Coin Released: ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ 75 ਰੁਪਏ ਦਾ ਸਿੱਕਾ ਜਾਰੀ ਕੀਤਾ। ਇਸ ਸਿੱਕੇ ਦਾ ਭਾਰ 33 ਗ੍ਰਾਮ ਦੱਸਿਆ ਜਾ ਰਿਹਾ ਹੈ।
Trending Photos
Coin Released: ਐਤਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਭਵਨ ਦੇ ਉਦਘਾਟਨ ਮਗਰੋਂ 75 ਰੁਪਏ ਦਾ ਸਿੱਕਾ ਜਾਰੀ ਕੀਤਾ। ਦੇਸ਼ ਨੂੰ ਆਜ਼ਾਦੀ ਦੇ 75 ਸਾਲਾਂ ਬਾਅਦ ਨਵੇਂ ਸੰਸਦ ਭਵਨ ਦਾ ਤੋਹਫਾ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਪੂਰਨ ਕਾਨੂੰਨ ਵਿਵਸਥਾ ਦੇ ਨਾਲ ਰਸਮਾਂ ਤੋਂ ਬਾਅਦ ਸੰਸਦ ਵਿੱਚ ਸੇਂਗੋਲ ਦੀ ਸਥਾਪਨਾ ਕੀਤੀ ਅਤੇ ਨਵੀਂ ਸੰਸਦ ਦੀ ਇਮਾਰਤ ਦੇਸ਼ ਨੂੰ ਸਮਰਪਿਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ 75 ਰੁਪਏ ਦਾ ਸਿੱਕਾ ਜਾਰੀ ਕੀਤਾ। ਇਸ ਸਿੱਕੇ ਦਾ ਵਜ਼ਨ 33 ਗ੍ਰਾਮ ਹੈ।
ਕਿਹਾ ਜਾਂਦਾ ਹੈ ਕਿ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ ਅਤੇ 5-5 ਫੀਸਦੀ ਨਿਕਲ-ਜ਼ਿੰਕ ਦੇ ਮਿਸ਼ਰਣ ਤੋਂ ਤਿਆਰ ਇਸ ਸਿੱਕੇ ਦਾ ਵਿਆਸ 44 ਮਿਲੀਮੀਟਰ ਹੈ।। ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਰੁਪਏ ਦੇ ਸਿੱਕੇ ਜਾਰੀ ਕੀਤਾ, ਜਿਸ 'ਤੇ ਨਵੇਂ ਸੰਸਦ ਭਵਨ ਦੀ ਤਸਵੀਰ ਹੈ ਅਤੇ ਇਸ ਤਸਵੀਰ ਦੇ ਬਿਲਕੁਲ ਹੇਠਾਂ ਸਾਲ 2023 ਲਿਖਿਆ ਹੈ। ਇਨ੍ਹਾਂ ਸਿੱਕਿਆਂ 'ਤੇ ਅਸ਼ੋਕਾ ਪਿੱਲਰ ਲਿਖਿਆ ਹੈ। ਹਿੰਦੀ 'ਚ ਸੰਸਦ ਸੰਕੁਲ ਤੇ ਅੰਗਰੇਜ਼ੀ 'ਚ ਸੰਸਦ ਕੰਪਲੈਕਸ ਲਿਖਿਆ ਹੋਵੇਗਾ। 75 ਰੁਪਏ ਦੇ ਇਨ੍ਹਾਂ ਸਿੱਕਿਆਂ 'ਤੇ ਹਿੰਦੀ 'ਚ ਇੰਡੀਆ ਅਤੇ ਅੰਗਰੇਜ਼ੀ 'ਚ ਇੰਡੀਆ ਵੀ ਲਿਖਿਆ ਹੈ।
ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ (28 ਮਈ) ਨੂੰ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕਰ ਰਹੇ ਹਨ। ਨਵੀਂ ਸੰਸਦ ਦੇ ਉਦਘਾਟਨ ਲਈ ਵੈਦਿਕ ਮੰਤਰ ਉਚਾਰਣ ਦੇ ਨਾਲ ਹਵਨ-ਪੂਜਨ ਕੀਤਾ ਗਿਆ। ਪੀਐਮ ਮੋਦੀ ਵੱਲੋਂ ਨਵੀਂ ਸੰਸਦ ਵਿੱਚ ਸੇਂਗੋਲ ਲਗਾਉਣ ਤੋਂ ਬਾਅਦ ਸਰਬ ਧਰਮ ਪ੍ਰਾਰਥਨਾ ਸਭਾ ਕਰਵਾਈ ਗਈ। ਗੁਰੂ ਸਾਹਿਬਾਨ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕਾਂ ਨੇ ਸਰਬ ਧਰਮ ਅਰਦਾਸ ਕੀਤੀ।
