Ludhiana News: ਲੁਧਿਆਣਾ 'ਚ ਪਰਾਲੀ ਨੂੰ ਅੱਗ ਲਗਾਉਣ ਦੇ 114 ਕੇਸ ਆਏ ਸਾਹਮਣੇ; ਕਿਸਾਨਾਂ ਨੂੰ ਕੀਤਾ ਜਾ ਰਿਹੈ ਜਾਗਰੂਕ
Advertisement
Article Detail0/zeephh/zeephh2503068

Ludhiana News: ਲੁਧਿਆਣਾ 'ਚ ਪਰਾਲੀ ਨੂੰ ਅੱਗ ਲਗਾਉਣ ਦੇ 114 ਕੇਸ ਆਏ ਸਾਹਮਣੇ; ਕਿਸਾਨਾਂ ਨੂੰ ਕੀਤਾ ਜਾ ਰਿਹੈ ਜਾਗਰੂਕ

  ਪੰਜਾਬ ਭਰ ਵਿੱਚ ਇਸ ਸਮੇਂ ਝੋਨੇ ਦੀ ਕਟਾਈ ਜ਼ੋਰਾਂ ਉਪਰ ਚੱਲ ਰਹੀ ਹੈ। ਕਿਸਾਨ ਝੋਨੇ ਨੂੰ ਵੇਚਣ ਲਈ ਦਾਣਾ ਮੰਡੀਆਂ ਵਿੱਚ ਲਿਜਾ ਰਹੇ ਹਨ ਪਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਸਾਨ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਰਹੇ ਹਨ। ਜਿਸ ਨਾਲ ਕਾਫੀ ਪ੍ਰਦੂਸ਼ਣ ਫੈਲ ਰਿਹਾ ਹੈ। ਇਸ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵ

Ludhiana News: ਲੁਧਿਆਣਾ 'ਚ ਪਰਾਲੀ ਨੂੰ ਅੱਗ ਲਗਾਉਣ ਦੇ 114 ਕੇਸ ਆਏ ਸਾਹਮਣੇ; ਕਿਸਾਨਾਂ ਨੂੰ ਕੀਤਾ ਜਾ ਰਿਹੈ ਜਾਗਰੂਕ

Ludhiana News:  ਪੰਜਾਬ ਭਰ ਵਿੱਚ ਇਸ ਸਮੇਂ ਝੋਨੇ ਦੀ ਕਟਾਈ ਜ਼ੋਰਾਂ ਉਪਰ ਚੱਲ ਰਹੀ ਹੈ। ਕਿਸਾਨ ਝੋਨੇ ਨੂੰ ਵੇਚਣ ਲਈ ਦਾਣਾ ਮੰਡੀਆਂ ਵਿੱਚ ਲਿਜਾ ਰਹੇ ਹਨ ਪਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਸਾਨ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਰਹੇ ਹਨ। ਜਿਸ ਨਾਲ ਕਾਫੀ ਪ੍ਰਦੂਸ਼ਣ ਫੈਲ ਰਿਹਾ ਹੈ। ਇਸ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਵੀ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। 

ਪ੍ਰਕਾਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਜਾਗਰੂਕ ਕੀਤਾ ਜਾ ਰਿਹਾ। ਫਿਰ ਵੀ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰ ਰਿਹਾ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਉੱਪਰ ਐਫਆਈਆਰ ਵੀ ਕਰਵਾਈ ਜਾ ਰਹੀ ਹੈ ਤੇ ਰੈਡ ਐਂਟਰੀ ਪਾਈ ਜਾ ਰਹੀ ਹੈ। ਜਿਸ ਉਤੇ ਚੱਲਦੇ ਲੁਧਿਆਣਾ ਵਿੱਚ ਵੀ ਹੁਣ ਤੱਕ 114 ਦੇ ਕਰੀਬ ਖੇਤਾਂ ਵਿੱਚ ਅੱਗ ਲਗਾਉਣ ਲਈ ਮਾਮਲੇ ਸਾਹਮਣੇ ਆਏ ਸੀ ਪਰ ਇਨ੍ਹਾਂ ਵਿੱਚ ਜ਼ਿਆਦਾ ਥਾਵਾਂ ਉਤੇ ਮੌਕਾ ਦੇਖ ਕੇ ਕਾਰਵਾਈ ਕੀਤੀ ਗਈ ਤਾਂ ਉਥੇ ਅੱਗ ਨਹੀਂ ਲਗਾਈ ਗਈ ਸੀ।

ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫਸਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਇਸ ਤਰੀਕ ਤੱਕ 634 ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਸੀ ਪਰ ਇਸ ਵਾਰ 82 ਫ਼ੀਸਦੀ ਕਮੀ ਆਈ ਤੇ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਹੁਣ ਕਣਕ ਦੀ ਬਿਜਾਈ ਦਾ ਸਮਾਂ ਹੈ ਤੇ ਜੋ ਡੀਏਪੀ ਦੀ ਦਿੱਕਤ ਆ ਰਹੀ ਹੈ ਉਸ ਦੇ ਬਦਲ ਵਿੱਚ ਐਨਪੀਕੇ ਤੇ ਟੀਸੀਪੀ ਨਵੀਂਆਂ ਖਾਦਾਂ ਦੀ ਕਿਸਾਨ ਵਰਤੋਂ ਕਰ ਸਕਦੇ ਹਨ।

ਇਹ ਵੀ ਪੜ੍ਹੋ : Jasvir Singh Garhi: ਬਸਪਾ ਨੇ ਜਸਬੀਰ ਸਿੰਘ ਗੜੀ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ, ਕਰੀਮਪੁਰੀ ਹੋਣਗੇ ਪੰਜਾਬ ਦੇ ਨਵੇਂ ਪ੍ਰਧਾਨ

ਖੇਤੀਬਾੜੀ ਅਫਸਰ ਨੇ ਕਿਹਾ ਕਿ ਡੀਏਪੀ ਦੀ ਪੰਜਾਬ ਭਰ ਵਿੱਚ 1 ਲੱਖ ਟਨ ਤੋਂ ਜ਼ਿਆਦਾ ਦੀ ਕਮੀ ਚੱਲ ਰਹੀ ਹੈ। ਲੁਧਿਆਣਾ ਵਿੱਚ ਵੀ 45 ਫ਼ੀਸਦੀ ਡੀਏਪੀ ਦੀ ਕਮੀ ਚੱਲ ਰਹੀ ਹੈ ਹੈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਲਗਾਤਾਰ ਡੀਏਪੀ ਵੇਚਣ ਵਾਲਿਆਂ ਉਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਡੀਏਪੀ ਬਲੈਕ ਨਾ ਕਰੇ।

ਇਹ ਵੀ ਪੜ੍ਹੋ : Amritsar News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਮੀਟਿੰਗ; ਇਹ ਲਏ ਫ਼ੈਸਲੇ

Trending news