ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬੰਦ ਸਿੱਖ ਅੱਤਵਾਦੀਆਂ ਨੂੰ ਹਟਾਉਣ ਲਈ ਫੌਜੀ ਕਾਰਵਾਈ ਦੇ ਹੁਕਮ ਦਿੱਤੇ ਸਨ। ਇਹ ਆਪ੍ਰੇਸ਼ਨ 1 ਜੂਨ ਤੋਂ 6 ਜੂਨ 1984 ਤੱਕ ਅੰਮ੍ਰਿਤਸਰ ਵਿਚ ਕੀਤਾ ਗਿਆ ਸੀ।
Trending Photos
ਚੰਡੀਗੜ: ਜੂਨ 1984 ਦਾ ਪਹਿਲਾ ਹਫ਼ਤਾ ਭਾਰਤ ਦੇ ਸਿਆਸੀ ਇਤਿਹਾਸ ਵਿਚ ਇਕ ਨਵਾਂ ਮੋੜ ਸੀ। ਭਾਰਤੀ ਫੌਜ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤਹਿਤ ਸਿੱਖ ਕੱਟੜਪੰਥੀ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸਦੇ ਹਥਿਆਰਬੰਦ ਪੈਰੋਕਾਰਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਕੱਢਣ ਲਈ ਅਹਾਤੇ 'ਤੇ ਧਾਵਾ ਬੋਲ ਦਿੱਤਾ। 1984 ਦਾ ਆਪ੍ਰੇਸ਼ਨ ਬਲੂ ਸਟਾਰ ਭਾਰਤੀ ਫੌਜ ਦੁਆਰਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਦਰੂਨੀ ਸੁਰੱਖਿਆ ਮਿਸ਼ਨ ਸੀ। ਅੱਜ ਸਾਲ 1984 ਵਿਚ Operation Blue Star ਦੀ 38ਵੀਂ ਬਰਸੀ ਹੈ।
ਕਿਉਂ ਹੋਇਆ Operation Blue Star
ਭਾਵੇਂ ਖਾਲਿਸਤਾਨ ਲਹਿਰ 1940 ਅਤੇ 1950 ਦੇ ਦਹਾਕੇ ਦੇ ਸ਼ੁਰੂ ਵਿੱਚ ਸ਼ੁਰੂ ਹੋਈ ਸੀ ਪਰ ਇਸ ਨੇ 1970 ਅਤੇ 1980 ਦੇ ਦਹਾਕੇ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਸਾਕਾ ਨੀਲਾ ਤਾਰਾ ਨੇ ਭਾਰਤ ਵਿਚ ਖਾਲਿਸਤਾਨ ਲਹਿਰ ਦੇ ਉਭਾਰ ਤੋਂ ਬਾਅਦ ਜਨਮ ਲਿਆ। ਖਾਲਿਸਤਾਨ ਲਹਿਰ ਦਾ ਉਦੇਸ਼ ਸਿੱਖਾਂ ਲਈ ਇਕ ਆਜ਼ਾਦ ਰਾਜ ਬਣਾਉਣਾ ਸੀ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬੰਦ ਸਿੱਖ ਅੱਤਵਾਦੀਆਂ ਨੂੰ ਹਟਾਉਣ ਲਈ ਫੌਜੀ ਕਾਰਵਾਈ ਦੇ ਹੁਕਮ ਦਿੱਤੇ ਸਨ। ਇਹ ਆਪ੍ਰੇਸ਼ਨ 1 ਜੂਨ ਤੋਂ 6 ਜੂਨ 1984 ਤੱਕ ਅੰਮ੍ਰਿਤਸਰ ਵਿਚ ਕੀਤਾ ਗਿਆ ਸੀ। 4 ਜੂਨ ਅਜਿਹਾ ਦਿਨ ਸੀ ਜਦੋਂ ਭਾਰਤੀ ਫੌਜਾਂ ਨੇ ਸ੍ਰੀ ਹਰਮੰਦਿਰ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਕੌਣ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