ਇਸ ਦੌਰਾਨ ਪੀਐਮ ਮੋਦੀ ਦੇ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਸਮੇਤ ਮੋਦੀ ਸਰਕਾਰ ਦੀ ਪੂਰੀ ਕੈਬਨਿਟ ਮੌਜੂਦ ਸੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਵਿੱਚ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਸਨ। ਨਵੀਂ ਪਾਰਲੀਮੈਂਟ ਵਿੱਚ ਸਰਬ ਧਰਮ ਪ੍ਰਾਰਥਨਾ ਸਭਾ ਵਿੱਚ ਕਈ ਧਰਮਾਂ ਦੇ ਧਾਰਮਿਕ ਆਗੂਆਂ ਨੇ ਆਪਣੀਆਂ ਪ੍ਰਾਰਥਨਾ ਕੀਤੀ। ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਇਥੇ ਪ੍ਰਾਥਨਾ ਕੀਤੀ।
ਇਹ ਵੀ ਪੜ੍ਹੋ : New Parliament Inauguration: PM ਮੋਦੀ ਨੇ ਨਵੀਂ ਸੰਸਦ 'ਸੇਂਗੋਲ' ਦਾ ਕੀਤਾ ਉਦਘਾਟਨ ਫਿਰ 20 ਪੰਡਿਤਾਂ ਤੋਂ ਲਿਆ ਆਸ਼ੀਰਵਾਦ
ਸਰਬਧਰਮ ਅਰਦਾਸ ਵਿੱਚ ਬੋਧੀ, ਈਸਾਈ, ਜੈਨ, ਪਾਰਸੀ, ਮੁਸਲਿਮ, ਸਿੱਖ, ਸਨਾਤਨ ਸਮੇਤ ਕਈ ਧਰਮਾਂ ਦੇ ਧਾਰਮਿਕ ਆਗੂਆਂ ਨੇ ਅਰਦਾਸ ਕੀਤੀ। ਨਵੀਂ ਪਾਰਲੀਮੈਂਟ ਦੇ ਉਦਘਾਟਨ ਮੌਕੇ ਸਾਰੇ ਧਰਮਾਂ ਦੇ ਧਾਰਮਿਕ ਆਗੂਆਂ ਅਤੇ ਵਿਦਵਾਨਾਂ ਨੇ ਆਪੋ-ਆਪਣੇ ਨਿਯਮਾਂ ਅਨੁਸਾਰ ਰਸਮਾਂ ਨਿਭਾਈਆਂ। ਇਸ ਦੌਰਾਨ ਪੀਐਮ ਮੋਦੀ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਨੇਤਾਵਾਂ ਨੇ ਇਹ ਅਰਦਾਸਾਂ ਸੁਣੀਆਂ। ਇਸ ਮੌਕੇ ਇੱਕ ਸਿੱਖ ਬੀਬੀ ਤੇ ਰਾਗੀ ਜਥੇ ਨੇ ਸ਼ਬਦ ਕੀਰਤਨ ਨਾਲ ਸਭ ਨੂੰ ਨਿਹਾਲ ਕੀਤਾ। ਸੰਸਦ ਭਵਨ ਦੇ ਉਦਘਾਟਨ ਮੌਕੇ ਕਰਵਾਈ ਗਈ ਸਰਵ ਧਰਮ ਪ੍ਰਾਥਨਾ ਸਭਾ ਦੌਰਾਨ ਸਿੱਖ ਸਕਾਲਰ ਬਲਬੀਰ ਸਿੰਘ ਅਤੇ ਜਸਵੀਰ ਕੌਰ ਨੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕੀਤੀ।
ਇਹ ਵੀ ਪੜ੍ਹੋ : Wrestlers Protest: ਬੈਰੀਕੇਡ ਤੋੜੇ, ਧੱਕੇ ਮਾਰੇ ਤੇ ਕੀਤਾ ਹੰਗਾਮਾ... ਪੁਲਿਸ ਨੇ ਸਾਕਸ਼ੀ ਮਲਿਕ ਸਮੇਤ ਕਈ ਪਹਿਲਵਾਨਾਂ ਨੂੰ ਲਿਆ ਹਿਰਾਸਤ 'ਚ