Arvind Kejriwal News: ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਦਿੱਤੇ ਜਾਣ ਵਾਲੇ ਖਾਣੇ ਨੂੰ ਲੈ ਕੇ ਅੱਜ ਅਦਾਲਤ 'ਚ ਸੁਣਵਾਈ
Advertisement

Arvind Kejriwal News: ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਦਿੱਤੇ ਜਾਣ ਵਾਲੇ ਖਾਣੇ ਨੂੰ ਲੈ ਕੇ ਅੱਜ ਅਦਾਲਤ 'ਚ ਸੁਣਵਾਈ

Arvind Kejriwal Jail Food: ਆਬਕਾਰੀ ਨੀਤੀ ਘਪਲੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣ ਤੱਕ ਸਿਰਫ਼ ਦੋ ਦਿਨ ਜੇਲ੍ਹ ਦਾ ਨਾਸ਼ਤਾ ਖਾਧਾ ਹੈ।

 

 Arvind Kejriwal News: ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਦਿੱਤੇ ਜਾਣ ਵਾਲੇ ਖਾਣੇ ਨੂੰ ਲੈ ਕੇ ਅੱਜ ਅਦਾਲਤ 'ਚ ਸੁਣਵਾਈ

Arvind Kejriwal News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਦਿੱਤੇ ਜਾਣ ਵਾਲੇ ਖਾਣੇ ਨੂੰ ਲੈ ਕੇ ਅੱਜ ਰਾਊਜ਼ ਐਵੇਨਿਊ ਅਦਾਲਤ ਵਿੱਚ ਸੁਣਵਾਈ ਹੋਵੇਗੀ। ਅਦਾਲਤ ਨੇ ਤਿਹਾੜ ਜੇਲ੍ਹ ਤੋਂ ਕੇਜਰੀਵਾਲ ਦੇ ਡਾਈਟ ਚਾਰਟ ਬਾਰੇ ਜਾਣਕਾਰੀ ਮੰਗੀ ਹੈ।

ਈਡੀ ਨੇ ਅਰਵਿੰਦ ਕੇਜਰੀਵਾਲ 'ਤੇ ਦੋਸ਼ ਲਗਾਇਆ ਹੈ ਕਿ ਉਹ ਜੇਲ੍ਹ ਵਿਚ ਰਹਿੰਦਿਆਂ ਘਰ ਵਿਚ ਬਣੀ ਆਲੂ ਪੁਰੀ, ਅੰਬ, ਮਿਠਾਈਆਂ ਅਤੇ ਮਿੱਠੀ ਚਾਹ ਲੈ ਰਿਹਾ ਸੀ ਤਾਂ ਕਿ ਉਸ ਦਾ ਸ਼ੂਗਰ ਲੈਵਲ ਵੱਧ ਜਾਵੇ ਅਤੇ ਉਸ ਨੂੰ ਮੈਡੀਕਲ ਆਧਾਰ 'ਤੇ ਜ਼ਮਾਨਤ ਮਿਲ ਜਾਵੇ।

ਆਬਕਾਰੀ ਨੀਤੀ ਘਪਲੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣ ਤੱਕ ਸਿਰਫ਼ ਦੋ ਦਿਨ ਜੇਲ੍ਹ ਦਾ ਨਾਸ਼ਤਾ ਖਾਧਾ ਹੈ। ਉਦੋਂ ਤੋਂ ਉਨ੍ਹਾਂ ਦੇ ਖਾਣੇ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਘਰੋਂ ਲਿਆਂਦੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:  Lok Sabha Election 2024 Live: ਪਹਿਲੇ ਗੇੜ 'ਚ 21 ਸੂਬਿਆਂ ਦੀਆਂ 102 ਲੋਕ ਸਭਾ ਸੀਟਾਂ 'ਤੇ ਵੋਟਿੰਗ ਅੱਜ; ਚੋਣ ਕਮਿਸ਼ਨ ਵੱਲੋਂ ਪੁਖ਼ਤਾ ਪ੍ਰਬੰਧ

ਦੱਸ ਦੇਈਏ ਕਿ ਜੇਲ੍ਹ ਦੇ ਨਿਯਮਾਂ ਅਨੁਸਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਹਰ ਕੈਦੀ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਾਰੇ ਕੈਦੀਆਂ ਲਈ ਸਮਾਨ ਭੋਜਨ ਦਾ ਪ੍ਰਬੰਧ ਹੈ। ਹਰ ਜੇਲ੍ਹ ਦੀ ਆਪਣੀ ਰਸੋਈ ਹੈ। ਪਰ ਜੇਕਰ ਕਿਸੇ ਕੈਦੀ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਹੁੰਦੀ ਹੈ ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਡਾਕਟਰੀ ਸਲਾਹ ਅਨੁਸਾਰ ਉਸ ਲਈ ਵੱਖਰੇ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਸ ਦੀ ਖੁਰਾਕ ਡਾਕਟਰ ਦੀ ਸਲਾਹ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਗੌਰਤਲਬ ਹੈਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 1 ਅਪ੍ਰੈਲ ਤੋਂ ਨਿਆਂਇਕ ਹਿਰਾਸਤ 'ਚ ਤਿਹਾੜ ਜੇਲ ਨੰਬਰ ਇਕ 'ਚ ਬੰਦ ਹਨ। ਉਨ੍ਹਾਂ ਨੂੰ ਇੱਕ ਕੋਠੜੀ ਵਿੱਚ ਰੱਖਿਆ ਗਿਆ ਹੈ। ਮੁੱਖ ਮੰਤਰੀ ਇਸ ਕੋਠੜੀ ਵਿੱਚ ਇਕੱਲੇ ਰਹਿੰਦੇ ਹਨ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਤਿੰਨ ਪੱਧਰੀ ਸੁਰੱਖਿਆ ਘੇਰਾਬੰਦੀ ਕੀਤੀ ਗਈ ਹੈ।

Trending news