ਭਿੰਡਰਾਂਵਾਲੇ ਦਮਦਮੀ ਟਕਸਾਲ ਦਾ ਆਗੂ ਸਨ ਅਤੇ Operation Blue Star (ਸਾਕਾ ਨੀਲਾ ਤਾਰਾ) ਪਿੱਛੇ ਮੁੱਖ ਕਾਰਨਾਂ ਵਿਚੋਂ ਇਕ ਸੀ। । ਸਾਕਾ ਨੀਲਾ ਤਾਰਾ ਦੌਰਾਨ ਭਿੰਡਰਾਂਵਾਲੇ ਅਤੇ ਖਾਲਿਸਤਾਨ ਸਮਰਥਕਾਂ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਸਥਿਤ ਅਕਾਲ ਤਖ਼ਤ ਕੰਪਲੈਕਸ 'ਤੇ ਕਬਜ਼ਾ ਕਰ ਲਿਆ। ਉਸ ਸਮੇਂ ਭਿੰਡਰਾਂਵਾਲੇ ਨੂੰ ਖਾਲਿਸਤਾਨ ਦੀ ਮੰਗ ਦੇ ਵੱਡੇ ਸਮਰਥਕ ਵਜੋਂ ਦੇਖਿਆ ਜਾਂਦਾ ਸੀ। ਦੇਸ਼ ਦੀ ਸਰਕਾਰ ਵੱਲੋਂ ਇਸ ਅਪ੍ਰੇਸ਼ਨ ਨੂੰ ਚਲਾਉਣ ਦਾ ਮਕਸਦ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਹਰਿਮੰਦਰ ਸਾਹਿਬ ਤੋਂ ਹਟਾ ਕੇ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਆਜ਼ਾਦ ਕਰਵਾਉਣਾ ਸੀ।
Operation Blue Star ਕਦੋਂ ਕੀਤਾ ਗਿਆ
ਆਪ੍ਰੇਸ਼ਨ ਬਲੂਸਟਾਰ ਦੇ ਤਹਿਤ 1 ਜੂਨ ਤੋਂ 6 ਜੂਨ 1984 ਦਰਮਿਆਨ ਸ਼ੁਰੂ ਕੀਤਾ ਗਿਆ ਸੀ। ਇਸ ਵਿਚ 5 ਜੂਨ ਦੀ ਸ਼ਾਮ ਨੂੰ ਦੋਹਾਂ ਧਿਰਾਂ ਵਿਚ ਮੁੱਖ ਲੜਾਈ ਸ਼ੁਰੂ ਹੋਈ ਜਿਸ ਵਿਚ ਪਹਿਲਾ ਹੁਕਮ ਇਹ ਸੀ ਕਿ ਹਰਿਮੰਦਰ ਸਾਹਿਬ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ ਨਾ ਪਹੁੰਚਾਇਆ ਜਾਵੇ ਪਰ ਇਸ ਸੰਘਰਸ਼ ਵਿੱਚ ਅੱਤਵਾਦੀਆਂ ਕੋਲ ਆਧੁਨਿਕ ਹਥਿਆਰ ਸਨ। ਫਿਰ ਫੌਜੀ ਕਾਰਵਾਈ 'ਚ ਫੌਜ ਨੇ ਟੈਂਕਾਂ ਦਾ ਵੀ ਇਸਤੇਮਾਲ ਕੀਤਾ ਅਤੇ ਅੱਤਵਾਦੀਆਂ 'ਤੇ ਗੋਲੀਬਾਰੀ ਕੀਤੀ। ਇਸ ਐਕਸ਼ਨ ਵਿੱਚ ਭਿੰਡਰਾਂਵਾਲੇ ਦੀ ਮੌਤ ਨਾਲ ਇਹ ਅਪਰੇਸ਼ਨ ਆਪਣੇ ਅੰਤ ਨੂੰ ਪਹੁੰਚ ਗਿਆ ਸੀ ਹਾਲਾਂਕਿ ਪੰਜਾਬ ਵਿੱਚ ਸ਼ਾਂਤੀ ਲਈ ਲੋਕਾਂ ਨੂੰ 10 ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪਈ ਸੀ। ਇਸ ਆਪ੍ਰੇਸ਼ਨ ਤੋਂ ਪਹਿਲਾਂ ਭਾਰਤੀ ਖੁਫੀਆ ਏਜੰਸੀ ਰਾਅ ਨੇ ਆਪਰੇਸ਼ਨ ਸਨਡਾਊਨ ਦੀ ਯੋਜਨਾ ਵੀ ਬਣਾਈ ਸੀ ਜਿਸ ਵਿੱਚ ਭਿੰਡਰਾਂਵਾਲੇ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਗਈ ਸੀ। ਜਿਸ ਨੂੰ ਬਾਅਦ ਵਿੱਚ ਕਈ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ।
