ਲੈਣ ਲਈ ਸੰਭਾਜੀਨਗਰ ਜਾਵੇਗੀ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਲਗਾਤਾਰ ਇਨ੍ਹਾਂ ਦਾ ਪਤਾ ਲਗਾ ਰਹੀ ਸੀ ਤੇ ਸੰਭਾਜੀਨਗਰ ਟੀਮ ਦੇ ਸੰਪਰਕ ਵਿੱਚ ਸੀ। ਇਸ ਦੌਰਾਨ ਪੁਲਿਸ ਨੂੰ ਵੱਡੀ ਸੂਚਨਾ ਮਿਲੀ ਕਿ ਇਹ ਸਾਰੇ ਇੱਕ ਪਿੰਡ ਤੋਂ ਐਮ.ਐਚ. ਨੰਬਰ ਵਾਲੀ ਇਨੋਵਾ ਕਾਰ ਵਿੱਚ ਜਾ ਰਹੇ ਸਨ। ਔਰੰਗਾਬਾਦ ਕ੍ਰਾਈਮ ਬ੍ਰਾਂਚ ਅਤੇ ਕਿਊਆਰਟੀ ਦੀ ਟੀਮ ਨੇ ਇਨ੍ਹਾਂ ਲੋਕਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਤੇ ਗ੍ਰਿਫ਼ਤਾਰ ਕਰ ਲਿਆ।
ਦੱਸ ਦਈਏ ਕਿ ਮੰਗਲਵਾਰ ਨੂੰ ਹਮਲਾਵਰਾਂ ਨੇ ਗੋਲੀਆਂ ਚਲਾ ਕੇ 2 ਨੌਜਵਾਨਾਂ ਅਤੇ ਇੱਕ ਲੜਕੀ ਦਾ ਕਤਲ ਕਰ ਦਿੱਤੀ ਸੀ। ਘਟਨਾ ਦੇ ਸਮੇਂ ਕਾਰ 'ਤੇ ਕਰੀਬ 23 ਗੋਲੀਆਂ ਦੇ ਨਿਸ਼ਾਨ ਸਨ। ਮੁਲਜ਼ਮਾਂ ਨੇ ਕਰੀਬ 100 ਗੋਲੀਆਂ ਚਲਾਈਆਂ, ਤਿੰਨਾਂ ਮ੍ਰਿਤਕਾਂ ਦੇ ਸਿਰ 'ਤੇ ਗੋਲੀਆਂ ਮਾਰੀਆਂ ਗਈਆਂ ਸਨ।
ਇਹ ਵੀ ਪੜ੍ਹੋ : Train incident: ਇੰਦੌਰ-ਜਬਲਪੁਰ ਓਵਰਨਾਈਟ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰੇ, ਯਾਤਰੀ ਸੁਰੱਖਿਅਤ