ਮੀਡੀਆ 'ਚ ਵੀ ਨਰਾਜ਼ਗੀ
ਸਾਲ 1984 'ਚ ਸਰਕਾਰ ਨੂੰ ਜਨਤਾ ਦੇ ਨਾਲ-ਨਾਲ ਮੀਡੀਆ ਦੀ ਵੀ ਕਾਫੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ। ਦਰਅਸਲ ਇਸ ਕਾਰਵਾਈ ਦੌਰਾਨ ਮੀਡੀਆ ਨੂੰ ਪੰਜਾਬ ਵਿੱਚ ਦਾਖ਼ਲ ਹੋਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਸੀ। ਜਿਹੜੇ ਮੀਡੀਆ ਕਰਮੀ ਪਹਿਲਾਂ ਪੰਜਾਬ ਪਹੁੰਚੇ ਸਨ ਉਨ੍ਹਾਂ ਨੂੰ ਬੱਸ ਵਿੱਚ ਬਿਠਾ ਕੇ ਹਰਿਆਣਾ ਸਰਹੱਦ ’ਤੇ ਉਤਾਰ ਦਿੱਤਾ ਗਿਆ। ਪੰਜਾਬ ਵਿੱਚ ਕਰਫਿਊ ਦੀ ਸਥਿਤੀ ਹੋਣ ਕਾਰਨ ਉਨ੍ਹਾਂ ਲਈ ਆਉਣ-ਜਾਣ ਦਾ ਕੋਈ ਸਾਧਨ ਨਹੀਂ ਸੀ। ਇਸ ਦੇ ਪਿੱਛੇ ਇਕ ਹੋਰ ਕਾਰਨ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਸਰਕਾਰ ਦੀ ਕਾਰਵਾਈ ਦੀ ਸੂਚਨਾ ਸ੍ਰੀ ਹਰਿਮੰਦਰ ਸਾਹਿਬ 'ਤੇ ਕਾਬਜ਼ ਕੱਟੜਪੰਥੀਆਂ ਤੱਕ ਨਹੀਂ ਪਹੁੰਚੀ।
ਅਜਿਹਾ ਸੀ Operation Blue Star ਦਾ ਨਤੀਜਾ
ਸਿੱਖ ਕੌਮ ਦੇ ਸਭ ਤੋਂ ਸਤਿਕਾਰਤ ਸਥਾਨਾਂ ਵਿਚੋਂ ਇਕ ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜੀ ਕਾਰਵਾਈ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਤਣਾਅ ਪੈਦਾ ਕਰ ਦਿੱਤਾ। ਇੰਦਰਾ ਗਾਂਧੀ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਮਹਿਲਾ ਪ੍ਰਧਾਨ ਮੰਤਰੀ ਜਿਸਨੇ ਸਾਕਾ ਨੀਲਾ ਤਾਰਾ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ ਉਸਦੇ ਦੋ ਸਿੱਖ ਅੰਗ ਰੱਖਿਅਕਾਂ ਨੇ 31 ਅਕਤੂਬਰ, 1984 ਨੂੰ ਗੋਲੀ ਮਾਰ ਦਿੱਤੀ ਸੀ। ਜਿਸਨੂੰ ਉਹਨਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਹਮਲੇ ਦਾ ਬਦਲਾ ਦੱਸਿਆ ਸੀ।
WATCH LIVE TV